ਨਵੀਂ ਦਿੱਲੀ। ਦੇਸ਼ (Delhi News) ਦੀ ਰਾਜਧਾਨੀ ਦਿੱਲੀ ’ਚ ਦਮ ਘੁਟਣ ਨਾਲ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ। ਉੱਧਰ ਦੂਜੇ ਪਾਸੇ ਦੋ ਜਣਿਆਂ ਨੇ ਹੋਰ ਦਮ ਤੋੜ ਦਿੱਤਾ। ਦਰਅਸਲ, ਠੰਢ ਤੋਂ ਬਚਣ ਲਈ ਲੋਕ ਅੰਗੀਠੀ ਬਾਲ ਕੇ ਕਮਰੇ ’ਚ ਸੌਂਗ ਗਏ ਸਨ। ਇਸ ਦੌਰਾਨ ਕਮਰੇ ’ਚ ਧੁੰਆਂ ਭਰਦਾ ਗਿਆ। ਇਸ ਤੋਂ ਬਾਅਦ ਪਰਿਵਾਰ ਦੇ 2 ਤੇ ਦੂਜੇ ਪਾਸੇ ਦੋ ਹੋ ਜਣਿਆਂ ਦੀ ਮੌਤ ਹੋ ਗਈ। ਸੂਚਨਾ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਦਰਵਾਜਾ ਤੋੜਿਆ। ਜਾਣਕਾਰੀ ਅਨੁਸਾਰ ਪਹਿਲੀ ਘਟਨਾ ਆਊਟਰ ਨਾਰਥ ਦਿੱਲੀ ਦੇ ਖੇੜਾ ਇਲਾਕੇ ਦੀ ਹੈ। ਜਿੱਥੇ ਘਰ ’ਚ ਚਾਰ ਜਣਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ’ਚ ਪਤੀ ਪਤਨੀ ਤੇ ਦੋ ਬੱਚੇ ਸ਼ਮਾਲ ਹਨ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਕਮਰੇ ’ਚ ਅੰਗੀਠੀ ਬਲ ਰਹੀ ਸੀ।
ਪੁਲਿਸ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ | Delhi News
ਦਿੱਲੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਸਮਝ ’ਚ ਆ ਗਿਆਹੈ ਕਿ ਠੰਢ ਤੋਂ ਬਚਣ ਲਈ ਕਮਰੇ ’ਚ ਅੰਗੀਠੀ ਬਾਲੀ ਗਹੀ ਸੀ। ਇਸ ਤੋਂ ਬਾਅਦ ਧੂੰਆਂ ਹੋਣ ਕਾਰਲ ਸਫੋਕੇਸ਼ਨ ਹੋਈ ਤੇ ਚਾਰ ਜਣਿਆਂ ਦੀ ਦਮ ਘੁਟਣ ਨਾਲ ਮੌਤ ਹੋ ਗਈ। ਇਸ ਘਟਨਾ ’ਚ ਜਿਨ੍ਹਾਂ ਦੋ ਬੱਚਿਆਂ ਦੀ ਮੋਤ ਹੋਈ, ਉਨ੍ਹਾਂ ’ਚ ਇੱਕ ਦੀ ਉਮਰ ਸੱਤ ਸਾਲ ਤੇ ਦੂਜੇ ਦੀ ਅੱਠ ਸਾਲ ਹੈ। ਫਿਲਹਾਲ ਦਿੱਲੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਪੱਛਮੀ ਦਿੱਲੀ ਦੇ ਇੰਦਰਪੁਰੀ ਇਲਾਕੇ ’ਚ ਵੀ ਘਰ ਦੇ ਅੰਦਰ ਦੋ ਜਣੇ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਹਨ। ਉਨ੍ਹਾਂ ਦੇ ਕਮਰੇ ਦੇ ਅੰਦਰ ਅੰਗੀਠੀ ਬਲ ਰਹੀ ਸੀ। ਬੇਹੋਸ਼ੀ ਤੋਂ ਬਾਅਦ ਦੋਵਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਪਰ ਉਨ੍ਹਾਂ ਨੂੰ ਬਚਾਇਆ ਨਹੀੀ ਜਾ ਸਕਿਆ ਹੈ। ਦੋਵੇਂ ਨੇਪਾਲੀ ਮੂਲ ਦੇ ਸਨ।
ਮਾਹਿਰਾਂ ਨੇ ਦੱਸਿਆ ਕਾਰਨ
ਉੱਧਰ ਇਸ ਕੇਸ ਸਬੰਧੀ ਮਾਹਿਰਾਂ ਨੇ ਦੱਸਿਆ ਕਿ ਕੋਲਾ ਪਾ ਕੇ ਅੰਗੀਠੀ ਬਾਲਣ ਤੋਂ ਬਾਅਦ ਕਾਰਬਨ ਮੋਨੋਆਕਸਾਈਡ ਵਰਗੀਆਂ ਗੈਂਸਾਂ ਪੈਦਾ ਹੁੰਦੀਆਂ ਹਨ, ਜੋ ਜ਼ਹਿਰੀਲੀਆਂ ਹੁੰਦੀਆਂ ਹਨ। ਜੇਕਰ ਕੋਈ ਬੰਦ ਕਮਰੇ ’ਚ ਅੰਗੀਠੀ ਬਾਲ ਕੇ ਸੌਂ ਰਿਹਾ ਹੈ ਤਾਂ ਉੱਥੇ ਕਾਰਬਨ ਮੋਨੋਆਕਸਾਈਡ ਗੈਸ ਦਾ ਪੱੱਧਰ ਕਾਫ਼ੀ ਵਧ ਜਾਂਦਾ ਹੈ। ਉੱਥੇ ਆਕਸੀਜ਼ਨ ਦੀ ਮਾਤਰਾ ਘਟਣ ਲੱਗਦੀ ਹੈ। ਕਾਰਬਨ ਮੋਨੋਆਕਸਾਈਡ ’ਚ ਕਾਰਬਨ ਦੀ ਮਾਤਰਾ ਹੁੰਦੀ ਹੈ, ਜੋ ਬ੍ਰੇਨ ਨੂੰ ਪ੍ਰਭਾਵਿਤ ਕਰ ਸਕਦੀ ਹ। ਇਸ ਤੋਂ ਬਾਅਦ ਬੰਦ ਕਮਰੇ ’ਚ ਸੁੱਤਾ ਪਿਆ ਇਨਸਾਨ ਬੇਹੋਸ਼ ਵੀ ਹੋ ਸਕਦਾ ਹੈ। ਜਦੋਂ ਵਿਅਕਤੀ ਸਾਹ ਲੈਂਦਾ ਹੈ ਤਾਂ ਸਾਹ ਦੇ ਨਾਲ ਖਤਰਨਾਕ ਕਾਰਬਨ ਮੋਨੋਆਕਸਾਈਡ ਗੈਸ ਫੇਫੜਿਆਂ ’ਚ ਪਹੁੰਚਦੀ ਹੈ ਅਤੇ ਖੂਨ ’ਚ ਮਿਲ ਜਾਂਦੀ ਹੈ। ਜਦੋਂ ਕਾਫ਼ੀ ਦੇਰ ਤੱਕ ਅਜਿਹਾ ਹੁੰਦਾ ਰਹਿੰਦਾ ਹੈ ਤਾਂ ਬਲੱਡ ’ਚ ਹੀਮੋਗਲੋਬਿਨ ਘੱਟ ਹੋਣ ਲੱਗਦੀ ਹੈ। ਇਸ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਸਕਦੀ ਹੈ।