ਸਾਡੇ ਨਾਲ ਸ਼ਾਮਲ

Follow us

26.3 C
Chandigarh
Thursday, March 5, 2026
More
    Home Breaking News Anganwadi Wor...

    Anganwadi Workers Punjab: ਪੰਜਾਬ ਸਰਕਾਰ ਵਿਰੁੱਧ ਆਂਗਣਵਾੜੀ ਵਰਕਰਾਂ ਨੇ ਖੋਲ੍ਹਿਆ ਮੋਰਚਾ, ਕਰ ਦਿੱਤਾ ਵੱਡਾ ਐਲਾਨ

    Anganwadi Workers Punjab
    ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਏਟਕ ਦੇ ਸੂਬਾ ਪ੍ਰਧਾਨ ਸਰੋਜ ਛਪੜੀ ਵਾਲਾ

    ਪੰਜਾਬ ਦੇ ਬਜਟ ਸੈਸ਼ਨ ਦੌਰਾਨ 11 ਮਾਰਚ ਨੂੰ ਮੁਹਾਲੀ ਵਿਖੇ ਕਰਨਗੇ ਰੋਸ ਰੈਲੀ : ਸਰੋਜ ਛਪੜੀ ਵਾਲਾ

    Anganwadi Workers Punjab: (ਰਜਨੀਸ਼ ਰਵੀ) ਜਲਾਲਾਬਾਦ। ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਏਟਕ ਦੇ ਸੂਬਾ ਪ੍ਰਧਾਨ ਸਰੋਜ ਛਪੜੀ ਵਾਲਾ ਨੇ ਪ੍ਰੈਸ ਰਾਹੀਂ ਜਾਣਕਾਰੀ ਜਾਣਕਾਰੀ ਦਿੰਦਿਆਂ ਕਿਹਾ ਕੀ ਸਾਂਝੇ ਫਰੰਟ ਵੱਲੋਂ ਬਜਟ ਸੈਸ਼ਨ ਦੌਰਾਨ 8 ਮਾਰਚ ਤੋਂ 11 ਮਾਰਚ ਤੱਕ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਂਗਣਵਾੜੀ ਵਰਕਰ ਹੈਲਪਰ 11 ਮਾਰਚ ਨੂੰ ਵੱਡੀ ਗਿਣਤੀ ਵਿੱਚ ਮੁਹਾਲੀ ਪਹੁੰਚਣਗੇ।

    ਸੂਬਾ ਪ੍ਰਧਾਨ ਸਰੋਜ ਛਪੜੀ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚ ਵਰਕਰ ਹੈਲਪਰ ਦਾ ਮਾਣਭੱਤਾ ਡਬਲ ਕਰਨ ਦਾ ਵਾਅਦਾ ਕੀਤਾ ਸੀ। ਪੰਜਾਬ ਸਰਕਾਰ ਨੇ ਮਾਣ ਭੱਤਾ ਡਬਲ ਤਾਂ ਕੀ ਕਰਨਾ ਪਰ ਵਰਕਰ ਹੈਲਪਰ ਦੀਆਂ ਪਹਿਲਾਂ ਨਾਲੋਂ ਵੀ ਮੁਸ਼ਕਲਾਂ ਵਧਾ ਦਿੱਤੀਆਂ ਤੇ ਆਪਣੇ ਵਾਅਦੇ ਅਨੁਸਾਰ ਨਾ ਹੀ ਆਂਗਣਵਾੜੀ ਸੈਂਟਰਾਂ ਦੇ ਬੱਚੇ ਵਾਪਸ ਕੀਤੇ। 2016 ਤੋਂ ਪਹਿਲਾਂ ਭਰਤੀ ਹੋਈ ਆਂਗਣਵਾੜੀ ਵਰਕਰ ਹੈਲਪਰ ਦੀ ਰਿਟਾਇਰਮੈਂਟ ਉਮਰ 70 ਸਾਲ ਹੈ ਪਰ ਪੰਜਾਬ ਸਰਕਾਰ ਨੇ ਪ੍ਰਮੋਸ਼ਨ ਕਰਵਾਉਣ ਵਾਲੀ ਹੈਲਪਰ ਤੇ ਬਦਲੀ ਕਰਵਾਉਣ ਵਾਲੀ ਵਰਕਰ ਹੈਲਪਰ ਦੀ ਰਿਟਾਇਰਮੈਂਟ 60 ਸਾਲ ਕਰ ਦਿੱਤੀ। ਕਦੇ ਵੀ ਅਜਿਹਾ ਨਹੀਂ ਹੋਇਆ ਕਿ ਕਿਸੇ ਮੁਲਾਜ਼ਮ ਦੀ ਰਿਟਾਇਰਮੈਂਟ ਉਮਰ 58 ਸਾਲ ਹੋਵੇ ਤੇ ਬਦਲੀ ਤੇ ਪ੍ਰਮੋਸ਼ਨ ਕਰਵਾਉਣ ਵੇਲੇ 48 ਸਾਲ ਹੋ ਜਾਵੇ। ਇਹ ਵਰਕਰ ਹੈਲਪਰ ਨਾਲ ਘੋਰ ਬੇਨਸਾਫੀ ਹੈ।

    ਇਹ ਵੀ ਪੜ੍ਹੋ: Petrol Diesel Price: ਈਰਾਨ–ਇਜ਼ਰਾਈਲ ਜੰਗ ਦਾ ਅਸਰ- ਕੋਟਕਪੂਰਾ ’ਚ ਪੈਟਰੋਲ ਪੰਪਾਂ ’ਤੇ ਵਾਹਨਾਂ ਦੀਆਂ ਲੱਗੀਆਂ ਲੰਬੀਆਂ…

    ਹੈਲਪਰ ਦੀ ਪ੍ਰਮੋਸ਼ਨ ਤੇ ਇੱਕ ਸਾਲ ਦਾ ਇੰਕਰੀਮੈਂਟ ਵੀ ਕੱਟ ਲਿਆ ਗਿਆ ਤੇ ਨਾ ਕੋਈ ਗਰੈਜਟੀ ਦਿੱਤੀ ਗਈ ਅੱਜ ਸਾਰਾ ਕੰਮ ਪੋਸ਼ਨ ਟਰੈਕਰ ਦਾ ਮੋਬਾਈਲ ਤੋਂ ਕਰਵਾਇਆ ਜਾ ਰਿਹਾ ਹੈ ਉਸ ਲਈ ਨਾ ਤਾਂ ਕੋਈ ਮੋਬਾਈਲ ਦਿੱਤਾ ਗਿਆ ਤੇ ਨਾ ਹੀ ਪੂਰਾ ਫੋਨ ਰੀਚਾਰਜ ਦਿੱਤਾ ਗਿਆ। 2011 ਤੋਂ ਹੀ ਟੀਏ 20 ਰੁਪਏ ਦਿੱਤਾ ਜਾ ਰਿਹਾ ਹੈ। ਉਸ ਵਿੱਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ ਤੇ ਨਾ ਹੀ ਐਡੀਸ਼ਨਲ ਚਾਰਜ ਵਿੱਚ ਵਾਧਾ ਕੀਤਾ ਗਿਆ, ਜੋ ਆਂਗਣਵਾੜੀ ਸੈਂਟਰਾਂ ਵਿੱਚ ਬੱਚੇ ਆਉਂਦੇ ਹਨ ਉਹਨਾਂ ਲਈ ਦਰੀ ਤੱਕ ਦਾ ਪ੍ਰਬੰਧ ਨਹੀਂ ਕੀਤਾ ਗਿਆ ਪਰ ਦੂਜੇ ਪਾਸੇ ਪੰਜਾਬ ਸਰਕਾਰ ਝੂਠੇ ਤੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ।

    ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਦੇ ਸੱਤਾ ਵਿੱਚ ਆਏ ਹਨ ਇੱਕ ਵਾਰ ਵੀ ਮੀਟਿੰਗ ਨਹੀਂ ਕੀਤੀ ਗਈ। ਮਹਿਕਮੇ ਦੇ ਮੰਤਰੀ ਨਾਲ ਮੀਟਿੰਗਾਂ ਹੋਈਆਂ ਪਰ ਕਦੇ ਵੀ ਕਿਸੇ ਮੀਟਿੰਗ ਤੋਂ ਮੰਗਾਂ ਦਾ ਹੱਲ ਨਹੀਂ ਨਿਕਲਿਆ ਹਰ ਵਾਰ ਨਿਰਾਸ਼ਾ ਹੀ ਵਰਕਰ ਹੈਲਪਰ ਨੂੰ ਹੋਈ। ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। Anganwadi Workers Punjab