ਹੈਦਰਬਾਦ (ਏਜੰਸੀ)। ਆਂਧਰਾ ਪ੍ਰਦੇਸ਼ ਦੇ ਈਸਟ ਗੋਦਾਵਰੀ ਜ਼ਿਲ੍ਹੇ ਦੇ ਦੇਵੀਪਟਨਮ ‘ਚ ਗੋਦਾਵਰੀ ਨਦੀ ‘ਚ ਅੱਜ ਵੱਡਾ ਹਾਦਸਾ ਵਾਪਰ ਗਿਆ ਸੈਲਾਨੀਆਂ ਨਾਲ ਭਰੀ ਇੱਕ ਬੇੜੀ ਗੋਦਾਵਰੀ ਨਦੀ ‘ਚ ਡੁੱਬ ਗਈ ਬੇੜੀ ‘ਤੇ 60 ਵਿਅਕਤੀ ਸਵਾਰ ਸਨ ਇਸ ‘ਚੋਂ 23 ਵਿਅਕਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੱਤ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਬਾਕੀ ਦੀ ਭਾਲ ਲਈ ਕੌਮੀ ਆਫ਼ਤਾ ਮੋਚਨ ਬਲ (ਐਨਡੀਆਰਐਫ) ਤੇ ਐਸਡੀਆਰਐਫ ਦੀਆਂ ਟੀਮਾਂ ਰਾਹਤ ਤੇ ਬਚਾਅ ਕਾਰਜ ‘ਚ ਜੁਟੀਆਂ ਹਨ ਆਂਧਰਾ ਪ੍ਰਦੇਸ਼ ਸਰਕਾਰ ਨੇ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। (Andhra)
ਮੁੱਖ ਮੰਤਰੀ ਜਗਨਮੋਹਨ ਰੇਡੀ ਨੇ ਸਰਕਾਰ ‘ਚ ਮੰਤਰੀ ਅਵੰਤੀ ਸ੍ਰੀਨਿਵਾਸ ਦੇ ਨਾਲ ਹੀ ਜ਼ਿਲ੍ਹੇ ‘ਚ ਮੌਜ਼ੂਦ ਮੰਤਰੀਆਂ ਨੂੰ ਮੌਕੇ ‘ਤੇ ਪਹੁੰਚਣ ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਲਈ ਕਿਹਾ ਹੈ ਮੁੱਖ ਮੰਤਰੀ ਨੇ ਇਸਟ ਗੋਦਾਵਰੀ ਜ਼ਿਲ੍ਹੇ ਦੇ ਜ਼ਿਲ੍ਹਾਅਧਿਕਾਰੀ ਤੇ ਅਧਿਕਾਰੀਆਂ ਨਾਲ ਗੱਲ ਕਰਕੇ ਹਾਦਸੇ ਸਬੰਧੀ ਜਾਣਕਾਰੀ ਲਈ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਸ ਹਾਦਸੇ ‘ਤੇ ਵਿਸਥਾਰ ਰਿਪੋਰਟ ਦੇਣ ਤੇ ਹਾਦਸਿਆਂ ਸਬੰਧੀ ਐਕਸਪਰਟ ਕਮੇਟੀ ਦੀ ਰਾਇ ਅਨੁਸਾਰ ਸੇਫਟੀ ਗਾਈਡਲਾਈਨ ਜਾਰੀ ਕਰਨ ਲਈ ਕਿਹਾ ਹੈ ਮੁੱਖ ਮੰਤਰੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਅਧਿਕਾਰੀਆਂ ਤੋਂ ਹਾਦਸੇ ਸਬੰਧੀ ਵਿਸਥਾਰ ਰਿਪੋਰਟ ਮੰਗੀ ਹੈ। (Andhra)