ਭਾਰੀ ਮੀਂਹ ਨਾਲ ਉਦੈਪੁਰ-ਬਾਂਸਵਾੜਾ ਹਾਈਵੇਅ ਬੰਦ | Rajasthan News
ਜੈਪੁਰ (ਸੱਚ ਕਹੂੰ ਨਿਊਜ਼)। Rajasthan News: ਰਾਜਸਥਾਨ ’ਚ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ। ਬਾਂਸਵਾੜਾ ’ਚ ਤੇਜ਼ ਮੀਂਹ ਤੋਂ ਬਾਅਦ ਬਾਂਸਵਾੜਾ-ਉਦੈਪੁਰ ਸਟੇਟ ਹਾਈਵੇਅ ਬੰਦ ਹੋ ਗਿਆ ਹੈ। ਨਦੀ ’ਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਪਾਣੀ ਪੁਲ ਦੇ ਉਪਰ ਦੀ ਚੱਲ ਰਿਹਾ ਹੈ। ਅੱਜ (26 ਅਗਸਤ) ਨੂੰ ਵੀ 5 ਜ਼ਿਲ੍ਹਿਆਂ ’ਚ ਬਹੁਤ ਭਾਰੀ ਮੀਂਹ ਦਾ ਅਲਰਟ ਤੇ 5 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। 21 ਜ਼ਿਲ੍ਹਿਆਂ ’ਚ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਨਾਲ ਹੀ ਅੱਜ ਤੇ ਭਲਕੇ (ਭਾਵ 26 ਤੇ 27 ਅਗਸਤ) ਨੂੰ 60 ਕਿਲੋਮੀਟਰ ਪ੍ਰਤੀਘੰਟਾ ਦੀ ਰਫਤਾਰ ਨਾਲ ਹਵਾ ਚੱਲ ਸਕਦੀ ਹੈ।
ਬਿਜ਼ਲੀ ਡਿੱਗਣ ਕਾਰਨ 9 ਸਾਲਾਂ ਦੇ ਬੱਚੇ ਦੀ ਮੌਤ | Rajasthan News
ਬਾਂਸਵਾੜਾ ’ਚ ਸੋਮਵਾਰ ਨੂੰ ਲੋਹਾਰਿਆ ਇਲਾਕੇ ’ਚ ਸਵੇਰੇ ਭਾਰੀ ਮੀਂਹ ਵਿਚਕਾਰ ਦਾਦੀ-ਪੋਤੇ ’ਤੇ ਕੰਧ ਡਿੱਗ ਗਈ। ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਦੋਵਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਹਸਪਤਾਲ ’ਚ ਡਾਕਟਰਾਂ ਵੱਲੋਂ 4 ਸਾਲ ਦੇ ਪੋਤੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦਾਦੀ ਦਾ ਇਲਾਜ਼ ਚੱਲ ਰਿਹਾ ਹੈ। ਗੰਗਾਪੁਰ ਸਿਟੀ ਦੇ ਕੁਨਕਟਾ ਕਲਾਂ ਪਿੰਡ ’ਚ ਬਿਜ਼ਲੀ ਡਿੱਗਣ ਕਾਰਨ 9 ਸਾਲਾਂ ਦੇ ਬੱਚੇ ਦੀ ਮੌਤ ਹੋ ਗਈ ਹੈ। ਜੈਪੁਰ ਦੇ ਚਾਂਦਪੋਲ ਬਾਜ਼ਾਰ, ਤੋਪਖਾਨਾ ਰਸਤੇ ’ਚ ਐਤਵਾਰ ਰਾਤ ਕਰੀਬ ਢਾਈ ਵਜੇ ਜਰਜਰ ਮਕਾਨ ਡਿੱਗ ਗਿਆ। ਇਸ ਦੇ ਮਲਬੇ ਹੇਠ ਨੌਜਵਾਨ ਦੀ ਮੌਤ ਹੋ ਗਈ।
Read This : Rajasthan News: ਦਰਦਨਾਕ ਹਾਦਸਾ: ਘਰੋਂ ਖੇਡਣ ਨਿਕਲੇ 4 ਬੱਚਿਆਂ ਦੀ ਤਲਾਅ ’ਚ ਡੁੱਬਣ ਕਾਰਨ ਮੌਤ
ਅਜਮੇਰ ’ਚ ਅਨਾਸਾਗਰ ਝੀਲ ਓਵਰਫਲੋਅ, ਇੱਕ ਗੇਟ ਖੋਲ੍ਹਿਆ | Rajasthan News
- ਅਜਮੇਰ ’ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅਨਾਸਾਗਰ ਝੀਲ ਓਵਰਫਲੋ ਹੋ ਗਈ ਹੈ। ਇਸ ਦੇ ਮੱਦੇਨਜਰ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਝੀਲ ਦਾ ਇੱਕ ਗੇਟ 10 ਇੰਚ ਖੋਲ੍ਹ ਦਿੱਤਾ ਹੈ। ਇਸ ਮਗਰੋਂ ਝੀਲ ਦਾ ਪਾਣੀ ਫੁਹਾਰਾ ਸਰਕਲ ਤੋਂ ਬਜਰੰਗਗੜ੍ਹ ਨੂੰ ਜਾਂਦੀ ਸੜਕ ’ਤੇ ਪੁੱਜ ਗਿਆ। ਪ੍ਰਸ਼ਾਸਨ ਨੇ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਹੈ। ਸੜਕ ’ਤੇ ਟੋਏ ਪਾ ਕੇ ਪਾਣੀ ਦੇ ਵਹਾਅ ਨੂੰ ਦੂਜੇ ਪਾਸੇ ਮੋੜਨ ਦੇ ਯਤਨ ਕੀਤੇ ਜਾ ਰਹੇ ਹਨ।
- ਕਲੈਕਟਰ ਭਾਰਤੀ ਦੀਕਸ਼ਿਤ ਨੇ ਕਿਹਾ- ਫੈਸਾਗਰ ਝੀਲ ਤੋਂ ਅਨਾਸਾਗਰ ’ਚ ਵੀ ਪਾਣੀ ਲਗਾਤਾਰ ਆ ਰਿਹਾ ਹੈ। ਫੈਸਾਗਰ ਝੀਲ ਵੀ 9 ਇੰਚ ਵਧ ਰਹੀ ਹੈ। ਇਸ ਦੇ ਮੱਦੇਨਜਰ ਇਹ ਸਾਰਾ ਪਾਣੀ ਅਨਾਸਾਗਰ ਝੀਲ ਤੋਂ ਖਾਨਪੁਰਾ ਤਲਾਅ ਵੱਲ ਮੋੜਿਆ ਜਾ ਰਿਹਾ ਹੈ।