Anti Drug Rally: (ਗੁਰਪ੍ਰੀਤ ਪੱਕਾ) ਫਰੀਦਕੋਟ। ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸੰਕਲਪ ਮੁਹਿੰਮ ਤਹਿਤ, ਫਰੀਦਕੋਟ ਦੇ ਸ਼੍ਰੀ ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਵਿੱਚ ਇੱਕ ਯੁੱਧ ਆਪਣੇ ਵਿਰੁੱਧ ਨਾਮਕ ਪ੍ਰੋਗਰਾਮ ਕੀਤਾ ਗਿਆ। ਇਸ ਤੋਂ ਬਾਅਦ ਨੌਜਵਾਨਾਂ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਨਸ਼ਿਆਂ ਵਿਰੁੱਧ ਇੱਕ ਰੈਲੀ ਵੀ ਕੱਢੀ ਗਈ, ਜਿਸ ਵਿੱਚ ਨੌਜਵਾਨਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਤਿਰੰਗੇ ਦੇ ਨਾਲ-ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾਉਂਦੇ ਹੋਏ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ।
ਪ੍ਰੋਗਰਾਮ ਦੌਰਾਨ ਸੰਸਥਾ ਦੇ ਮੁੱਖ ਬੁਲਾਰੇ ਸਵਾਮੀ ਧੀਰਾਨੰਦ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਦੇ ਨਾਲ-ਨਾਲ ਉਸਦੇ ਪਰਿਵਾਰ ਦੇ ਜੀਵਨ ਨੂੰ ਵੀ ਤਬਾਹ ਕਰ ਦਿੰਦਾ ਹੈ। ਇਸ ਲਈ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਇਹ ਸੰਸਥਾ ਪਿਛਲੇ ਦਹਾਕੇ ਤੋਂ ਸਮਾਜ ਵਿੱਚ ਨਸ਼ੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ।
ਇਹ ਵੀ ਪੜ੍ਹੋ: Land Pooling Scheme: ਕਿਸਾਨਾਂ ਦੀ ਗੱਲ ਮੰਨ ਕੇ ਮਾਨ ਸਰਕਾਰ ਨੇ ਲੈਂਡ ਪੁਲਿੰਗ ਪਾਲਿਸੀ ਵਾਪਸ ਲਈ : ਗਿੱਲ
ਉਨ੍ਹਾਂ ਅੱਗੇ ਆਖਿਆ ਕਿ ਅੱਜ ਸਿਗਰਟਨੋਸ਼ੀ ਵਰਗਾ ਨਸ਼ਾ ਸਮਾਜ ਵਿੱਚ ਇਸ ਕਦਰ ਸਵੀਕਾਰਯੋਗ ਹੋ ਗਿਆ ਹੈ ਕਿ ਫਿਲਮਾਂ, ਦਫਤਰਾਂ, ਕਾਲਜਾਂ ਜਾਂ ਸਕੂਲਾਂ ਵਿੱਚ ਇਸਦਾ ਦ੍ਰਿਸ਼ ਕਿਸੇ ਨੂੰ ਪਰੇਸ਼ਾਨ ਨਹੀਂ ਕਰਦਾ ਅਤੇ ਇਸਨੂੰ ਸਮਾਜ ਦੇ ਪ੍ਰਤੀਬਿੰਬ ਵਜੋਂ ਦੇਖਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਰੋਕਥਾਮ ਲਈ ਕਿਸੇ ਵੱਡੇ ਕਦਮ ਦੀ ਉਡੀਕ ਕਰਕੇ ਸਮਾਜ ਨੂੰ ਮੌਤ ਦੇ ਮੂੰਹ ਵਿੱਚ ਨਹੀਂ ਧੱਕਿਆ ਜਾ ਸਕਦਾ ਕਿਉਂਕਿ ਅੰਕੜਿਆਂ ਅਨੁਸਾਰ, ਹਰ ਸਾਲ 7-8 ਕਰੋੜ ਲੋਕ ਨਸ਼ੇ ਕਾਰਨ ਮਰਦੇ ਹਨ। ਇਸ ਲਈ, ਲੋਕਾਂ ਵਿੱਚ ਆਪਣੀ ਸਿਹਤ ਅਤੇ ਇਨ੍ਹਾਂ ਪਦਾਰਥਾਂ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਦੇਸ਼ ਦੇ ਕਈ ਰਾਜਾਂ ਵਿੱਚ ਸੰਕਲਪ ਨਾਮਕ ਇਹ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਰਾਹੀਂ ਲੋਕਾਂ ਨੂੰ ਹਰ ਤਰ੍ਹਾਂ ਦੇ ਨਸ਼ੇ ਵਿਰੁੱਧ ਪ੍ਰਣ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।


ਇਸ ਮੌਕੇ ਨੌਜਵਾਨਾਂ ਹਰਪ੍ਰੀਤ ਗਰੋਵਰ, ਧਰਮਪਾਲ, ਰਾਜਵੀਰ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਤਾਰ ਨਾਲ ਦੱਸਿਆ। ਇਸ ਪ੍ਰੋਗਰਾਮ ਦੌਰਾਨ ਮੁੱਖ ਤੌਰ ’ਤੇ ਇਸ ਮੌਕੇ ਸਿਵਲ ਸਰਜਨ ਫਰੀਦਕੋਟ ਡਾ: ਚੰਦਰਸ਼ੇਖਰ ਕੱਕੜ, ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਭਾਜਪਾ ਫਰੀਦਕੋਟ, ਪ੍ਰੇਮ ਗੇਰਾ ਜਨਰਲ ਸਕੱਤਰ ਮੇਲਾ ਰਾਮ ਗੇਰਾ ਚੈਰੀਟੇਬਲ ਟਰੱਸਟ ਫਰੀਦਕੋਟ, ਸੁਰਿੰਦਰ ਗੇਰਾ ਜ਼ਿਲ੍ਹਾ ਮੰਤਰੀ ਵਿਸ਼ਵ ਹਿੰਦੂ ਪ੍ਰੀਸ਼ਦ ਫਰੀਦਕੋਟ, ਰਾਕੇਸ਼ ਗਰਗ ਪ੍ਰਧਾਨ ਸ੍ਰੀ ਹਨੂੰਮਾਨ ਮੰਦਿਰ ਫਰੀਦਕੋਟ, ਤਰਸੇਮ ਪਿਪਲਾਨੀ ਸਮਾਜ ਸੇਵੀ ਅਤੇ ਸੰਦੀਪ ਗਰਗ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਫਰੀਦਕੋਟ ਆਦਿ ਹਾਜ਼ਰ ਸਨ। Anti Drug Rally