ਲੱਖਾਂ ਰੁਪਏ ਵੀ ਨਹੀਂ ਡੁਲਾ ਸਕੇ, ਆਪਣੇ ਮੁਰਸ਼ਦੇ-ਕਾਮਲ ’ਤੇ ਰੱਖੇ ਦ੍ਰਿੜ ਵਿਸ਼ਵਾਸ ਨੂੰ

Honesty
ਬਲਾਕ ਕਬਰਵਾਲਾ ਦੇ ਪਿੰਡ ਆਲਮਵਾਲਾ ਦੇ ਸਵ: ਮਨਦੀਪ ਸਿੰਘ ਦੇ ਪਰਿਵਾਰ ਖਾਤੇ ’ਚ ਆਏ 4 ਲੱਖ 6 ਹਜ਼ਾਰ, 412 ਰੁਪਇਆਂ ਦਾ ਚੈੱਕ ਬਲਾਕ ਦੇ ਪਿੰਡ ਜਿੰਮੇਵਾਰਾਂ ਦੀ ਹਾਜ਼ਰੀ ’ਚ ਉਸ ਦੇ ਮਾਲਕ ਨੂੰ ਸੌਂਪਦੇ ਹੋਏ।

ਗਲਤੀ ਨਾਲ ਖਾਤੇ ’ਚ ਆਏ ਚਾਰ ਲੱਖ, ਛੇ ਹਜ਼ਾਰ, 412 ਰੁਪਏ ਅਸਲ ਮਾਲਕ ਨੂੰ ਮੋੜ ਕੇ ਕਾਇਮ ਕੀਤੀ ਮਿਸਾਲ | Honesty

ਕਬਰ ਵਾਲਾ-ਲੰਬੀ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪੇ੍ਰਰਨਾ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਬਲਾਕ ਕਬਰਵਾਲਾ ਦੇ ਪਿੰਡ ਆਲਮਵਾਲਾ ਦੇ ਡੇਰਾ ਸੱਚਾ ਸੌਦਾ ਸ਼ਰਧਾਲੂ ਵੱਲੋਂ ਉਸਦੇ ਬੈਂਕ ਖਾਤੇ ਵਿਚ ਆਏ 4 ਲੱਖ, 6 ਹਜ਼ਾਰ, 412 ਰੁਪਏ ਅਸਲ ਮਾਲਕ ਨੂੰ ਮੋੜਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜਸਥਾਨ ਦੇ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਪਿੰਡ ਚੱਕ ਕੇਰਾ ਵਾਸੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਰਾਜਸਥਾਨ ਦੇ ਸਾਦੁਲ ਸ਼ਹਿਰ ਚ ਦਸ਼ਮੇਸ ਟਰੇਨਿੰਗ ਕੰਪਨੀ ਨਾਂਅ ਦੀ ਆੜ੍ਹਤ ਦੀ ਦੁਕਾਨ ਹੈ। ਉਨ੍ਹਾਂ ਨੇ ਪਹਿਲਾਂ ਆਪਣੇ ਕਿਸੇ ਜਾਣ-ਪਛਾਣ ਦੇ ਵਿਅਕਤੀ ਮਨਦੀਪ ਸਿੰਘ ਦੇ ਖਾਤੇ ਵਿਚ ਉਕਤ ਪੈਸੇ ਪਾਏ ਸਨ। (Honesty)

ਪਰੰਤੂ ਇਹ 4 ਲੱਖ, 6 ਹਜ਼ਾਰ, 412 ਰੁਪਏ ਉਕਤ ਵਿਅਕਤੀ ਮਨਦੀਪ ਸਿੰਘ ਦੇ ਖਾਤੇ ਦੀ ਬਜਾਏ ਪਿੰਡ ਆਲਮਵਾਲਾ ਬਲਾਕ ਕਬਰਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਖਾਤੇ ਵਿੱਚ ਆ ਗਏ ਸਨ। ਮਨਜੀਤ ਸਿੰਘ ਨੇ ਅੱਗੇ ਦੱਸਿਆ ਜਦੋਂ ਉਨ੍ਹਾਂ ਆਪਣੇ ਕਿਸੇ ਜਾਣ-ਪਛਾਣ ਵਾਲੇ ਵਿਅਕਤੀ ਤੋਂ ਪਿੰਡ ਆਲਮਵਾਲਾ ਮਨਦੀਪ ਸਿੰਘ ਬਾਰੇ ਪਤਾ ਕਰਾਇਆ ਤਾਂ ਪਤਾ ਲੱਗਿਆ ਕਿ ਮਨਦੀਪ ਸਿੰਘ ਆਲਮਵਾਲਾ ਦੀ ਤਾਂ ਮੌਤ ਹੋ ਚੁੱਕੀ ਹੈ। ਪਰੰਤੂ ਸਵ: ਮਨਦੀਪ ਸਿੰਘ ਦੇ ਪਰਿਵਾਰ ਦੀ ਮੁਖੀ ਸਰਬਜੀਤ ਕੌਰ ਤੇ ਉਨ੍ਹਾਂ ਦੇ ਸਪੁੱਤਰ ਗੁਰਪ੍ਰੀਤ ਸਿੰਘ ਨੇ ਪੈਸੇ ਦੇ ਅਸਲ ਮਾਲਕਾਂ ਨੂੰ ਬੈਂਕ ਖਾਤੇ ’ਚੋਂ ਪੈਸੇ ਕਢਵਾ ਕੇ ਦੇਣ ਦਾ ਪੱਕਾ ਵਾਅਦਾ ਕੀਤਾ ਸੀ। (Honesty)

ਇਹ ਵੀ ਪੜ੍ਹੋ : ਭਾਗਾਂ ਵਾਲੇ ਜੀਵ ਜੁੜਦੇ ਹਨ ਰਾਮ-ਨਾਮ ਨਾਲ : Saint Dr. MSG

ਜਿਸ ਕਰਕੇ ਅੱਜ ਪਿੰਡ ਆਲਮਵਾਲਾ ਵਿਖੇ ਬਲਾਕ ਕਬਰਵਾਲਾ ਦੀ ਹੋਈ ਬਲਾਕ ਪੱਧਰੀ ਨਾਮ ਚਰਚਾ ਦੌਰਾਨ ਪਿੰਡ ਦੇ ਜਿੰਮੇਵਾਰ 15 ਮੈਂਬਰਾਂ ਦੀ ਹਾਜ਼ਰੀ ਵਿਚ ਸਵ: ਮਨਦੀਪ ਸਿੰਘ ਦੇ ਪਰਿਵਾਰ ਵੱਲੋਂ 4 ਲੱਖ, 6ਹਜ਼ਾਰ, 412 ਰੁਪਏ ਦਾ ਚੈੱਕ ਮਾਲਕ ਮਨਜੀਤ ਸਿੰਘ ਨੂੰ ਸੌਂਪ ਦਿੱਤਾ। ਚੈੱਕ ਪ੍ਰਾਪਤ ਕਰਨ ਤੋਂ ਬਾਅਦ ਮਨਜੀਤ ਸਿੰਘ ਨੇ ਕਿਹਾ ਕਿ ਅੱਜ ਇਸ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਪਰਿਵਾਰ ਨੇ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ’ਤੇ ਚੱਲਦਿਆਂ ਇਹ ਮਿਸਾਲ ਪੈਦਾ ਕੀਤੀ ਹੈ ਕਿ ਡੇਰਾ ਸੱਚਾ ਸੌਦਾ ਸਰਸਾ ਨਾਲ ਦਿਲੋਂ ਜੁੜੇ ਡੇਰਾ ਸ਼ਰਧਾਲੂਆਂ ਦੇ ਇਮਾਨ ਡੁਲਾਇਆ ਨਹੀਂ ਜਾ ਸਕਦਾ। ਇਹ ਸਾਰੀ ਜਾਣਕਾਰੀ ਬਲਾਕ ਕਬਰਵਾਲਾ ਦੇ ਪ੍ਰੇਮੀ ਸੇਵਕ ਨੀਲਕੰਠ ਇੰਸਾਂ ਨੇ ਸਾਂਝੀ ਕੀਤੀ। (Honesty)