ਤਲਵੰਡੀ ਭਾਈ ‘ਚ ਸਵੱਛਤਾ ਅਭਿਆਨ ਸਬੰਧੀ ਸਮਾਗਮ ਹੋਇਆ

Talwandi Bhai
ਤਲਵੰਡੀ ਭਾਈ ਸਵੱਛਤਾ ਅਭਿਆਨ ਵਿੱਚ ਸਮੂਲੀਅਤ ਕਰਨ ਤੇ ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੂੰ ਨਗਰ ਕੌਂਸਲ ਤਲਵੰਡੀ ਭਾਈ ਵੱਲੋ ਸ਼ਨਮਾਨਤ ਕਰਨ ਦਾ ਦਿਰਸ।

ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਦੇਸ਼ ਭਰ ਵਿਚ ਮਨਾਏ ਜਾ ਰਹੇ ਸਵੱਛਤਾ ਹਫਤੇ ਸਬੰਧੀ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਬੀਤੇ ਦਿਨੀਂ ਗਊ ਮਾਤਾ ਸਮਾਧੀ ਮੰਦਰ ਤਲਵੰਡੀ ਭਾਈ ਵਿਖੇ ਸਵੱਛਤਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ ਜਦਕਿ ਇਸ ਸਮੇਂ ਨਗਰ ਕੌਂਸਲ ਪ੍ਰਧਾਨ ਤਰਸੇਮ ਸਿੰਘ ਮੱਲਾ, ਪੂਨਮ ਭਟਨਾਗਰ ਕਾਰਜ ਸਾਧਕ ਅਫਸਰ, ਡਾ ਓਮ ਪ੍ਰਕਾਸ਼ ਸੇਠੀ, ਭਜਨ ਸਿੰਘ ਸਿਆਣ ਕੌਂਸਲਰ, ਡਾ ਬੀ ਐਲ ਪਸਰੀਚਾ, ਜਤਿੰਦਰ ਬਜਾਜ, ਕੁਮਾਰ ਪਿੰਟਾ ਕੌਂਸਲਰ, ਰਕੇਸ਼ ਕੁਮਾਰ ਕਾਇਤ ਕੌਂਸਲਰ, ਸੰਦੀਪ ਮੰਗਲਾ, ਰੌਬੀ ਸੰਧੂ ਪੀ ਏ, ਗੁਰ ਮੰਦਰ ਸਿੰਘ , ਰਣਜੀਤ ਠਾਕਰ ਆਦਿ ਆਗੂ ਉਚੇਚੇ ਤੌਰ ਤੇ ਮੌਜੂਦ ਸਨ। (Talwandi Bhai)

ਸਮਾਗਮ ਦੌਰਾਨ ਕਾਰਜ ਸਾਧਕ ਅਫਸਰ ਪੂਨਮ ਭਟਨਾਗਰ ਅਤੇ ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ ਨੇ ਸ਼ਹਿਰ ਦੀ ਸਫਾਈ ਅਤੇ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਕੀਤੇ ਗਏ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ ਤੇ ਨਗਰ ਕੌਂਸਲ ਤਲਵੰਡੀ ਭਾਈ ਵੱਲੋ ਕੂੜੇ ਤੋ ਤਿਆਰ ਕੀਤੀ ਗਈ ਆਰਗੈਨਿਕ ਖਾਦ ਅਤੇ ਕੱਪੜੇ ਦੇ ਥੈਲਿਆ ਦੀ ਪ੍ਰਦਰਸ਼ਨੀ ਲਗਾਈ ਗਈ । ਇਸ ਵਿਸੇਸ਼ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਕਿਹਾ ਕਿ ਸਫਾਈ ਸਾਡੀ ਸਭਨਾਂ ਦੀ ਸਾਂਝੀ ਜਿੰਮੇਵਾਰੀ ਹੈ, ਜੇਕਰ ਸਾਡਾ ਆਲਾ ਦੁਆਲਾ ਸਵੱਛ ਹੋਵੇਗਾ ਤਾਂ ਅਸੀਂ ਤਾਂ ਹੀ ਤੰਦਰੁਸਤ ਰਹੀ ਸਕਾਂਗੇ।

ਇਹ ਵੀ ਪੜ੍ਹੋ : ਅੱਤਵਾਦ ਨੂੰ ਨੱਥ ਪਾਉਣਾ ਜ਼ਰੂਰੀ

ਉਨ੍ਹਾਂ ਸਫਾਈ ਲਈ ਕੀਤੇ ਜਾ ਰਹੇ ਕਾਰਜਾਂ ਲਈ ਨਗਰ ਕੌਂਸਲ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ।ਉਨ੍ਹਾਂ ਦੱਸਿਆ ਕਿ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਨਗਰ ਕੌਂਸਲ ਤਲਵੰਡੀ ਭਾਈ, ਮਮਦੋਟ ਅਤੇ ਨਗਰ ਪੰਚਾਇਤ ਮੁਦਕੀ ਅੰਦਰ ਸਫਾਈ ਵਿਵਸਥਾ ਤੇ ਉਹ ਖੁਦ ਨਿਗਰਾਨੀ ਰੱਖ ਰਹੇ ਹਨ, ਜਿੱਥੇ ਵੀ ਸਮੱਸਿਆ ਆਵੇਗੀ ਉਸਦਾ ਤੁਰੰਤ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਵੱਛਤਾ ਲਈ ਕਾਰਜ ਕਰਨ ਵਾਲੇ ਵਰਕਰਾਂ ਦਾ ਸਮਾਜ ਨੂੰ ਹਮੇਸ਼ਾਂ ਸਨਮਾਨ ਅਤੇ ਧੰਨਵਾਦ ਕਰਨਾ ਚਾਹੀਦਾ ਹੈ।ਇਸ ਮੌਕੇ ਸਫਾਈ ਵਿਵਸਥਾ ਵਿਚ ਯੋਗਦਾਨ ਪਾਉਣ ਵਾਲਿਆ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਸਮੇਂ ਆਂਗਨਵਾੜੀ ਸਟਾਫ, ਐਸ ਕੇ ਪਬਲਿਕ ਸਕੂਲ ਦੇ ਐਨ ਸੀ ਸੀ ਵਿੱਦਿਆਰਥੀ, ਨਗਰ ਕੌਂਸਲ ਸਟਾਫ ਤੇ ਹੋਰ ਪਤਵੰਤੇ ਮੌਜੂਦ ਸਨ।