ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਛੇਤੀ ਤੋਂ ਛੇਤੀ ਕੀਤੀ ਜਾਵੇ : ਐਡਵੋਕੇਟ ਜਤਿੰਦਰ ਖਰਾਣਾ ਇੰਸਾਂ/ਸੰਦੀਪ ਕੌਰ ਇੰਸਾਂ
(ਸੱਚ ਕਹੂੰ ਨਿਊਜ਼) ਸਰਸਾ। ਕੋਟਕਪੂਰਾ ਵਿਖੇ ਡੇਰਾ ਸ਼ਰਧਾਲੂ ਪਰਦੀਪ ਸਿੰਘ ਦਾ ਦਿਨ-ਦਿਹਾੜੇ ਕਤਲ ਕੀਤੇ ਜਾਣ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਬੁਲਾਰੇ ਐਡਵੋਕੇਟ ਜਤਿੰਦਰ ਖਰਾਣਾ ਇੰਸਾਂ ਤੇ ਸੰਦੀਪ ਕੌਰ ਇੰਸਾਂ ਨੇ ਸਾਧ-ਸੰਗਤ ਨੂੰ ਅਮਨ ਸ਼ਾਂਤ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਉਨ੍ਵਾਂ ਕਿਹਾ ਕਿ ਜੋ ਪੰਜਾਬ ’ਚ ਅੱਜ ਪਰਦੀਪ ਸਿੰਘ ਦਾ ਸ਼ਰੇਆਮ ਕਤਲ ਹੋਇਆ ਹੈ। ਡੇਰਾ ਸੱਚਾ ਸੌਦਾ ਉਸ ਦੀ ਸਖ਼ਤ ਨਿੰਦਾ ਕਰਦਾ ਹੈ ਤੇ ਮ੍ਰਿਤਕ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ। ਡੇਰਾ ਸੱਚਾ ਸੌਦਾ ’ਚ ਸਾਰੇ ਧਰਮਾਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਹੈ। ਕਿਸੇ ਵੀ ਧਰਮ ਦੀ ਬੇਅਦਬੀ ਕਰਨਾ ਤਾਂ ਦੂਰ ਸਾਧ-ਸੰਗਤ ਅਜਿਹਾ ਸੋਚ ਵੀ ਨਹੀਂ ਸਕਦੀ। ਅਸੀਂ ਇਹ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਛੇਤੀ ਤੋਂ ਛੇਤੀ ਕੀਤੀ ਜਾਵੇ ਅਤੇ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਡੇਰਾ ਸੱਚਾ ਸੌਦਾ ਸਾਧ-ਸੰਗਤ ਨੂੰ ਅਪੀਲ ਕਰਦਾ ਹੈ ਕਿ ਤੁਸੀਂ ਅਮਨ ਤੇ ਸ਼ਾਂਤੀ ਬਣਾਈ ਰੱਖਣੀ ਹੈ।
CBI ਦੀ ਜਾਂਚ ’ਚ ਡੇਰਾ ਸ਼ਰਧਾਲੂ ਬੇਕਸੂਰ
ਫਰੀਦਕੋਟ। ਡੇਰਾ ਸ਼ਰਧਾਲੂਆਂ ਦਾ 2015 ’ਚ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨਾਲ ਕੋਈ ਸਬੰਧ ਨਹੀਂ ਹੈ। ਸੀਬੀਆਈ ਵੱਲੋਂ ਇਸ ਮਾਮਲੇ ਦੀ ਤਿੰਨ ਸਾਲ ਤੱਕ ਡੂੰਘੀ ਤੇ ਲੰਮੀ-ਚੌੜੀ ਜਾਂਚ ਕੀਤੀ ਗਈ। ਜਿਸ ਵਿੱਚ ਜਾਂਚ ਏਜੰਸੀ ਨੇ ਮਾਮਲੇ ਦੀ ਜਾਂਚ ਕਰਦਿਆਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਤੇ ਹੋਰ ਆਸ-ਪਾਸ ਦੇ ਪਿੰਡਾਂ ’ਚ ਸੈਂਕੜੇ ਲੋਕਾਂ ਦੇ ਬਿਆਨ ਦਰਜ ਕੀਤੇ। ਗ੍ਰਿਫ਼ਤਾਰ ਕੀਤੇ ਤਿੰਨ ਡੇਰਾ ਸ਼ਰਧਾਲੂਆਂ ਦੀ ਬ੍ਰੇਨ ਮੈਪਿੰਗ, ਪੋਲੀਗ੍ਰਾਫ਼, ਫਿੰਗਰ ਪ੍ਰਿੰਟ, ਲਾਈਡਿਟੈਕਟਰ ਸਮੇਤ ਸਾਰੇ ਵਿਗਿਆਨਕ ਟੈਸਟ ਕੀਤੇ। ਇਲਾਕੇ ’ਚ ਮੋਬਾਇਲ ਫੋਨਾਂ ਦੀਆਂ ਕਾਲਾਂ ਦੀ ਵੀ ਫਰੋਲਾ-ਫਰਾਲੀ ਕੀਤੀ ਗਈ। ਡੇਰਾ ਸ਼ਰਧਾਲੂਆਂ ਦੀ ਲਿਖਾਈ ਵੀ ਵਿਵਾਦਤ ਪੋਸਟਰਾਂ ਨਾਲ ਮਿਲਾਈ ਗਈ। ਇਸ ਜਾਂਚ ਵਿੱਚ ਡੇਰਾ ਸ਼ਰਧਾਲੂ ਨਿਰਦੋਸ਼ ਸਾਬਤ ਹੋਏ।
ਸੀਬੀਆਈ ਨੇ ਮੋਹਾਲੀ ਅਦਾਲਤ ’ਚ ਕਲੋਜਰ ਰਿਪੋਰਟ ਸੌਂਪਦਿਆਂ ਸਪੱਸ਼ਟ ਕਰ ਦਿੱਤਾ ਕਿ ਡੇਰਾ ਸ਼ਰਧਾਲੂਆਂ ਦੀ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਨਹੀਂ ਹੈ। ਪਰ ਸੂਬੇ ’ਚ 2017 ’ਚ ਸਰਕਾਰ ਬਦਲਦਿਆਂ ਹੀ ਪੁਲਿਸ ਨੇ ਸਿਆਸੀ ਇਸ਼ਾਰੇ ’ਤੇ ਪ੍ਰੇਮੀਆਂ ਖਿਲਾਫ਼ ਸ਼ਿਕੰਜਾ ਕਸਣ ਲਈ ਸਾਰੀ ਕਹਾਣੀ ਨਵੇਂ ਸਿਰਿਓਂ ਘੜੀ ਗਈ। ਬੇਕਸੂਰ ਡੇਰਾ ਸ਼ਰਧਾਲੂਆਂ ਨੂੰ ਇਸ ਮਾਮਲੇ ’ਚ ਨਾਮਜ਼ਦ ਕਰਕੇ ਉਨ੍ਹਾਂ ’ਤੇ ਅਣਗਿਣਤ ਅੰਨ੍ਹੇ ਤਸ਼ੱਦਦ ਢਾਹੇ ਗਏ। ਮਹਿੰਦਰਪਾਲ ਬਿੱਟੂ ਦੇ ਨਾਭਾ ਜ਼ੇਲ੍ਹ ’ਚ ਕਤਲ ਤੋਂ ਬਾਅਦ ਉਸ ਵੱਲੋਂ ਲਿਖੀ ਗਈ ਡਾਇਰੀ ਇਸ ਗੱਲ ਦੀ ਗਵਾਹ ਹੈ ਕਿ ਡੇਰਾ ਸ਼ਰਧਾਲੂਆਂ ਨੂੰ ਝੂਠੇ ਕੇਸਾਂ ’ਚ ਫਸਾਉਣ ਲਈ ਪੰਜਾਬ ਪੁਲਿਸ ਨੇ ਥਰਡ ਡਿਗਰੀ ਦੇ ਤਸ਼ੱਦਦ ਨੂੰ ਵੀ ਮਾਤ ਪਾ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ