ਉਸਾਰੀ ਕਾਮਿਆਂ ਨੂੰ 3 ਕਰੋੜ ਤੋਂ ਵੱਧ ਦੀ ਦਿੱਤੀ ਜਾ ਰਹੀ ਹੈ ਰਾਸ਼ੀ, ਛੇਤੀ ਕਰੋ ਇਹ ਕੰਮ

Welfare Schemes
ਉਸਾਰੀ ਕਾਮਿਆਂ ਨੂੰ 3 ਕਰੋੜ ਤੋਂ ਵੱਧ ਦੀ ਦਿੱਤੀ ਜਾ ਰਹੀ ਹੈ ਰਾਸ਼ੀ, ਛੇਤੀ ਕਰੋ ਇਹ ਕੰਮ

ਪਟਿਆਲਾ ਅਤੇ ਪਾਤੜਾਂ ਸਬ ਡਿਵੀਜ਼ਨ ਦੇ ਉਸਾਰੀ ਕਾਮਿਆਂ ਲਈ 3 ਕਰੋੜ 48 ਹਜ਼ਾਰ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ (Welfare Schemes)

  • ਹਰੇਕ ਯੋਗ ਲਾਭਪਾਤਰੀ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਇਆ ਜਾਵੇ : ਡਿਪਟੀ ਕਮਿਸ਼ਨਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਉਸਾਰੀ ਕਿਰਤੀਆਂ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ (Welfare Schemes) ਅਧੀਨ ਪਟਿਆਲਾ ਅਤੇ ਪਾਤੜਾਂ ਸਬ ਡਿਵੀਜ਼ਨ ਦੇ ਉਸਾਰੀ ਕਾਮਿਆਂ ਲਈ 3 ਕਰੋੜ 48 ਹਜ਼ਾਰ ਰੁਪਏ ਤੋਂ ਵੱਧ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਹ ਰਾਸ਼ੀ 1674 ਅਰਜ਼ੀ ਧਾਰਕਾਂ ਦੇ ਬੈਂਕ ਖਾਤਿਆਂ ‘ਚ ਸਿੱਧੇ ਤੌਰ ’ਤੇ ਟਰਾਂਸਫ਼ਰ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੇ ਰਜਿਸਟਰਡ ਲਾਭਪਾਤਰੀਆਂ ਨੂੰ ਬੋਰਡ ਦੀਆਂ ਵੱਖ ਵੱਖ ਭਲਾਈ ਸਕੀਮਾਂ ਅਧੀਨ ਲਾਭ ਦੇਣ ਹਿਤ 3,00,48,000 ਰੁਪਏ ਦੀ ਰਕਮ ਸਕੱਤਰ ਬੋਰਡ ਪਾਸੋਂ ਮੰਗ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹਨਾ ਸਕੀਮਾਂ ਦਾ ਹਰ ਯੋਗ ਵਿਅਕਤੀ ਨੂੰ ਲਾਭ ਦਿੱਤਾ ਜਾ ਰਿਹਾ ਹੈ।

ਲਾਭਪਾਤਰੀਆਂ ਨੂੰ ਇਹ ਰਕਮ ਬੈਂਕ ਖਾਤਿਆਂ ਵਿਚ ਸਿੱਧੇ ਤੌਰ ‘ਤੇ ਟਰਾਂਸਫ਼ਰ ਕੀਤੀ ਜਾਵੇਗੀ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਐਸ.ਡੀ.ਐਮ. ਪਟਿਆਲਾ ਅਤੇ ਪਾਤੜ੍ਹਾਂ ਦੀ ਪ੍ਰਧਾਨਗੀ ਹੇਠ ਸਬ ਡਿਵੀਜ਼ਨ ਪੱਧਰ ’ਤੇ ਬਣਾਈਆਂ ਗਈਆਂ ਕਮੇਟੀਆਂ ਵੱਲੋਂ ਬੋਰਡ ਦੇ ਰਜਿਸਟਰਡ ਲਾਭਪਾਤਰੀਆਂ ਨੂੰ ਬੋਰਡ ਦੀਆਂ ਵੱਖ-ਵੱਖ ਸਕੀਮਾਂ ਅਧੀਨ ਲਾਭ ਦੇਣ ਲਈ ਤਜਵੀਜ਼ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਲੇਬਰ ਇੰਸਪੈਕਟਰਾਂ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਪ੍ਰਾਪਤ ਆਨ ਲਾਈਨ ਪ੍ਰਤੀਬੇਨਤੀਆਂ ਕਮੇਟੀ ਮੈਂਬਰਾਂ ਅੱਗੇ ਪੇਸ਼ ਕੀਤੀਆਂ ਗਈਆਂ ਅਤੇ ਕਮੇਟੀ ਵੱਲੋਂ ਇਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਸਾਕਸ਼ੀ ਸਾਹਨੀ ਨੇ ਕਿਹਾ ਕਿ ਵਜ਼ੀਫ਼ਾ ਸਕੀਮ ਅਧੀਨ, ਐਲ.ਟੀ.ਸੀ., ਸ਼ਗਨ ਸਕੀਮ, ਐਕਸ ਗ੍ਰੇਸ਼ੀਆ ਸਕੀਮ, ਦਾਹ ਸੰਸਕਾਰ ਸਕੀਮ, ਪ੍ਰਸੂਤਾ ਲਾਭ ਸਕੀਮ, ਮਾਨਸਿਕ ਰੋਗ ਸਕੀਮ ਅਤੇ ਬਾਲੜੀ ਸਕੀਮ ਅਧੀਨ ਪ੍ਰਾਪਤ ਅਰਜ਼ੀਆਂ ਨੂੰ ਕਮੇਟੀ ਵੱਲੋਂ ਪਾਸ ਕੀਤਾ ਗਿਆ। ਲਾਭਪਾਤਰੀਆਂ ਨੂੰ ਇਹ ਰਕਮ ਬੋਰਡ ਵੱਲੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਸਿੱਧੇ ਤੌਰ ‘ਤੇ ਟਰਾਂਸਫ਼ਰ ਕੀਤੀ ਜਾਵੇਗੀ। ਉਨ੍ਹਾਂ ਕਿਰਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਯੋਗ ਲਾਭਪਾਤਰੀ ਸਹੂਲਤਾਂ ਤੋਂ ਵਾਂਝਾ ਨਾ ਰਹੇ। (Welfare Schemes)

ਇਹ ਵੀ ਪੜ੍ਹੋ : ਅਖੀਰ ਸਚਿਨ ਦੇ ਇੱਕਰੋਜ਼ਾ ਸੈਂਕੜਿਆਂ ਦਾ ਰਿਕਾਰਡ ਕਦੋਂ ਤੋੜਨਗੇ Virat? ਗਾਵਸਕਰ ਦਾ ਇਸ ਸਬੰਧੀ ਵੱਡਾ ਬਿਆਨ

ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਜਸਬੀਰ ਸਿੰਘ ਖਰੌੜ ਨੇ ਦੱਸਿਆ ਕਿ ਪਟਿਆਲਾ ਅਤੇ ਪਾਤੜਾਂ ਵਿਖੇ ਵੱਖ-ਵੱਖ ਸਕੀਮਾਂ ਤਹਿਤ 1674 ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾਂ ’ਤੇ ਕਾਰਵਾਈ ਕਰਦਿਆਂ 3,00,48,000 ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਜੀਫਾ ਸਕੀਮ ਤਹਿਤ 1546 ਅਰਜ਼ੀਆਂ ਨੂੰ 1,78,04,000 ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਇਸੇ ਤਰਾਂ ਐਕਸ ਗ੍ਰੇਸ਼ੀਆ ਸਕੀਮ ਤਹਿਤ 45 ਅਰਜ਼ੀਆਂ ਨੂੰ 1,01,00,000 ਰੁਪਏ ਦਿੱਤੇ ਜਾਣਗੇ।

ਦਾਹ ਸੰਸਕਾਰ ਸਕੀਮ ‘ਚ 36 ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਨੂੰ 7,20,000 ਰੁਪਏ, ਸ਼ਗਨ ਸਕੀਮ ਦੇ 26 ਲਾਭਪਾਤਰੀਆਂ ਨੂੰ 12,66,000 ਰੁਪਏ ਦਾ ਲਾਭ ਦਿੱਤਾ ਜਾ ਰਿਹਾ ਹੈ। ਐਲ.ਟੀ.ਸੀ. ਸਕੀਮ ਤਹਿਤ 10 ਲਾਭਪਾਤਰੀਆਂ ਨੂੰ 52,000 ਰੁਪਏ, ਪ੍ਰਸੂਤਾ ਲਾਭ ਸਕੀਮ ਦੀਆਂ 2 ਅਰਜ਼ੀਆਂ ‘ਤੇ 10,000 ਰੁਪਏ ਅਤੇ ਮਾਨਸਿਕ ਰੋਗ ਸਕੀਮ ਦੇ 4 ਅਰਜ਼ੀ ਧਾਰਕਾਂ ਨੂੰ 96,000 ਰੁਪਏ ਅਤੇ ਬਾਲੜੀ ਸਕੀਮ ਦੇ 4 ਲਾਭਪਾਤਰੀਆਂ ਨੂੰ ਬੋਰਡ ਵੱਲੋਂ ਸੋਧੀ ਰਕਮ ਅਨੁਸਾਰ ਐਫ.ਡੀ.ਆਰ. ਜਾਰੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here