ਮੋਹਾਲੀ (ਐੱਮ ਕੇ ਸ਼ਾਇਨਾ)। ਵਿਜੀਲੈਂਸ (Vigilance) ਨੇ ਅਮਰੂਦ ਦੇ ਬਾਗ ਘੁਟਾਲੇ ਵਿਚ ਗ੍ਰਿਫਤਾਰ ਬਾਗਬਾਨੀ ਵਿਕਾਸ ਅਫਸਰ ਜਸਪ੍ਰੀਤ ਸਿੰਘ ਸਿੱਧੂ ਨੂੰ ਪਿਛਲਾ ਰਿਮਾਂਡ ਖਤਮ ਹੋਣ ਉਪਰੰਤ ਅੱਜ ਮੁੜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਵਿਜੀਲੈਂਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਮੁਲਜ਼ਮ ਪਿਛਲੇ ਲੰਮੇ ਸਮੇਂ ਤੋਂ ਖਰੜ ਵਿੱਚ ਡੀ.ਐਚ.ਓ.ਸੀ ਜਿਸ ਨੇ ਬਾਗਬਾਨੀ ਸਰਵੇਖਣ ਦੌਰਾਨ ਸਭ ਤੋਂ ਪਹਿਲਾਂ ਜਾਅਲੀ ਰਿਪੋਰਟ ਬਣਾ ਕੇ ਪੰਚ ਮਾਰੀ ਸੀ। Mohali News
ਇਹ ਵੀ ਪੜ੍ਹੋ: ਚੰਡੀਗੜ੍ਹ ਮੇਅਰ ਚੋਣ ਸਬੰਧੀ ਸੁਪਰੀਮ ਕੋਰਟ ਤੋਂ ਆਈ ਵੱਡੀ ਖਬਰ
ਅਦਾਲਤ ਨੂੰ ਦੱਸਿਆ ਗਿਆ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਤੋਂ ਪੁੱਛਗਿੱਛ ਪੂਰੀ ਨਹੀਂ ਹੋਈ ਹੈ। ਦੋਸ਼ੀ ਸਿੱਧੂ ਨੇ ਸਤੰਬਰ 2023 ‘ਚ ਹਾਈਕੋਰਟ ‘ਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਜਨਵਰੀ 2024 ‘ਚ ਖਾਰਜ ਕਰ ਦਿੱਤਾ ਗਿਆ ਸੀ। ਇਸ ਲੰਬੇ ਅਰਸੇ ਦੌਰਾਨ ਉਹ ਫਰਾਰ ਸੀ ਅਤੇ ਬਾਅਦ ਵਿੱਚ ਵਿਜੀਲੈਂਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਵਿਜੀਲੈਂਸ ਨੂੰ ਇਹ ਵੀ ਪੁੱਛ-ਪੜਤਾਲ ਕਰਨੀ ਪੈ ਰਹੀ ਹੈ ਕਿ ਉਹ ਫਰਾਰ ਹੋਣ ਦੌਰਾਨ ਕਿੱਥੇ ਰਿਹਾ ਅਤੇ ਉਸ ਨੂੰ ਛੁਪਾਉਣ ਵਿਚ ਕਿਸ ਨੇ ਮੱਦਦ ਕੀਤੀ।
ਹੁਣ ਤੱਕ 21 ਮੁਲਜ਼ਮ ਗ੍ਰਿਫ਼ਤਾਰ (Mohali News)
ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਸਿੱਧੂ ਦੇ ਪੁਲੀਸ ਰਿਮਾਂਡ ਵਿੱਚ ਤਿੰਨ ਦਿਨ ਦਾ ਵਾਧਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਜਸਪ੍ਰੀਤ ‘ਤੇ ਅਮਰੂਦ ਬਾਗ ਦੇ ਮੁਆਵਜ਼ੇ ‘ਚ ਕਰੋੜਾਂ ਰੁਪਏ ਦੇ ਘਪਲੇ ਦਾ ਦੋਸ਼ ਹੈ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਹੁਣ ਤੱਕ 21 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। Vigilance