ਧਾਲੀਵਾਲ ਨੇ ਲੋਕ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰ ਦੀ ਫੜੀ ਬਾਂਹ

Amritsar News

ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ | Amritsar News

  • ਗੁਰਮੀਤ ਬਾਵਾ ਦੀਆਂ ਦੁਕਾਨਾਂ ਉੱਤੇ ਕੀਤੇ ਨਾਜਾਇਜ ਕਬਜੇ ਛੱਡਣ ਦੁਕਾਨਦਾਰ : ਧਾਲੀਵਾਲ

ਅੰਮ੍ਰਿਤਸਰ (ਰਾਜਨ ਮਾਨ) Amritsar News L ਪੰਜਾਬ ਦੀ ਫ਼ਿਜ਼ਾ ਵਿੱਚ ਅੱਜ ਵੀ ਜਿਸਦੀ ਲੰਬੀ ਹੇਕ ਗੂੰਂਜਦੀ ਹੈ ਉਸਦੇ ਤੁਰ ਜਾਣ ਤੋਂ ਬਾਅਦ ਉਸਦਾ ਪਰਿਵਾਰ ਰੋਟੀ ਤੋਂ ਔਖਾ ਹੋਇਆ ਵੇਖ ਕਲਾ ਪ੍ਰੇਮੀ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਹਨਾਂ ਦੀ ਬਾਂਹ ਫੜਦਿਆਂ ਉਸ ਮਰਹੂਮ ਫਨਕਾਰਾ ਨੂੰ ਸੱਯਦਾ ਕਰਦਿਆਂ ਆਪਣੀ ਇੱਕ ਮਹੀਨੇ ਦੀ ਤਨਖਾਹ ਭੇਂਟ ਕੀਤੀ ਹੈ ਅਤੇ ਨਾਲ ਹੀ ਉਸਦੀ ਜਾਇਦਾਦ ਉਪਰ ਕੁਝ ਵਿਅਕਤੀਆਂ ਵਲੋਂ ਧੱਕੇ ਨਾਲ ਕੀਤੇ ਕਬਜ਼ੇ ਛੁਡਵਾਕੇ ਪਰਿਵਾਰ ਨੂੰ ਦਿਵਾਉਣ ਦਾ ਵਿਸ਼ਵਾਸ ਦਿਵਾਇਆ ਹੈ।

ਰੈਡ ਕਰਾਸ ਅੰਮ੍ਰਿਤਸਰ ਵੱਲੋਂ ਵੀ ਦਿੱਤਾ ਇਕ ਲੱਖ ਰੁਪਏ ਦਾ ਵਿੱਤੀ ਯੋਗਦਾਨ

ਪੰਜਾਬ ਦੀ ਲੰਬੀ ਹੇਕ ਦੀ ਮਾਲਕ ਗੁਰਮੀਤ ਬਾਵਾ ਦੀ ਧੀ ਅੱਜ ਆਪਣੀ ਮਾਂ ਅਤੇ ਬਾਪ ਦੇ ਤੁਰ ਜਾਣ ਤੋਂ ਬਾਅਦ ਰੋਟੀ ਦੀ ਮੁਥਾਜ ਹੋ ਕੇ ਰਹਿ ਗਈ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਦੀ ਪ੍ਰਸਿੱਧ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰ ਜਿਸ ਵਿੱਚ ਉਹਨਾਂ ਦੀ ਧੀ ਗਲੋਰੀ ਬਾਵਾ ਸ਼ਾਮਿਲ ਹੈ, ਨੂੰ ਇੱਕ ਲੱਖ ਰੁਪਏ ਪਰਿਵਾਰ ਦੇ ਪਾਲਣ ਪੋਸ਼ਣ ਲਈ ਦਿੱਤੇ। ਇਸ ਮੌਕੇ ਉਹਨਾਂ ਨੇ ਰੈਡ ਕਰਾਸ ਅੰਮ੍ਰਿਤਸਰ ਵੱਲੋਂ ਵੀ ਇੱਕ ਲੱਖ ਰੁਪਏ ਦਾ ਚੈੱਕ ਪਰਿਵਾਰ ਨੂੰ ਸੌਂਪਿਆ । ਇਸ ਮੌਕੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਤੇ ਹੋਰ ਅਧਿਕਾਰੀ ਵੀ ਉਹਨਾਂ ਨਾਲ ਸਨ।

Amritsar News

ਲੋਕ ਗਾਇਕਾ ਗੁਰਮੀਤ ਬਾਵਾ ਦੇ ਘਰ ਪਹੁੰਚੇ ਧਾਲੀਵਾਲ ਨੇ ਪਰਿਵਾਰ ਨੂੰ ਵਿੱਤੀ ਯੋਗਦਾਨ ਦਿੰਦੇ ਹੋਏ ਬੜੇ ਦੁਖੀ ਮਨ ਨਾਲ ਕਿਹਾ ਕਿ ਸਾਡੀ ਉਹ ਗਾਇਕਾ ਜਿਸ ਨੇ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਵਿਸ਼ਵ ਦੇ ਕੋਨੇ ਕੋਨੇ ਵਿੱਚ ਪਹੁੰਚਾਇਆ ਦੇ ਘਰੇਲੂ ਹਾਲਾਤ ਕੁਝ ਕੁਦਰਤੀ ਕਾਰਨਾਂ ਕਰਨ ਇੰਨੇ ਖਰਾਬ ਹੋ ਗਏ ਕਿ ਉਹਨਾਂ ਦੀ ਧੀ ਗਲੋਰੀ ਬਾਵਾ ਨੇ ਸੋਸ਼ਲ ਮੀਡੀਆ ਉੱਤੇ ਇਸ ਗੱਲ ਦਾ ਜ਼ਿਕਰ ਕੀਤਾ। ਜਿਸ ਨੂੰ ਪੜ੍ਹ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਮੈਂ ਅੱਜ ਪਰਿਵਾਰ ਦਾ ਸਾਥ ਦੇਣ ਲਈ ਅੱਗੇ ਆਇਆ , ਪਰ ਇੱਥੇ ਆ ਕੇ ਇਹ ਸੁਣ ਕੇ ਮਨ ਹੋਰ ਵੀ ਬਹੁਤ ਦੁਖੀ ਹੋਇਆ ਕਿ ਪਰਿਵਾਰ ਦੀਆਂ ਪੰਜ ਦੁਕਾਨਾਂ ਜੋ ਕਿ ਇਹਨਾਂ ਦੀ ਰੋਜੀ ਰੋਟੀ ਦਾ ਸਾਧਨ ਹਨ, ਉੱਤੇ ਵੀ ਕੁਝ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ।

ਬਾਬੇ ਬੁੱਲੇ ਸ਼ਾਹ ਦੇ ਪੰਜਾਬ ਦੇ ਵਾਸੀ ਪੰਜਾਬੀ ਅੱਜ ਕਿਹੜੇ ਰਾਹ ਪੈ ਗਏ

ਉਹ ਲੋਕ ਨਾ ਤਾਂ ਕਰਾਇਆ ਦੇ ਰਹੇ ਹਨ ਅਤੇ ਨਾ ਹੀ ਦੁਕਾਨਾਂ ਖਾਲੀ ਕਰ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਉੱਤੇ ਚੱਲਣ ਵਾਲੇ ਪੰਜਾਬੀ ਅਤੇ ਬਾਬੇ ਬੁੱਲੇ ਸ਼ਾਹ ਦੇ ਪੰਜਾਬ ਦੇ ਵਾਸੀ ਪੰਜਾਬੀ ਅੱਜ ਕਿਹੜੇ ਰਾਹ ਪੈ ਗਏ ਕਿ ਆਪਣੇ ਹੀ ਲੋਕਾਂ ਦੀ ਜਾਇਦਾਤਾਂ ਉੱਤੇ ਕਬਜ਼ੇ ਕਰ ਰਹੇ ਹਨ। ਉਹ ਬੱਚੀ ਜੋ ਕਿ ਆਪਣੀ ਭੈਣ ਡੌਲੀ ਦੀ ਮੌਤ ਤੋਂ ਬਾਅਦ ਦੋ ਪਰਿਵਾਰਾਂ ਦਾ ਪਾਲਣ ਪੋਸਣ ਕਰ ਰਹੀ ਹੈ ਅਤੇ ਇਹ ਦੁਕਾਨਾਂ ਦੀ ਆਮਦਨ ਉਸ ਦਾ ਗੁਜ਼ਾਰਾ ਕਰ ਸਕਦੀ ਹੈ, ਵੀ ਅਸੀਂ ਦੇਣ ਨੂੰ ਤਿਆਰ ਨਹੀਂ ।

Also Read : ਨਾਭਾ ਵਿਖੇ ਬੇਕਾਬੂ ਟਰੈਕਟਰ ਦੀ ਚਪੇਟ ‘ਚ ਆਈਆਂ ਦਰਜਨ ਭਰ ਮਹਿਲਾ ਨਰੇਗਾ ਵਰਕਰ

ਉਹਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਭਲੇਮਾਣਸੀ ਨਾਲ ਇਹ ਦੁਕਾਨਾਂ ਦਾ ਕਿਰਾਇਆ ਦੇਣਾ ਸ਼ੁਰੂ ਕਰਨ ਜਾਂ ਦੁਕਾਨਾਂ ਖਾਲੀ ਕਰਨ ਨਹੀਂ ਤਾਂ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਧਾਲੀਵਾਲ ਨੇ ਇਸ ਮੌਕੇ ਪੰਜਾਬ ਦੇ ਗਾਇਕਾਂ ਖਾਸ ਕਰਕੇ ਨਵੇਂ ਪੀੜੀ ਦੇ ਗਾਇਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰਮੀਤ ਬਾਵਾ ਦੇ ਪਰਿਵਾਰ ਦਾ ਖੁੱਲ ਕੇ ਸਾਥ ਦੇਣ ਤਾਂ ਜੋ ਪਰਿਵਾਰ ਨੂੰ ਇਸ ਔਖੀ ਘੜੀ ਵਿੱਚੋਂ ਕੱਢਿਆ ਜਾ ਸਕੇ।

LEAVE A REPLY

Please enter your comment!
Please enter your name here