ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More

    Amritsar News: ਸਾਈਕਲਿੰਗ ਖਿਡਾਰਣ ਦਮਨਪ੍ਰੀਤ ਕੌਰ ਨੇ ਜਿੱਤਿਆ ਗੋਲਡ ਤੇ ਸਿਲਵਰ ਮੈਡਲ

    Amritsar News

    Amritsar News: ਦਮਨਪ੍ਰੀਤ ਕੌਰ ਦੀ ਨੈਸ਼ਨਲ ਲਈ ਹੋਈ ਚੋਣ : ਪ੍ਰਿੰ. ਡਾ. ਸੁਰਿੰਦਰ ਕੌਰ

    Amritsar News: ਅੰਮ੍ਰਿਤਸਰ (ਰਾਜਨ ਮਾਨ)। ਅੰਮ੍ਰਿਤਸਰ ਦੀ ਸਾਈਕਲਿੰਗ ਖਿਡਾਰਣ ਦਮਨਪ੍ਰੀਤ ਕੌਰ ਨੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵੇਲੋਡਰੋਮ ਵਿਖ਼ੇ 5 ਤੋਂ 6 ਅਕਤੂਬਰ 2024 ਨੂੰ ਹੋਈ ਪੰਜਾਬ ਸਟੇਟ ਸਾਈਕਲਿੰਗ ਚੈਮਪੀਅਨਸ਼ਿੱਪ ਵਿੱਚ ਗੋਲਡ ਅਤੇ ਸਿਲਵਰ ਮੈਡਲ ਜਿੱਤਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ।

    Read Also : Motivational Quotes : ਰੱਦੀ ਨੇ ਦਿਖਾਇਆ ਰਾਹ ਤੇ ਖੜ੍ਹੀ ਕਰ ਦਿੱਤੀ ਕਰੋੜਾਂ ਦੀ ਕੰਪਨੀ

    ਦਮਨਪ੍ਰੀਤ ਕੌਰ ਖਾਲਸਾ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਦੀ ਵਿਦਿਆਰਥਣ ਹੈ। ਕਾਲਜ ਪ੍ਰਿੰਸੀਪਲ ਡਾਕਟਰ ਸੁਰਿੰਦਰ ਕੌਰ ਵੱਲੋਂ ਅੱਜ ਬੀਏ ਭਾਗ-ਪਹਿਲਾ ਦੀ ਵਿਦਿਆਰਥਣ ਅਤੇ ਹੋਣਹਾਰ ਖਿਡਾਰਣ ਦਮਨਪ੍ਰੀਤ ਕੌਰ ਨੂੰ 2 ਕਿੱਲੋਂਮੀਟਰ ਪਰਸ਼ੂਟ ਅਤੇ 15 ਕਿੱਲੋਂਮੀਟਰ ਰੋਡ ਰੇਸ ਵਿੱਚ ਕ੍ਰਮਵਾਰ ਗੋਲਡ ਅਤੇ ਸਿਲਵਰ ਮੈਡਲ ਜਿੱਤ ਕੇ ਕਾਲਜ ਕੈੰਪਸ ਪੁੱਜਣ ਦੇ ਜ਼ੀ ਆਇਆ ਕਿਹਾ। Amritsar News

    ਇਸ ਮੌਕੇ ਕਾਲਜ ਖੇਡ ਮੁੱਖੀ ਮਿਸ ਪੂਜਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਪੰਜਾਬ ਇਸ ਮੌਕੇ ਜਿਲ੍ਹਾ ਸਾਈਕਲਿੰਗ ਐਸੋਸੀਂਏਸਨ ਦੇ ਜਨ.ਸੈਕਟਰੀ ਬਾਵਾ ਸਿੰਘ ਸੰਧੂ ਭੋਮਾ,ਡੀਐਸਓ ਸਿਮਰਨਜੀਤ ਸਿੰਘ ਰੰਧਾਵਾ, ਰਾਜੇਸ਼ ਕੋਸ਼ਿਸ਼, ਭੁਪਿੰਦਰ ਕੁਮਾਰ ਅਤੇ ਗੁਰਿੰਦਰ ਸਿੰਘ ਮੱਟੂ ਨੇ ਦਮਨਪ੍ਰੀਤ ਕੌਰ ਨੂੰ ਵਧਾਈ ਦਿੱਤੀ। Amritsar News

    LEAVE A REPLY

    Please enter your comment!
    Please enter your name here