ਅੰਮ੍ਰਿਤਸਰ: ‘ਦੇਸ਼ ਦਾ ਗੱਦਾਰ ਸਿੱਧੂ’ ਦੇ ਲੱਗੇ ਪੋਸਟਰ

Amritsar, Desh Sidhu, Country

ਅੰਮ੍ਰਿਤਸਰ । ਪੁਲਵਾਮਾ ‘ਚ ਹੋਏ ਹਮਲੇ ‘ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਲਗਾਤਾਰ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਇਸ ਤਹਿਤ ਜਿਥੇ ਭਾਜਪਾ ਵਰਕਰਾਂ ਵਲੋਂ ਲੁਧਿਆਣਾ ਤੇ ਅੰਮ੍ਰਿਤਸਰ ‘ਚ ਸਿੱਧੂ ਖਿਲਾਫ ਪ੍ਰਦਰਸ਼ਨ ਕਰਕੇ ਉਨ੍ਹਾਂ ਦੇ ਪੋਸਟਰ ‘ਤੇ ਕਾਲਖ ਮਲੀ ਗਈ ਸੀ, ਉਥੇ ਹੀ ਅੱਜ ਅੰਮ੍ਰਿਤਸਰ ਦੇ ਵੱਖ-ਵੱਖ ਚੌਕਾਂ ‘ਚ ‘ਦੇਸ਼ ਦਾ ਗੱਦਾਰ ਸਿੱਧੂ ਹੈ’ ਦੇ ਪੋਸਟਰ ਲਗਾਏ ਗਏ ਹਨ।

ਇਸ ਦੀ ਖਬਰ ਨਵਜੋਤ ਸਿੰਘ ਸਿੱਧੂ ਦੇ ਵਿਭਾਗ ਨੂੰ ਮਿਲੀ ਤਾਂ ਨਗਰ ਨਿਗਮ ਟੀਮ ਦੇ ਅਧਿਕਾਰੀਆਂ ਵਲੋਂ ਤੁਰੰਤ ਕਾਰਵਾਈ ਕਰਦਿਆਂ ਚੌਕਾਂ ‘ਚੋਂ ਬੋਰਡ ਹਟਾਏ ਗਏ। ਨਿਗਮ ਕਰਮਚਾਰੀਆਂ ਵਲੋਂ ਫਿਲਹਾਲ ਪੱਤਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here