ਸਾਡੇ ਨਾਲ ਸ਼ਾਮਲ

Follow us

25.9 C
Chandigarh
Friday, February 20, 2026
More
    Home Breaking News ਰਾਜੇ ਦਾ ਅਮਰਿੰ...

    ਰਾਜੇ ਦਾ ਅਮਰਿੰਦਰ ‘ਤੇ ਵਾਰ, ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਕਮਰਸ਼ੀਅਲ ਮੁੱਖ ਮੰਤਰੀ

    ਕਮਰਸ਼ੀਅਲ ਮੁੱਖ ਮੰਤਰੀ ਨੇ ਕਦੇ ਵੀ ਵਰਕਰ ਦੀ ਨਹੀਂ ਸੁਣੀ

    ਪਟਿਆਲਾ (ਖੁਸ਼ਵੀਰ ਸਿੰਘ ਤੂਰ) ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਮਰਸ਼ੀਅਲ ਮੁੱਖ ਮੰਤਰੀ ਦਾ ਨਾਮ ਦਿੱਤਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਕਮਰਸ਼ੀਅਲ ਮੁੱਖ ਮੰਤਰੀ ਕਾਰਨ ਹੀ ਪੰਜਾਬ ਕਾਂਗਰਸ ਦਾ ਬੇੜਾ ਗ਼ਰਕ ਹੋਇਆ ਹੈ ਅਤੇ ਇਹ ਕਮਰਸ਼ੀਅਲ ਮੁੱਖ ਮੰਤਰੀ ਆਪਣੇ ਹਿਤਾਂ ਨੂੰ ਮੁੱਖ ਰੱਖਦਿਆਂ ਪਾਰਟੀਆਂ ਬਦਲ ਦਾ ਸ਼ੁਕੀਨ ਰਿਹਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਏਥੇ ਜ਼ਿਲ੍ਹਾ ਪਟਿਆਲਾ ਦੇ ਦਿਹਾਤੀ ਪ੍ਰਧਾਨ ਮਹੰਤ ਹਰਵਿੰਦਰ ਖਨੌੜਾ ਦੇ ਤਾਜਪੋਸ਼ੀ ਸਮਾਗਮ ਵਿੱਚ ਪੁੱਜੇ ਹੋਏ ਸਨ।

    ਰਾਜਾ ਵੜਿੰਗ ਨੇ ਕਿਹਾ ਕਿ ਇਨ੍ਹਾਂ ਧਨਾਢ ਲੋਕਾਂ ਨੇ ਕਦੇ ਵੀ ਕਾਂਗਰਸੀ ਵਰਕਰਾਂ ਦੀ ਗੱਲ ਨਹੀਂ ਸੁਣੀ ਜਿਸ ਦਾ ਖਮਿਆਜ਼ਾ ਕਾਂਗਰਸ ਨੂੰ ਕਰਾਰੀ ਹਾਰ ਦੇ ਰੂਪ ਵਿੱਚ ਸਹਿਣਾ ਪਿਆ ਹੈ । ਰਾਜਾ ਵੜਿੰਗ ਨੇ ਕਿਹਾ ਕਿ ਹਮੇਸ਼ਾਂ ਆਗੂ ਭੱਜਦੇ ਹਨ ਅਤੇ ਵਰਕਰ ਉੱਥੇ ਹੀ ਖੜੇ ਰਹਿੰਦੇ ਹਨ। ਉਨ੍ਹਾਂ ਸਟੇਜ ਤੋਂ ਹੀ ਕਿਹਾ ਕਿ ਜਿਹੜੇ ਆਗੂ ਕਾਂਗਰਸ ਛੱਡਣਾ ਚਾਹੁੰਦੇ ਹਨ ਉਹ ਛੇਤੀ ਛੱਡ ਜਾਣ ਕਿਉਂਕਿ ਇਸ ਤੋਂ ਬਾਅਦ ਕਾਂਗਰਸ ਨੂੰ ਜਲਦੀ ਪੈਰਾਂ ਸਿਰ ਕਰਨ ਦਾ ਸਮਾਂ ਮਿਲ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here