ਨੋਇਡਾ ’ਚ ਵੱਡਾ ਹਾਦਸਾ : ਕੰਟੇਨਰ ਤੇ ਬੱਸ ਵਿਚਾਲੇ ਟੱਕਰ

ਇੱਕ ਦੀ ਮੌਤ, 1 ਦਰਜਨ ਤੋਂ ਵੱਧ ਜ਼ਖ਼ਮੀ

ਨੋਇਡਾ (ਸੱਚ ਕਹੂੰ ਨਿਊਜ਼)। ਥਾਣਾ ਦਨਕੌਰ ਖੇਤਰ ਅਧੀਨ ਪੈਂਦੇ ਪੈਰੀਫੇਰਲ ਅਤੇ ਗਲਗੋਟੀਆ ਦੇ ਵਿਚਕਾਰ ਆਗਰਾ ਤੋਂ ਨੋਇਡਾ ਨੂੰ ਜਾਂਦੇ ਸਮੇਂ ਕੰਟੇਨਰ ਦੇ ਪਿੱਛੇ ਆ ਰਹੀ ਯਾਤਰੀ ਬੱਸ ਅਚਾਨਕ ਕੰਟੇਨਰ ਦੇ ਰੁਕਣ ਕਾਰਨ ਅਤੇ ਜ਼ਿਆਦਾ ਧੁੰਦ ਕਾਰਨ ਬੱਸ ਪਿੱਛੇ ਤੋਂ ਟਕਰਾ ਕੇ ਰੇਲਿੰਗ ਤੋਂ ਹੇਠਾਂ ਜਾ ਡਿੱਗੀ। ਬੱਸ ’ਚ 60 ਦੇ ਕਰੀਬ ਸਵਾਰੀਆਂ ਸਨ, ਜਿਸ ’ਚ 10-15 ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਪੁਲਿਸ ਨੇ ਸਖਤ ਮੁਸ਼ੱਕਤ ਤੋਂ ਬਾਅਦ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ