Punjab Congress News: ਅਮਰੀਕ ਸਿੰਘ ਸ਼ੇਰੋਂ ਜ਼ਿਲ੍ਹਾ ਕਾਂਗਰਸ ਕਮੇਟੀ ਐਸਸੀ ਦੇ ਵਾਈਸ ਚੇਅਰਮੈਨ ਨਿਯੁਕਤ

Punjab-Congress-News
ਸੁਨਾਮ: ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾਂ ਨੂੰ ਮਿਲਦੇ ਹੋਏ ਅਮਰੀਕ ਸਿੰਘ ਸ਼ੇਰੋ ਅਤੇ ਹੋਰ।

ਪੂਰੀ ਤਨਦੇਹੀ ਨਾਲ ਪਾਰਟੀ ਲਈ ਕੰਮ ਕਰਾਂਗੇ : ਅਮਰੀਕ ਸਿੰਘ ਸ਼ੇਰੋਂ

Punjab Congress News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿੰਡ ਸੇਰੋ ਦੇ ਕਾਂਗਰਸੀ ਆਗੂ ਅਮਰੀਕ ਸਿੰਘ ਸ਼ੇਰੋਂ ਨੂੰ ਐਸ.ਸੀ ਡਿਪਾਰਟਮੈਂਟ ਕਾਂਗਰਸ ਕਮੇਟੀ ਸੰਗਰੂਰ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋਂ ਬਾਅਦ ਅਮਰੀਕ ਸਿੰਘ ਸ਼ੇਰੋਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਨਿਯੁਕਤੀ ਉਪਰੰਤ ਅਮਰੀਕ ਸਿੰਘ ਸ਼ੇਰੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਾਬਕਾ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾਂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨਾਂ ਦੀ ਰਹਿਨੁਮਾਈ ਹੇਠ ਉਨਾਂ ਨੂੰ ਇਸ ਨਿਯੁਕਤੀ ਤੇ ਤੈਨਾਤ ਕੀਤਾ ਗਿਆ ਹੈ ਅਤੇ ਉਹ ਵਿਸ਼ਵਾਸ ਦਬਾਉਂਦੇ ਹਨ ਕਿ ਉਹ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਆਪਣੀ ਪਾਰਟੀ ਲਈ ਕੰਮ ਕਰਨਗੇ।

ਇਹ ਵੀ ਪੜ੍ਹੋ: Sports News: ਜ਼ਿਲ੍ਹਾ ਪੱਧਰੀ ਖੇਡਾਂ ’ਚ ਵੈਸਟ ਪੁਆਇੰਟ ਸਕੂਲ ਨੇ ਚੈਂਪੀਅਨ ਬਣ ਕੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਇਸ ਮੌਕੇ ਚਮਕੌਰ ਸਿੰਘ ਜ਼ਿਲ੍ਹਾ ਚੇਅਰਮੈਨ ਐਸਸੀ ਡਿਪਾਰਟਮੈਂਟ, ਦਰਸ਼ਨ ਸਿੰਘ ਕਾਂਗੜਾ, ਹਲਕਾ ਇੰਚਾਰਜ ਜਸਵਿੰਦਰ ਸਿੰਘ ਧਿਮਾਨ, ਬਲਾਕ ਪ੍ਰਧਾਨ ਬੂਟਾ ਸਿੰਘ ਬੀਰਕਲਾਂ, ਸੀਨੀਅਰ ਕਾਂਗਰਸੀ ਆਗੂ ਰਣ ਸਿੰਘ ਮਹਿਲ ਕਲਾਂ, ਅੰਮ੍ਰਿਤਪਾਲ ਸਿੰਘ ਢਿੱਲੋ ਸੇਰੋ, ਜਸਵੀਰ ਸਿੰਘ ਸੂਬੇਦਾਰ, ਸਾਬਕਾ ਸਰਪੰਚ ਬਿਕਰ ਸਿੰਘ, ਸਾਬਕਾ ਪੰਚ ਰੂਪ ਸਿੰਘ, ਜਸਵਿੰਦਰ ਸਿੰਘ ਸੇਰੋ, ਨਾਜਮ ਸਿੰਘ ਸੇਰੋ, ਜੱਸ ਸੇਰੋ, ਰਘੂ ਸਿੰਘ ਅਤੇ ਹੋਰਨਾਂ ਵੱਲੋਂ ਮੁਬਾਰਕਬਾਦ ਦਿੱਤੀ ਗਈ ਹੈ। Punjab Congress News