ਅਮਲੋਹ ਪੁਲਿਸ ਨੇ 3 ਚੋਰੀ ਦੇ ਮੋਬਾਇਲ ਅਤੇ 2 ਮੋਟਰਸਾਈਕਲ ਕੀਤੇ ਬਰਾਮਦ

Amloh Police

ਅਮਲੋਹ ਪੁਲਿਸ ਨੇ 3 ਚੋਰੀ ਦੇ ਮੋਬਾਇਲ ਅਤੇ 2 ਮੋਟਰਸਾਈਕਲ ਕੀਤੇ ਬਰਾਮਦ

(ਅਨਿਲ ਲੁਟਾਵਾ) ਅਮਲੋਹ। ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਅਮਲੋਹ ਦੇ ਮੁਖੀ ਪ੍ਰਿੰਸਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਹੋਏ 2 ਮੋਟਰਸਾਈਕਲ ਬਰਾਮਦ ਕਰਕੇ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕੀਤੇ ਅਤੇ ਇੱਕ ਕਥਿਤ ਦੋਸ਼ੀ ਤੋਂ 3 ਮੋਬਾਇਲ ਚੋਰੀ ਦੇ ਬਰਾਮਦ ਕੀਤੇ।

ਥਾਣਾ ਮੁਖੀ ਪ੍ਰਿੰਸਪ੍ਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਪਾਸ ਸੁਖਚੈਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨਰਾਇਣਗੜ੍ਹ ਨੇ ਮੋਬਾਇਲ ਫ਼ੋਨ ਚੋਰੀ ਕਰਨ ਸਬੰਧੀ ਮੁਕੱਦਮਾ ਦਰਜ ਕਰਵਾਇਆ, ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਸੰਬੰਧੀ ਨਵਾਬ ਖਾਂ ਪੁੱਤਰ ਬਹਾਦਰ ਖਾਂ ਵਾਸੀ ਘੁੱਲੂਮਾਜਰਾ ਨੂੰ ਸੁਖਚੈਨ ਸਿੰਘ ਦੇ ਮੋਬਾਇਲ ਫ਼ੋਨ ਸਮੇਤ ਕਾਬੂ ਕਰ ਲਿਆ ਅਤੇ ਮਾਣਯੋਗ ਅਮਲੋਹ ਦੀ ਅਦਾਲਤ ਕੋਲੋਂ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ, ਜਿਸ ਦੌਰਾਨ ਕਥਿਤ ਦੋਸ਼ੀ ਕੋਲੋਂ 2 ਹੋਰ ਫ਼ੋਨ ਬਰਾਮਦ ਕੀਤੇ ਗਏ, ਜਿਸ ਬਾਰੇ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇੱਕ ਚੰਡੀਗੜ੍ਹ ਤੋਂ ਚੋਰੀ ਹੋਇਆ ਬੁਲੇਟ ਮੋਟਰਸਾਈਕਲ ਅਤੇ ਇੱਕ ਸੀ.ਟੀ 100 ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕਰਕੇ ਵਾਰਸਾਂ ਦੇ ਹਵਾਲੇ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here