Kaun Banega Crorepati: ਅਮਿਤਾਭ ਬੱਚਨ ਨੇ ਕੇਬੀਸੀ ਸੀਜ਼ਨ 16 ਦੇ ਸੈੱਟ ਤੋਂ ਤਸਵੀਰ ਕੀਤੀ ਸ਼ੇਅਰ… ਤੇ ਕਹਿ ਦਿੱਤੀ ਵੱਡੀ ਗੱਲ

Kaun Banega Crorepati

ਮੁੰਬਈ (ਏਜੰਸੀ)। Kaun Banega Crorepati : ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਨੇ ਕਵਿੱਜ ਸ਼ੋਅ ਕੌਣ ਬਣੇਗਾ ਕਰੋੜਪਤੀ (ਕੇਬੀਸੀ) ਸੀਜ਼ਟ 16 ਦੇ ਸੈੱਟ ਤੋਂ ਦੋ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ। ਕਵਿੱਜ ਸ਼ੋਅ ‘ਕੌਣ ਬਣੇਗਾ ਕਰੋੜਪਤੀ ਸੀਜਨ 16’ ਅਗਸਤ 12 ਨੂੰ ਸੋਨੀ ਇੰਟਰਟੇਨਮੈਂਟ ਟੈਲੀਵਿਜਨ ’ਤੇ ਸ਼ੁਰੂ ਹੋਵੇਗਾ।

ਅਮਿਤਾਭ ਬੱਚਨ ਇੱਕ ਵਾਰ ਫਿਰ ਕੇਬੀਸੀ ਨੂੰ ਹੋਸਟ ਕਰਨ ਲਈ ਤਿਆਰ ਹਨ। ਅਮਿਤਾਭ ਬੱਚਨ ਨੇ ਕੇਬੀਸੀ ਸੀਜਨ 16 ਦਾ ਸ਼ੁਰੂ ਕਰ ਦਿੱਤਾ ਹੈ। ਅਮਿਤਾਭ ਨੇ ਸ਼ੋਅ ਦੇ ਸੈੱਟ ਤੋਂ ਫੋਟੋਆਂ ਸ਼ੇਅਰ ਕੀਤੀਆਂ ਹਨ। ਅਮਿਤਾਭ ਨੇ ਪਹਿਲੀ ਫੋਟੋ ਬਲੈਕ ਐਂਡ ਵਾਈਟ ਸ਼ੇਅਰ ਕੀਤੀ ਹੈ। ਇਸ ’ਚ ਅਮਿਤਾਭ ਬੱਚਨ ਸਟੇਜ਼ ’ਤੇ ਖੜ੍ਹੇ ਨਜ਼ਰ ਆ ਰਹੇ ਹਨ। (Kaun Banega Crorepati)

Read Also : NEET: ਨੀਟ ਨਾਲ ਸਬੰਧਤ ਨਵਾਂ ਅਪਡੇਟ, ਇਹ ਸੂਬਾ ਵੀ ਖਤਮ ਕਰ ਸਕਦੈ ਨੀਟ…

ਇਸ ਫੋਟੋ ਦੇ ਨਾਲ ਹੀ ਉਨ੍ਹਾਂ ਕੈਪਸ਼ਨ ਲਿਖੀ ਹੈ, ‘ਬੈਕ ਟੂ ਕੇਬੀਸੀ 16 ਸੀਜ਼ਨ’ ਉੱਥੇ ਹੀ ਅਮਿਤਾਭ ਬੱਚਨ ਨੇ ਜੋ ਦੂਜੀ ਫੋਟੋ ਸ਼ੇਅਰ ਕੀਤੀ ਹੈ ਉਸ ’ਚ ਉਹ ਕੌਰੀਡੋਰ ’ਚ ਦੌੜ ਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਨਾ ਉਨ੍ਹਾਂ ਲਿਖਿਆ ਹੈ, ‘ ਹਾਂ ਵਾਪਸ ਆ ਗਿਆ ਅਤੇ ਹੁਣ ਵੀ ਰੁਟੀਨ ’ਚ ਕੋਈ ਚੇਂਜ਼ ਨਹੀਂ ਹੈ। ਦੌੜ ਅਜੇ ਵੀ ਜਾਰੀ ਹੈ।

LEAVE A REPLY

Please enter your comment!
Please enter your name here