ਸ਼ੂਟਿੰਗ ਦੌਰਾਨ ਜ਼ਖਮੀ ਹੋਏ ਅਮਿਤਾਭ ਬੱਚਨ

Amitabh Bachchan

ਮੁੰਬਈ (ਏਜੰਸੀ)। ਫਿਲਮ ਇੰਡਸਟਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਸਟਾਰ ਬਿੱਗ ਬੀ ਅਮਿਤਾਭ ਬੱਚਨ (Amitabh Bachchan) ਹੈਦਰਾਬਾਦ ‘ਚ ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ। ਸੱਟ ਕਾਰਨ ਫਿਲਹਾਲ ਸ਼ੂਟਿੰਗ ਰੱਦ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਅਮਿਤਾਭ ਬੱਚਨ ਨੂੰ ਇਹ ਸੱਟ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਲੱਗੀ ਸੀ। ਉਸ ਦੀ ਪਸਲੀ ‘ਤੇ ਸੱਟ ਲੱਗੀ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਡਾਕਟਰਾਂ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਅਮਿਤਾਭ ਬੱਚਨ ਨੇ ਆਪਣੇ ਬਲਾਕ ‘ਚ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਉਹ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ। ਫਿਲਹਾਲ ਉਹ ਮੁੰਬਈ ਸਥਿਤ ਆਪਣੇ ਘਰ ‘ਚ ਆਰਾਮ ਕਰ ਰਹੇ ਹਨ। ਠੀਕ ਹੋਣ ਵਿੱਚ ਕੁਝ ਹਫ਼ਤੇ ਲੱਗਣਗੇ।

ਮੈਂ ਜਲਸਾ ‘ਚ ਪ੍ਰਸ਼ੰਸਕਾਂ ਨੂੰ ਨਹੀਂ ਮਿਲ ਸਕਾਂਗਾ

ਬਿੱਗ ਬੀ (Amitabh Bachchan) ਨੇ ਲਿਖਿਆ, “ਮੇਰੇ ਠੀਕ ਹੋਣ ਤੱਕ ਸਾਰੇ ਕੰਮ ਰੋਕ ਦਿੱਤੇ ਗਏ ਹਨ। ਮੈਂ ਜਲਸੇ ਵਿੱਚ ਆਰਾਮ ਕਰ ਰਿਹਾ ਹਾਂ। ਜ਼ਰੂਰੀ ਕੰਮਾਂ ਲਈ ਥੋੜਾ ਬਹੁਤ ਚੱਲ ਪਾਵਾਂਗਾ। ਹਾਂ ਮੇਰੇ ਲਈ ਇਹ ਕਹਿਣਾ ਬਹੁਤ ਮੁਸ਼ਕਲ ਹੈ, ਪਰ ਮੈਂ ਆਪਣੇ ਚਹੇਤਿਆਂ ਨੂੰ ਨਹੀਂ ਮਿਲ ਪਾਵਾਂਗਾ। ਜੋ ਜਲਸੇ ਦੇ ਗੇਟ ‘ਤੇ ਮੈਨੂੰ ਮਿਲਣ ਲਈ ਆਉਂਦੇ ਹਨ। ਕਿਰਪਾ ਉਹ ਨਾ ਆਉਣਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here