(ਸੱਚ ਕਹੂੰ ਨਿਊਜ਼) ਲੰਬੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਅੰਤਿਮ ਅਰਦਾਸ ਉਨਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤੀ ਗਈ। ਪਿੰਡ ਬਾਦਲ ਵਿੱਚ ਕਰਵਾਏ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਵੀ ਪਹੁੰਚੇ। ਗ੍ਰਹਿ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਹ ਵੀ ਪੜ੍ਹੋ : ਸਹਾਇਕ ਸਿਵਲ ਸਰਜਨ ਵੱਲੋਂ ਸੀਐੱਚਸੀ ਦਾ ਦੌਰਾ
ਸਮਾਗਮ ਦੌਰਾਨ ਅਮਿਤ ਸ਼ਾਹ ਨੇ ਬੋਲਦਿਆਂ ਕਿਹਾ ਕਿ ਸਾਡੇ ਵਿਚਕਾਰ ਸਾਬਕਾ ਮੁੱਖ ਮੰਤਰੀ ਬਾਦਲ ਸਾਹਿਬ ਭਾਵੇਂ ਸਾਡੇ ਵਿਚਕਾਰ ਨਹੀਂ ਹਨ ਪਰ ਉਨਾਂ ਦੀਆਂ ਯਾਦਾਂ ਸਾਡੇ ਦਿਲਾਂ ’ਚ ਤਾਜ਼ਾ ਹਨ। ਉਨਾਂ ਦੇ ਚਲੇ ਜਾਣ ਨਾਲ ਜੋ ਘਾਟਾ ਪਿਆ ਉਸ ਦੀ ਪੂਰਤੀ ਕਰ ਪਾਉਣਾ ਮੁਸ਼ਕਲ ਹੈ। ਉਹਨਾਂ ਕਿਹਾ ਕਿ ਸਿੱਖਾਂ ਨੇ ਆਪਣਾ ਸਿਪਾਹੀ ਗਵਾਇਆ ਹੈ, ਦੇਸ਼ ਨੇ ਇੱਕ ਭਗਤ ਗਵਾਇਆ ਹੈ। ਕਿਸਾਨਾਂ ਨੇ ਆਪਣਾ ਸੱਚਾ ਹਮਦਰਦ ਗੁਆ ਲਿਆ ਹੈ।
ਕਿਹਾ, ਜਦੋਂ ਵੀ ਉਨਾਂ ਨੂੰ ਮਿਲਿਆ ਕੁਝ ਸਿੱਖਣ ਨੂੰ ਮਿਲਿਆ (Amit Shah)
ਉਨ੍ਹਾਂ (Amit Shah) ਕਿਹਾ ਕਿ ਮੈਂ ਬਾਦਲ ਸਾਹਿਬ ਨੂੰ ਕਈ ਵਾਰ ਮਿਲਿਆ ਹਾਂ। ਜਦੋਂ ਵੀ ਉਨਾਂ ਨੂੰ ਮਿਲਿਆ ਕੁਝ ਸਿੱਖਣ ਨੂੰ ਮਿਲਿਆ। ਔਖੇ ਵੇਲੇ ਉਸ ਦੀ ਸਲਾਹ ਲਈ। ਪਾਰਟੀਆਂ ਦੋਵੇਂ ਵੱਖਰੀਆਂ ਸਨ ਪਰ ਉਨ੍ਹਾਂ ਨੇ ਉਹੀ ਸੁਝਾਅ ਦਿੱਤਾ ਜੋ ਮੇਰੀ ਪਾਰਟੀ ਲਈ ਵੀ ਸਹੀ ਸੀ। ਅਜਿਹੀ ਪਾਰਦਰਸ਼ਤਾ ਕੋਈ ਮਹਾਨ ਵਿਅਕਤੀ ਹੀ ਦੇ ਸਕਦਾ ਹੈ। ਰਿਕਾਰਡ ਦੇ ਆਧਾਰ ‘ਤੇ ਮੈਂ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਨਵੇਂ ਪੰਜਾਬ ਦੀ ਨੀਂਹ ਰੱਖੀ।