ਅਮਿਤ ਸ਼ਾਹ ਤੇ ਰਾਜਨਾਥ ਨੇ ਅਹੁਦਾ ਸੰਭਾਲਿਆ
ਨਵੀਂ ਦਿੱਲੀ (ਏਜੰਸੀ)। ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਪਣੇ ਮੰਤਰਾਲੇ ਦਾ ਅਹੁਦਾ ਸੰਭਾਲ ਲਿਆ ਹੈ। ਸ੍ਰੀ ਸ਼ਾਹ ਨੇ ਨੌਰਥ ਬਲਾਕ ‘ਚ ਆਪਣੇ ਦਫ਼ਤਰ ਦਾ ਕਾਰਜਭਾਰ ਸੰਭਾਲਿਆ ਤੇ ਉਨ੍ਹਾਂ ਦੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਸ਼ਾਹ ਨੇ ਬਾਅਦ ‘ਚ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਮੰਤਰਾਲੇ ਦੇ ਕੰਮਕਾਰ ਦੀ ਜਾਣਕਾਰੀ ਲਈ। ਉਨ੍ਹਾ ਦੇ ਨਾਲ ਹੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਅਤੇ ਜੀ ਕਿਸ਼ਨ ਰੇਡੀ ਨੇ ਵੀ ਆਪਣਾ ਅਹੁੰਦਾ ਸੰਭਾਲ ਲਿਆ। ਸ੍ਰੀ ਸ਼ਾਹ ਨੇ ਬਾਅਦ ‘ਚ ਕੁਝ ਨਿਯਮਿਤ ਕੰਮਕਾਰ ਨੂੰ ਵੀ ਨਿਬੇੜਿਆ। ਮੋਦੀ ਸਰਕਾਰ ‘ਚ ਦੂਜੀ ਵਾਰ ਮੰਤਰੀ ਬਣੇ ਸ੍ਰੀ ਸਿੰਘ ਨੇ ਦਫ਼ਤਰ ‘ਚ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ‘ਚ ਤਿੰਨੇ ਫੌਜ ਮੁਖੀ ਹਾਜ਼ਰ ਸਨ। ਸ੍ਰੀ ਸਿੰਘ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ‘ਚ ਗ੍ਰਹਿ ਮੰਤਰੀ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।