ਕੇਂਦਰੀ ਗ੍ਰਹਿ ਵਿਭਾਗ ਵੱਲੋਂ ਦਿੱਤੀ ਗਈ ਇਜਾਜ਼ਤ, 2008 ਕੈਡਰ ਦੇ ਆਈ.ਏ.ਐਸ. ਅਧਿਕਾਰੀ | Chandigarh News
Chandigarh News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ 2008 ਕੈਡਰ ਦੇ ਆਈ.ਏ.ਐਸ. ਅਧਿਕਾਰੀ ਅਮਿਤ ਕੁਮਾਰ ਨੂੰ ਚੰਡੀਗੜ੍ਹ ਨਗਰ ਨਿਗਮ ਦਾ ਕਮਿਸ਼ਨਰ ਤਾਇਨਾਤ ਕਰ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਵਿਭਾਗ ਵੱਲੋਂ ਅਮਿਤ ਕੁਮਾਰ ਦੇ ਨਾਂਅ ’ਤੇ ਮੋਹਰ ਲਾ ਦਿੱਤੀ ਗਈ ਹੈ। ਇਸ ਰੇਸ ਵਿੱਚ ਅਮਿਤ ਕੁਮਾਰ ਦੇ ਨਾਲ ਹੀ ਰਾਮਵੀਰ ਅਤੇ ਗਿਰੀਸ ਦਿਆਲਨ ਵੀ ਦੌੜ ਵਿੱਚ ਸਨ ਪਰ ਕੇਂਦਰੀ ਗ੍ਰਹਿ ਵਿਭਾਗ ਕੋਲ ਭੇਜੀ ਗਈ ਤਿੰਨ ਆਈ.ਏ.ਐਸ. ਦੀ ਲਿਸਟ ਵਿੱਚੋਂ ਅਮਿਤ ਕੁਮਾਰ ਦੇ ਨਾਂਅ ‘ਤੇ ਮੋਹਰ ਲਗਾਈ ਗਈ ਹੈ। ਜਲਦ ਹੀ ਪੰਜਾਬ ਸਰਕਾਰ ਤੋਂ ਅਮਿਤ ਕੁਮਾਰ ਨੂੰ ਰਲੀਵ ਕਰਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਕੋਲ ਭੇਜ ਦਿੱਤਾ ਜਾਏਗਾ।
ਇਹ ਵੀ ਪੜ੍ਹੋ: Moga News: ਨੌਜਵਾਨ ਨੂੰ ਸ਼ੱਕੀ ਹਾਲਾਤ ’ਚ ਲੱਗੀ ਗੋਲੀ, ਪੁਲਿਸ ਕਰ ਰਹੀ ਹੈ ਜਾਂਚ
ਜਾਣਕਾਰੀ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਕਈ ਅਹਿਮ ਅਹੁਦੇ ਪੰਜਾਬ ਸਰਕਾਰ ਦੇ ਕੋਟੇ ਵਿੱਚ ਆਉਂਦੇ ਹਨ ਅਤੇ ਪੰਜਾਬ ਦੇ ਹੀ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾਂਦਾ ਹੈ। ਨਗਰ ਨਿਗਮ ਵਿੱਚ ਪੰਜਾਬ ਕੈਡਰ ਦੇ ਆਈ.ਏ.ਐੱਸ. ਅਧਿਕਾਰੀ ਨੂੰ ਹੀ ਲਗਾਇਆ ਜਾਂਦਾ ਹੈ। ਬੀਤੇ ਮਹੀਨੇ ਅਨਿਦਿਤਾ ਮਿੱਤਰਾ ਦਾ ਕਾਰਜਕਾਲ ਖ਼ਤਮ ਹੋਣ ’ਤੇ ਪੰਜਾਬ ਸਰਕਾਰ ਵੱਲੋਂ ਤਿੰਨ ਅਧਿਕਾਰੀਆਂ ਦਾ ਪੈਨਲ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅਨਿਦਿਤਾ ਮਿਤਰਾ ਵਾਪਸ ਪੰਜਾਬ ਸਰਕਾਰ ਵਿੱਚ ਤਾਇਨਾਤ ਵੀ ਹੋ ਗਏ ਸਨ। ਹੁਣ ਇੱਕ ਮਹੀਨਾ ਬੀਤਣ ਤੋਂ ਬਾਅਦ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਅਮਿਤ ਕੁਮਾਰ ਦੇ ਨਾਂਅ ਨੂੰ ਇਜਾਜ਼ਤ ਦੇ ਦਿੱਤੀ ਹੈ। ਜਿਸ ਦੇ ਚੱਲਦੇ ਨਗਰ ਨਿਗਮ ਨੂੰ ਆਪਣਾ ਨਵਾਂ ਕਮਿਸ਼ਨਰ ਆਉਣ ਵਾਲੇ ਹਫ਼ਤੇ ਦੇ ਦੌਰਾਨ ਮਿਲ ਜਾਏਗਾ। Chandigarh News