20 ਫੀਸਦੀ ਪਾਜੀਟਿਵੀ ਦਰ ਨਾਲ ਆ ਰਹੇ ਹਨ ਕੋਰੋਨਾ ਦੇ ਮਾਮਲੇ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਕੋਰੋਨਾ ਦੇ ਨਵੇਂ ਓਮੀਕ੍ਰਾਨ ਨੇ 10 ਹਜ਼ਾਰ ਦਾ ਅੰਕੜਾ ਵੀ ਪਾਰ ਕਰ ਲਿਆ ਹੈ। ਸੋਮਵਾਰ ਨੂੰ ਰਿਕਾਰਡ 3969 ਨਵੇਂ ਮਾਮਲੇ ਆਏ ਹਨ ਅਤੇ ਇਨਾਂ ਵਿੱਚੋਂ 98 ਫੀਸਦੀ ਮਾਮਲੇ ਓਮੀਕ੍ਰਾਨ ਦੇ ਹੀ ਮੰਨੇ ਜਾ ਰਹੇ ਹਨ। ਪੰਜਾਬ ਵਿੱਚ ਪਾਜ਼ਿਟਿਵੀ ਰੇਟ ਵਿੱਚ ਵੀ ਕਾਫ਼ੀ ਜਿਆਦਾ ਵਾਧਾ ਹੋ ਗਿਆ ਹੈ। ਇਸ ਸਮੇਂ 20 ਫੀਸਦੀ ਦਰ ਨਾਲ ਕੋਰੋਨਾ ਦੇ ਨਵੇਂ ਮਾਮਲੇ ਆ ਰਹੇ ਹਨ। ਹਰ 100 ਕੋਰੋਨਾ ਦੇ ਟੈਸਟ ਦੌਰਾਨ 20 ਲੋਕਾਂ ਦੀ ਰਿਪੋਰਟ ਪਾਜ਼ਿਟਿਵ ਆ ਰਹੀ ਹੈ। ਇਹੋ ਜਿਹੀ ਸਥਿਤੀ ਵਿੱਚ ਕੋਰੋਨਾ ਦੇ ਜਿਆਦਾ ਤੋਂ ਜਿਆਦਾ ਟੈਸਟ ਕਰਨ ਦੀ ਥਾਂ ’ਤੇ ਪੰਜਾਬ ਸਰਕਾਰ ਨੇ ਟੈਸਟ ਕਾਫ਼ੀ ਜਿਆਦਾ ਘਟਾ ਦਿੱਤੇ ਹਨ।
ਪਹਿਲਾਂ 60 ਹਜ਼ਾਰ ਦੇ ਕਰੀਬ ਟੈਸਟ ਕੀਤੇ ਜਾ ਰਹੇ ਸਨ ਬੀਤੇ ਦਿਨਾਂ ਵਿੱਚ ਇਹ 25 ਹਜ਼ਾਰ ਦੇ ਕਰੀਬ ਕੀਤੇ ਜਾ ਰਹੇ ਸਨ ਪਰ ਸੋਮਵਾਰ ਨੂੰ ਸਿਰਫ਼ 16560 ਹੀ ਟੈਸਟ ਕੀਤੇ ਗਏ ਹਨ। ਜਿਸ ਤੋਂ ਸਾਫ਼ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਇਸ ਕੋਰੋਨਾ ਦੀ ਬਿਮਾਰੀ ਨੂੰ ਲੈ ਕੇ ਕਿੰਨੀ ਜਿਆਦਾ ਗੰਭੀਰ ਹੈ।
ਸੋਮਵਾਰ ਨੂੰ ਆਏ ਤਾਜ਼ਾ 3969 ਮਾਮਲੇ ਵਿੱਚੋਂ ਸਭ ਤੋਂ ਜਿਆਦਾ 49 ਫੀਸਦੀ ਪਾਜ਼ਿਵਿਟੀ ਨਾਲ ਲੁਧਿਆਣਾ ਤੋਂ 806 ਮਾਮਲੇ ਆਏ ਹਨ ਤਾਂ ਮੁਹਾਲੀ ਵਿਖੇ 29 ਫੀਸਦੀ ਪਾਜ਼ਿਟਿਵੀ ਨਾਲ 687 ਮਾਮਲੇ ਆਏ ਹਨ। ਪਟਿਆਲਾ ਵਿਖੇ 455 ਨਵੇਂ ਮਾਮਲੇ ਆਏ ਹਨ। ਇਸ ਨਾਲ ਹੀ ਸੋਮਵਾਰ ਨੂੰ 7 ਮੌਤਾਂ ਵੀ ਹੋਈਆ ਹਨ, ਇਨਾਂ ਵਿੱਚ ਬਠਿੰਡਾ ਵਿਖੇ 2, ਲੁਧਿਆਣਾ ਵਿਖੇ 2 ਪਟਿਆਲਾ ਵਿਖੇ 1, ਗੁਰਦਾਸਪੁਰ ਵਿਖੇ 1 ਅਤੇ ਜਲੰਧਰ ਵਿਖੇ 1 ਮੌਤ ਹੋਈ ਹੈ।
ਸ਼ੁੱਕਰਵਾਰ ਨੂੰ ਕਿਹੜੇ ਜ਼ਿਲੇ ਵਿੱਚ ਕਿੰਨੇ ਆਏ ਮਰੀਜ਼ ?
ਜ਼ਿਲ੍ਹਾ ਨਵੇਂ ਆਏ ਮਾਮਲੇ
ਲੁਧਿਆਣਾ 806
ਮੁਹਾਲੀ 687
ਪਟਿਆਲਾ 455
ਜਲੰਧਰ 311
ਪਠਾਨਕੋਟ 290
ਅੰਮਿ੍ਰਤਸਰ 242
ਹੁਸ਼ਿਆਰਪੁਰ 236
ਬਠਿੰਡਾ 203
ਰੋਪੜ 92
ਫਰੀਦਕੋਟ 85
ਫਿਰੋਜ਼ਪੁਰ 79
ਫਤਿਹਗੜ ਸਾਹਿਬ 69
ਗੁਰਦਾਸਪੁਰ 64
ਸੰਗਰੂਰ 58
ਮੋਗਾ 51
ਐਸਬੀਐਸ 49
ਤਰਨਤਾਰਨ 48
ਬਰਨਾਲਾ 44
ਕਪੂਰਥਲਾ 43
ਮਾਨਸਾ 21
ਫਾਜ਼ਿਲਕਾ 20
ਮੁਕਤਸਰ 16
ਕੁੱਲ 2901
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ