ਤੁਰਕੀ ਤੋਂ ਰਿਹਾਅ ਹੋਏ ਅਮਰੀਕਾ ਪਾਦਰੀ ਬਰੂਸਨ ਨੇ ਕੀਤੀ ਟਰੰਪ ਨਾਲ ਮੁਲਾਕਾਤ

American, Pastor, Brunson, Released, Turkey, Meets Trump

ਵਾਸ਼ਿੰਗਟਨ, ਏਜੰਸੀ।

ਤੁਰਕੀ ਤੋਂ ਦੋ ਸਾਲ ਬਾਅਦ ਰਿਹਾਅ ਹੋਏ ਅਮਰੀਕੀ ਪਾਦਰੀ ਐਡਰਿਊ ਬਰੂਸਨ ਨੇ ਸ਼ਨਿੱਚਰਵਾਰ ਨੂੰ ਵਾਈਟ ਹਾਊਸ ‘ਚ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ। ਨਿਊਜ ਏਜੰਸੀ ਅਨੁਸਾਰ ਇਸ ਦੌਰਾਨ ਬਰੂਸਨ ਨੇ ਆਪਣੀ ਰਿਹਾਈ ਨਿਸ਼ਚਿਤ ਕਰਨ ਲਈ ਰਾਸ਼ਟਰਪਤੀ ਦਾ ਟਰੰਪ ਤੇ ਉਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਲਈ ਅਰਦਾਸ ਕੀਤੀ। ਉਨ੍ਹਾ ਨੇ ਓਵਲ ਦਫਤਰ ‘ਚ ਟਰੰਪ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਨੂੰ ਅਮਰੀਕਾ ਲਈ ਮਹਾਨ ਆਸ਼ੀਰਵਾਦ ਦੱਸਿਆ।

ਇਸ ਤੋਂ ਪਹਿਲਾਂ ਟਰੰਪ ਨੇ ਬਰੂਨਰ ਦੀ ਰਿਹਾਈ ‘ਚ ਮੱਦਦ ਕਰਨ ਲਈ ਤੁਰਕੀ ਦੇ ਰਾਸ਼ਟਰਪਤੀ ਰੇਸੀਪ ਤਇਪ ਏਰਦੋਗਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬਰੂਨਰ ਦੀ ਰਿਹਾਈ ਦੇ ਫੈਸਲੇ ਨੂੰ ਦੋਵਾਂ ਦੇਸ਼ਾਂ ਦਰਮਿਆਨ ‘ਵੱਡੇ ਸਬੰਧਾਂ’ ਵੱਲ ਵਧਣ ਵਾਲਾ ਸ਼ਾਨਦਾਰ ਕਦਮ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਤੁਰਕੀ ਦੇ ਪ੍ਰਸ਼ਾਸਨ ਨੇ ਬਰੂਸਨ ‘ਤੇ ਗੈਰ ਕਾਨੂੰਨੀ ਕੁਰਦਿਸਤਾਨ ਵਰਕਰ ਪਾਰਟੀ ਅਤੇ ਸਾਲ 2016 ‘ਚ ਤੁਰਕੀ ‘ਚ ਸੱਤਾ ਤਬਦੀਲ ਦੀ ਅਸਫਲ ਕੋਸ਼ਿਸ਼ ਕਰਨ ਵਾਲੇ ਗੁਲੇਨਿਸਟ ਅੰਦੋਲਨ ਨਾਲ ਸਬੰਧਿਕ ਹੋਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਨੇ ਜੇਲ ਤੋਂ ਰਿਹਾਅ ਕਰਕੇ ਮੁਕੱਦਮਾ ਚੱਲਣ ਤੱਕ ਘਰ ‘ਚ ਨਜ਼ਰਬੰਦ ਕਰ ਦਿੱਤਾ ਗਿਆ ਸੀ ਅਤੇ ਤੁਰਕੀ ਦੀ ਇੱਕ ਅਦਾਲਤ ਨੇ ਪਿਛਲੇ ਸ਼ੁੱਕਰਵਾਰ ਨੂੰ ਉਸ ਨੂੰ ਰਿਹਾਅ ਕਰ ਕਰਨ ਦਾ ਆਦੇਸ਼ ਦਿੱਤਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here