ਅਮਰੀਕਾ ਦੀ ਚਿਤਾਵਨੀ, ਚੀਨ ਦਾ ਹਮਲਾਵਰ ਵਤੀਰਾ ਹਿੰਦ-ਪ੍ਰਸ਼ਾਂਤ ਖੇਤਰ ’ਚ ਖੜ੍ਹਾ ਕਰਦੈ ਸੰਕਟ

Indo-Pacific Region Sachkahoon

ਵਾਸ਼ਿੰਗਟਨ। ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਚੀਨ ਨੂੰ ਇੱਕ ਵਧਦੀ ਹੋਈ ਚੁਣੌਤੀ ਦੱਸਦੇ ਹੋਏ ਅਮਰੀਕੀ ਸਾਂਸਦਾਂ ਨੂੰ ਕਿਹਾ ਕਿ ਬੀਜਿੰਗ ਦੇ ਹਮਲਾਵਰ ਵਤੀਰੇ ਤੋਂ ਰਣਨੀਤਿਕ ਤੌਰ ’ਤੇ ਮਹੱਤਵਪੂਰਨ ਹਿੰਦ-ਪ੍ਰਸ਼ਾਂਤ ਖੇਤਰ ’ਚ ਸੰਕਟ ਪੈਂਦਾ ਹੋ ਸਕਦਾ ਹੈ ਪੇਂਟਾਗਨ ਦੇ ਸਾਲਾਨਾ ਬਜਟ ’ਤੇ ਕਾਂਗਰਸ ਦੀ ਸੁਣਵਾਈ ਦੌਰਾਨ ਸੀਨੇਟ ਦੀ ਹਥਿਆਰਬੰਦ ਸੇਵਾ ਕਮੇਟੀ ਦੇ ਮੈਂਬਰਾਂ ਦੇ ਸਵਾਲਾਂ ਦੇ ਜਵਾਬ ’ਚ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਫੌਜਾਂ ਤੇ ਸਰਕਾਰੀ ਅਧਿਕਾਰੀਆਂ ਦਰਮਿਆਨ ਸੰਵਾਦ ਦੀ ਸਿੱਧੀ ਲਾਈਨ ਹੋਣੀ ਚਾਹੀਦੀ ਹੈ ਆਸਟਿਨ ਨੇ ਵੀਰਵਾਰ ਨੂੰ ਕਿਹਾ, ‘‘ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਦੇ ਹਮਲਾਵਰ ਵਤੀਰੇ ਨੂੰ ਦੇਖਦੇ ਹੋਏ ਮੈਨੂੰ ਸ਼ੱਕ ਹੈ ਕਿ ਕੁਝ ਅਜਿਹਾ ਹੋ ਸਕਦਾ ਹੈ , ਜਿਸ ਕਾਰਨ ਉੱਥੇ ਸੰਕਟ ਪੈਦਾ ਹੋ ਜਾਵੇ ਅਸੀਂ ਚਾਹੁੰਦੇ ਹਾਂ ਕਿ ਆਪਣੇ ਸਹਿਯੋਗੀਆਂ ਤੇ ਭਾਈਵਾਲਾਂ ਤੇ ਵਿਰੋਧੀਆਂ ਜਾਂ ਸੰਭਾਵਿਤ ਵਿਰੋਧੀਆਂ ਨਾਲ ਗੱਲ ਕਰਨ ਦੀ ਸਮਰੱਥਾ ਸਾਡੇ ਕੋਲ ਹੋਵੇ।

ਇਸ ਲਈ ਮੈਨੂੰ ਲੱਗਦਾ ਹੈ ਕਿ ਫੌਜ ਸਗੋਂ ਸਰਕਾਰੀ ਅਧਿਕਾਰੀਆਂ ਦਰਮਿਆਨ ਵੀ ਗੱਲਬਾਤ ਦੀ ਸਿੱਧੀ ਲਾਈਨ ਹੋਣੀ ਚਾਹੀਦੀ ਹੈ ਆਸਟਿਨ ਨੇ ਕਿਹਾ ਕਿ ਵਰਤਮਾਨ ’ਚ ਚੀਨ ਨਾਲ ਅਮਰੀਕਾ ਸਬੰਧੀ ਮੁਕਾਬਲੇ ਵਾਲੇ ਹਨ ਉਨ੍ਹਾਂ ਕਿਹਾ ਕਿ ਉਹ ਇਸ ਗ੍ਰਹਿ ਦਾ ਸਭ ਤੋਂ ਪ੍ਰਭਾਵਸ਼ਾਲੀ ਦੇਸ਼ ਬਣਨਾ ਚਾਹੁੰਦੇ ਹਨ ਉਨ੍ਹਾਂ ਦਾ ਲੰਮਾ ਟੀਚਾ ਇਹੀ ਹੈ ਉਹ ਫੌਜ ਸਮੇਤ ਕਈ ਗਤੀਵਿਧੀਆਂ ਦੇ ਸਾਡੇ ਨਾਲ ਮੁਕਾਬਲੇ ਕਰਨਾ ਚਾਹੰੁਦੇ ਹਨ ਅਸੀਂ ਜੋ ਕੁਝ ਵੀ ਕਰਦੇ ਹਾਂ, ਫੌਜ ਜਾਂ ਸਰਕਾਰ ਦੇ ਹੋਰ ਖੇਤਰਾਂ ’ਚ, ਇਸ ਲਈ ਕਰਦੇ ਹਾਂ ਤਾਂਕਿ ਅਸੀਂ ਆਰਥਿਕ ਤੌਰ ’ਤੇ ਮੁਕਾਬਲੇ ’ਚ ਬਣੇ ਰਹਿ ਸਕੀਏ, ਦੁਨੀਆਂ ਦੇ ਸਰਵੋਤਮ ਵਿਗਿਆਨਿਕ ਤਿਆਰ ਕਰ ਸਕੀਏ ਤੇ ਸਭ ਤੋਂ ਵਿਸਥਾਰ ਖੋਜ ਕਰ ਸਕੀਏ ਇਹ ਵਪਾਰ ਗਤੀਵਿਧੀਆਂ ਦਾ ਮੁਕਾਬਲਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।