ਓਮਾਨ ਦੀ ਖਾੜੀ ‘ਚ ਤੇਲ ਟੈਂਕਾਂ ‘ਤੇ ਹੋਏ ਹਮਲੇ ‘ਚ ਇਰਾਨ ‘ਤੇ ਲਾਇਆ ਸੀ ਆਰੋਪ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਓਮਾਨ ਦੀ ਖਾੜੀ ਦੀਆਂ ਘਟਨਾਵਾਂ ਦੇ ਮੁਲਾਂਕਣ ਨੂੰ ਇਰਾਕ ਦੇ ਪ੍ਰਧਾਨ ਮੰਤਰੀ ਅਦਿਲ ਅਬਦ ਅਲ ਮਹਦਿ ਨਾਲ ਸਾਂਝਾ ਕੀਤਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮਾਰਗਨ ਆਰਟਗਸ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਅਧਿਕਾਰੀਆਂ ਨੇ ਓਮਾਨ ਦੀ ਖਾੜੀ ‘ਚ ਇਸ ਹਫ਼ਤੇ ਤੇਲ ਟੈਕਾਂ ‘ਤੇ ਹੋਏ ਹਮਲੇ ਲਈ ਇਰਾਨ ‘ਤੇ ਦੋਸ਼ ਲਾਇਆ ਹੈ। ਇਰਾਨ ਨੇ ਅਮਰੀਕਾ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ ਅਤੇ ਅਮਰੀਕਾ ਤੇ ਉਸਦੇ ਗਠਬੰਧਨ ਦੇ ਮੈਂਬਰਾਂ ਨੂੰ ਸੂਝਾਅ ਦਿੱਤਾ ਹੈ ਕਿ ਉਹਲ ਉਨ੍ਹਾਂ ਖਿਲਾਫ ਝੂਠਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਨੇ ਓਮਾਨ ਦੀ ਖਾੜੀ ‘ਚ ਦੋ ਤੇਲ ਟੈਕਾਂ ‘ਤੇ ਹਮਲੇ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੇ ਮੁਲਾਂਕਣ ਨੂੰ ਇਰਾਕ ਨਾਲ ਸਾਂਝਾ ਕੀਤਾ ਹੈ ਅਤੇ ਉਨ੍ਹਾ ਨੇ ਅਮਰੀਕਾ ਪ੍ਰਤੀ ਵਚਨਬੱਧਤਾ ਦੁਹਰਾਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।