ਸੀਡਬਲਯੂਸੀ ਬੈਠਕ ’ਚ ਅੰਬਿਕਾ ਸੋਨੀ ਬੋਲੀ, ਰਾਹੁਲ ਗਾਂਧੀ ਨੂੰ ਫਿਰ ਤੋਂ ਬਣਾਇਆ ਜਾਵੇ ਕਾਂਗਰਸ ਪ੍ਰਧਾਨ

ਕਮਜ਼ੋਰ ਵਿਦੇਸ਼ ਨੀਤੀ ਦੇ ਕਾਰਨ ਚੁਣੌਤੀਆਂ ਨਾਲ ਜੂਝ ਰਿਹਾ ਹੈ ਦੇਸ਼ : ਸੋਨੀਆ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕਾਂਗਰਸ ਪ੍ਰਧਾਨੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਦੇਸ਼ ਨੀਤੀ ਦਾ ਇਸਤੇਮਾਲ ਵੀ ਵੋਟ ਲਈ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ਉਹ ਵਿਰੋਧੀਆਂ ਨੂੰ ਨਾਲ ਲੈ ਕੇ ਨਹੀਂ ਚੱਲਦੇ ਜਿਸ ਦੇ ਕਾਰਨ ਵਿਦੇਸ਼ ਨੀਤੀ ਕਮਜ਼ੋਰ ਪੈ ਗਈ ਹੈ ਤੇ ਸਰਹੱਦਾਂ ’ਤੇ ਦੇਸ਼ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਸ੍ਰੀਮਤੀ ਗਾਂਧੀ ਨੇ ਸ਼ਨਿੱਚਰਵਾਰ ਨੂੰ ਕਾਂਗਰਸ ਦਫ਼ਤਰ ’ਚ ਪਾਰਟੀ ਦੀ ਸਕੱਤਰ ਨੀਤੀ ਤੈਅ ਸੰਸਥਾ ਕਾਰਜ ਕਮੇਟੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦੇਸ਼ ਨੀਤੀ ਦੇ ਮਾਮਲਿਆਂ ’ਚ ਸਾਡੀ ਹਮੇਸ਼ਾ ਮਜ਼ਬੂਤ ਸਥਿਤੀ ਰਹੀ ਹੈ ਇਸ ਦੀ ਵਜ੍ਹਾ ਦੱਸਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਦੀ ਹਰ ਸਰਕਾਰ ਨੇ ਵਿਰੋਧੀਆਂ ਨੂੰ ਨਾਲ ਲੈ ਕੇ ਦੇਸ਼ ਦੀ ਵਿਦੇਸ਼ ਨੀਤੀ ਨੂੰ ਮਜ਼ਬੂਤ ਬਣਾਏ ਰੱਖਣ ਦਾ ਲਗਾਤਾਰ ਕੰਮ ਕੀਤਾ ਹੈ ਪਰ ਮੋਦੀ ਦਾ ਵਿਰੋਧੀਆਂ ਪ੍ਰਤੀ ਉਦਾਸੀਨ ਤੇ ਅਣਦੇਖੀ ਦਾ ਰੁਖ ਹੈ ਜਿਸ ਕਾਰਨ ਦੇਸ਼ ਦੀ ਵਿਦੇਸ਼ ਨੀਤੀ ਕਮਜ਼ੋਰ ਪੈ ਗਈ ਹੈ। ਸੂਤਰਾਂ ਅਨੁਸਾਰ ਬੈਠਕ ’ਚ ਕਾਂਗਰਸ ਆਗੂ ਅੰਬਿਕਾ ਸੋਨੀ ਨੇ ਕਿਹਾ ਕਿ ਸਾਰੇ ਆਗੂ ਚਾਹੁੰਦੇ ਹਨ ਕਿ ਰਾਹੁਲ ਗਾਂਧੀ ਨੂੰ ਫਿਰ ਤੋਂ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ।

ਦੇਸ਼ ਦੀ ਸੁਰੱਖਿਆ ਨਾਲ ਜੁੜੇ ਮਾਮਲੇ ’ਚ ਸਰਕਾਰ ਨੇ ਝੂਠ ਬੋਲਿਆ

ਉਨ੍ਹਾਂ ਕਿਹਾ ਕਿ ਵਿਦੇਸ਼ ਨੀਤੀ ਦੇ ਕਮਜ਼ੋਰ ਪੈਣ ਦਾ ਹੀ ਨਤੀਜ ਹੈ ਕਿ ਦੇਸ਼ ਨੂੰ ਅੱਜ ਸਰਹੱਦਾਂ ’ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਵਿਰੋਧੀ ਧਿਰ ਦੇ ਆਗੂਆਂ ਨਾਲ ਬੈਠਕ ’ਚ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮਾਮਲੇ ’ਚ ਝੂਠ ਬੋਲਿਆ ਸੀ। ਉਨ੍ਹਾਂ ਕਿਹਾ ਕਿ ਚੀਨ ਦੇਸ਼ ਦੀ ਸਰਹੱਦ ’ਚ ਨਹੀਂ ਦਾਖਲ ਹੋਇਆ ਤੇ ਉਨ੍ਹਾਂ ਦੀ ਇਸ ਚੁੱਪ ਦਾ ਖਮਿਆਜ਼ਾ ਸਾਨੂੰ ਅੱਜ ਤੱਕ ਭੁਗਤਣਾ ਪੈ ਰਿਹਾ ਹੈ ਕਾਂਗਰਸ ਪ੍ਰਧਾਨ ਨੇ ਗੈਰ ਭਾਜਪਾ ਸ਼ਾਸਿਤ ਸੂਬਿਆਂ ਦੇ ਨਾਲ ਅਣਦੇਖੀ ਕਰਨ ਦਾ ਵੀ ਮੁੱਦਾ ਚੁੱਕਿਆ ਤੇ ਕਿਹਾ ਕਿ ਮੋਦੀ ਸਰਕਾਰ ’ਚ ਸਹਿਕਾਰੀ ਸੰਘਵਾਘ ਸਿਰਫ਼ ਇੱਕ ਨਾਅਰਾ ਬਣ ਕੇ ਰਹਿ ਗਿਆ ਹੈ ਤੇ ਕੇਂਦਰ ਗੈਰ ਭਾਜਪਾਈ ਸ਼ਾਸਿਤ ਸੂਬਿਆਂ ਨੂੰ ਨੁਕਸਾਨ ’ਚ ਰੱਖਣ ਦਾ ਕੋਈ ਮੌਕਾ ਨਹੀਂ ਛੱਡ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ