Akhand Sumiran: ਅਖੰਡ ਸਿਮਰਨ ਮੁਕਾਬਲੇ ’ਚ ਬਲਾਕ ਅੰਬਾਲਾ ਸ਼ਹਿਰ ਪਹਿਲੇ ਸਥਾਨ ’ਤੇ

Akhand Sumiran

Akhand Sumiran: 1 ਸਤੰਬਰ ਤੋਂ 30 ਸਤੰਬਰ 2024 ਤੱਕ ਅਖੰਡ ਸਿਮਰਨ ਮੁਕਾਬਲਾ

  • ਦੂਜਾ ਸਥਾਨ ’ਤੇ ਰਤੀਆ ਅਤੇ ਕਲਿਆਣਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਖੰਡ ਸਿਮਰਨ ਮੁਕਬਾਲੇ ’ਚ ਇਸ ਵਾਰ 1 ਸਤੰਬਰ ਤੋਂ 30 ਸਤੰਬਰ 2024 ਤੱਕ ਦੁਨੀਆ ਭਰ ਦੇ 488 ਬਲਾਕਾਂ ਦੇ 2,19,812 ਸੇਵਾਦਾਰਾਂ ਨੇ 35,24,225 ਘੰਟੇ ਰਾਮ-ਨਾਮ ਦਾ ਜਾਪ ਕਰਕੇ ਸੰਸਾਰ ਦੀ ਭਲਾਈ ਲਈ ਸੁੱਖ ਸ਼ਾਂਤੀ ਲਈ ਸੱਚੇ ਸਤਿਗੁਰੂ ਅੱਗੇ ਅਰਦਾਸ ਕੀਤੀ। ਅਖੰਡ ਸੁਮਿਰਨ ਮੁਕਾਬਲੇ ‘ਚ ਜੇਤੂ ਦੀ ਗੱਲ ਕਰੀਏ ਤਾਂ ਇਕ ਵਾਰ ਫਿਰ ਹਰਿਆਣਾ ਦਾ ਅੰਬਾਲਾ ਸ਼ਹਿਰ ਬਲਾਕ ਪਹਿਲੇ ਸਥਾਨ ‘ਤੇ ਰਿਹਾ।

ਇਸ ਬਲਾਕ ਦੇ 7689 ਸੇਵਾਦਾਰਾਂ ਨੇ 1,98,442 ਘੰਟੇ ਸਿਮਰਨ ਕੀਤਾ। ਜਦੋਂਕਿ ਦੂਜਾ ਅਤੇ ਤੀਜਾ ਸਥਾਨ ਵੀ ਹਰਿਆਣਾ ਦੇ ਬਲਾਕਾਂ ਨੇ ਹਾਸਿਲ ਕੀਤਾ। ਜਿਸ ਵਿੱਚ ਫਤਿਹਾਬਾਦ ਜ਼ਿਲ੍ਹੇ ਦੇ ਰਤੀਆ ਬਲਾਕ ਦੇ 3651 ਡੇਰਾ ਸ਼ਰਧਾਲੂਆਂ ਨੇ 1,96,482 ਘੰਟੇ ਅਖੰਡ ਸਿਮਰਨ ਕਰਕੇ ਦੂਜੇ ਅਤੇ ਟੋਹਾਣਾ ਬਲਾਕ ਦੇ 76123 ਸੇਵਾਦਾਰ 1,50,413 ਘੰਟੇ ਰਾਮਨਾਮ ਦਾ ਜਾਪ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਟਾਪ-10 ਦੀ ਸੂਚੀ ਵਿੱਚ ਹਰਿਆਣਾ ਦੇ 5 ਬਲਾਕ ਅਤੇ ਪੰਜਾਬ ਦੇ 5 ਬਲਾਕ ਸ਼ਾਮਲ ਹਨ।

ਟਾਪ ਟੇਨ ਬਲਾਕ  | Akhand Sumiran

1. ਅੰਬਾਲਾ ਸ਼ਹਿਰ 7689 198442
2. ਰਤੀਆ 3651 196482
3. ਟੋਹਾਣਾ 76123 150413
4. ਬਹਾਦੁਰਗੜ੍ਹ 800 129000
5. ਕਲਿਆਣਨਗਰ 23858 124106
6. ਸੰਗਰੂਰ 2505 110240
7. ਬਾਮਨਾ 1234 96013
8. ਗੋਬਿੰਦਗੜ੍ਹ 2075 87957
9. ਨਸੀਬਪੁਰਾ ਰਾਮਾ 1712 82893
10. ਭੁੱਚੋ ਮੰਡੀ 1655 75135

ਵਿਦੇਸ਼ਾਂ ਵਿੱਚ ਵੀ ਸਾਧ-ਸੰਗਤ ਨੇ ਰਾਮ ਨਾਮ ਦਾ ਜਾਪ ਕੀਤਾ

ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਖੰਡ ਸਿਮਰਨ ਮੁਕਾਬਲੇ ਵਿੱਚ ਵਿਦੇਸ਼ਾਂ ਦੀ ਸਾਧ-ਸੰਗਤ ਵੀ ਉਤਸ਼ਾਹ ਨਾਲ ਭਾਗ ਲੈ ਰਹੀ ਹੈ।
ਇਸ ਵਾਰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਨਿਊਜ਼ੀਲੈਂਡ, ਕੈਨੇਡਾ, ਦੋਹਾ ਕਤਰ, ਇਟਲੀ, ਸਾਈਪ੍ਰਸ, ਅਮਰੀਕਾ, ਇੰਗਲੈਂਡ, ਬਹਿਰੀਨ, ਸਿੰਘਾਪੁਰ, ਮਲੇਸ਼ੀਆ, ਸਾਊਦੀ ਅਰਬ, ਫਿਲੀਪੀਨਜ਼, ਆਸਟ੍ਰੇਲੀਆ ਅਤੇ ਪੁਰਤਗਾਲ ਦੇ 641 ਸੇਵਾਦਾਰਾਂ ਨੇ 16096 ਘੰਟੇ ਰਾਮ-ਨਾਮ ਦਾ ਜਾਪ ਕੀਤਾ। Akhand Sumiran

ਮਾਲਕ ਦਾ ਪਿਆਰ ਉਸ ਦੀ ਰਹਿਮਤ, ਇਨਸਾਨ ’ਤੇ ਉਦੋਂ ਵਰਸਦੀ ਹੈ, ਜਦੋਂ ਉਸ ਨੂੰ ਦ੍ਰਿੜ ਯਕੀਨ ਆਉਂਦਾ ਹੈ ਅਤੇ ਇਹ ਸੇਵਾ-ਸਿਮਰਨ ਤੋਂ ਬਿਨਾ ਆ ਨਹੀਂ ਸਕਦਾ ਜਿਨ੍ਹਾਂ ਸੰਭਵ ਹੋਵੇ ਸੇਵਾ ਕਰੋ, ਸਿਮਰਨ ਕਰੋ, ਤਾਂ ਹੀ ਤੁਸੀਂ ਮਾਲਕ ਸਤਿਗੁਰੂ ਦੀ ਦਇਆ ਮਿਹਰ ਦੇ ਲਾਇਕ ਬਣ ਸਕਦੇ ਹੋ ਚੱਲਦੇ, ਬੈਠਦੇ, ਕੰਮ-ਧੰਦਾ ਕਰਦੇ ਹੋਏ ਵੀ ਜੋ ਸਿਮਰਨ ਕੀਤਾ ਜਾਂਦਾ ਹੈ ਉਹ ਇਸ ਕਲਿਯੁਗ ’ਚ ਮਨਜੂਰ ਹੋਵੇਗਾ। ਇਸ ਲਈ ਤੁਸੀਂ ਆਪਣੀ ਭਾਵਨਾ ਨੂੰ ਸ਼ੁੱਧ ਕਰਦਿਆਂ ਦ੍ਰਿੜ ਯਕੀਨ ਦੇ ਨਾਲ ਅੱਗੇ ਵਧਦੇ ਜਾਓ, ਸੇਵਾ-ਸਿਮਰਨ ਕਰਦੇ ਜਾਓ ਤਾਂ ਮਾਲਕ ਦੀ ਖੁਸ਼ੀਆਂ ਦੇ ਹੱਕਦਾਰ ਤੁਸੀਂ ਜ਼ਰੂਰ ਬਣੋਗੇ।
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ