ਮਰਨ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਕੀਤਾ ਦਾਨ | Dera Sacha Sauda
ਧੂਰੀ (ਸੁਰਿੰਦਰ ਸਿੰਘ)। ਡੇਰਾ ਸੱਚਾ ਸੌਦਾ ਦੇ ਪ੍ਰੇਮੀ ਜਿੱਥੇ ਜਿਉਂਦੇ ਜੀ ਮਨੁੱਖਤਾ ਦੀ ਸੇਵਾ ‘ਚ ਦਿਨ ਰਾਤ ਲੱਗੇ ਹੋਏ ਹਨ ਉੱਥੇ ਦੇਹਾਂਤ ਤੋਂ ਬਾਅਦ ਵੀ ਉਨ੍ਹਾਂ ਦੀ ਇਹ ਸੇਵਾ ਜਾਰੀ ਹੈ ਪਿੰਡ ਮੱਲੂਮਾਜਰਾ ਦੇ ਭੰਗੀਦਾਸ ਗੁਰਜੀਤ ਸਿੰਘ ਦੇ ਦਾਦਾ ਜੀ ਡੇਰਾ ਪ੍ਰੇਮੀ ਅਮਰ ਸਿੰਘ ਇੰਸਾਂ ਸਪੁੱਤਰ ਬੀਰ ਸਿੰਘ (85) ਦੇ ਦੇਹਾਂਤ ਉਪਰੰਤ ਪਰਿਵਾਰ ਵੱਲੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਗਿਆ ਮ੍ਰਿਤਕ ਦੇ ਪਰਿਵਾਰ ਮੁਤਾਬਕ ਪ੍ਰੇਮੀ ਅਮਰ ਸਿੰਘ ਇੰਸਾਂ ਅਚਾਨਕ ਕੁੱਲ ਮਾਲਕ ਦੇ ਚਰਨਾਂ ਦੇ ਵਿੱਚ ਜਾ ਬਿਰਾਜੇ ਚੱਲਦੇ-ਫਿਰਦੇ ਕੋਈ ਬਿਮਾਰੀ ਨਹੀਂ ਸੀ ਬਿਲਕੁਲ ਤੰਦਰੁਸਤ ਮਾਲਕ ਦਾ ਨਾਮ ਲੈਣ ਵਾਲੇ ਬਹੁਤ ਅੱਛੇ ਇਨਸਾਨ ਸਨ। (Dera Sacha Sauda)
ਇਹ ਵੀ ਪੜ੍ਹੋ : ਬਚਪਨ ਦੇ ਬਦਲਦੇ ਰੰਗ
ਉਨ੍ਹਾਂ ਦੇ ਜਿਉਂਦੇ ਜੀਅ ਇਹ ਇੱਛਾ ਸੀ ਕਿ ਉਨ੍ਹਾਂ ਦੇ ਮਰਨ ਉਪਰੰਤ ਉਨ੍ਹਾਂ ਦਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਕਿਸੇ ਹਸਪਤਾਲ ਨੂੰ ਦਾਨ ਕੀਤਾ ਜਾਵੇ ਤਾਂ ਉਨ੍ਹਾਂ ਦੀ ਇੱਛਾ ਅਨੁਸਾਰ ਸਮੂਹ ਪਰਿਵਾਰ ਨੇ ਉਨ੍ਹਾਂ ਦਾ ਮ੍ਰਿਤਕ ਸਰੀਰ ਭਾਰਤੀ ਮੈਡੀਕਲ ਕਾਲਜ ਐਂਡ ਹਸਪਤਾਲ ਮੇਰਠ (ਯੂਪੀ) ਨੂੰ ਦਾਨ ਕੀਤਾ ਪ੍ਰੇਮੀ ਅਮਰ ਸਿੰਘ ਇੰਸਾਂ ਦੀ ਅਰਥੀ ਨੂੰ ਉਨ੍ਹਾਂ ਦੀਆਂ ਸਪੁੱਤਰੀਆਂ ਅਤੇ ਸਪੁੱਤਰਾਂ ਵੱਲੋਂ ਮੋਢਾ ਦਿੱਤਾ ਗਿਆ ਪ੍ਰੇਮੀ ਅਮਰ ਸਿੰਘ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਅਤੇ ਗੁਬਾਰਿਆਂ ਨਾਲ ਲੱਦੀ ਗੱਡੀ ਵਿੱਚ ਰੱਖ ਕੇ ਸਮੁੱਚੇ ਪਿੰਡ ਵਿੱਚੋਂ ਦੀ ਲਿਜਾਇਆ ਗਿਆ।
ਜਿੱਥੇ ਪ੍ਰੇਮੀਆਂ ਅਤੇ ਭੈਣਾਂ ਵੱਲੋਂ ਪ੍ਰੇਮੀ ਅਮਰ ਸਿੰਘ ਇੰਸਾਂ ਅਮਰ ਰਹੇ ਦੇ ਆਕਾਸ਼ ਗੁੰਜਾਊ ਨਾਅਰੇ ਲਾਏ ਅਤੇ ਪਿੰਡ ਵਾਸੀਆਂ ਵੱਲੋਂ ਇਸ ਜਜ਼ਬੇ ਦੀ ਰੱਜ ਕੇ ਸ਼ਲਾਘਾ ਕੀਤੀ ਗਈ ਅੰਤ ਮ੍ਰਿਤਕ ਦੇਹ ਵਾਲੀ ਗੱਡੀ ਨੂੰ ਹਰੀ ਝੰਡੀ ਦੇਣ ਦੀ ਰਸਮ ਪਿੰਡ ਦੇ ਸਰਪੰਚ ਸੁਖਵਿੰਦਰ ਕੌਰ ਨੇ ਨਿਭਾਈ ਗਈ ਸਰਪੰਚ ਸੁਖਵਿੰਦਰ ਕੌਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਸਮਾਜ ਪ੍ਰਤੀ ਜਜ਼ਬਾ ਲਾ-ਮਿਸਾਲ ਹੈ ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਜਦੋਂ ਕੋਈ ਦੂਜਾ ਕਿਸੇ ਵਿਅਕਤੀ ਨੂੰ ਆਪਣੇ ਸਰੀਰ ਦਾ ਵਾਲ ਤੱਕ ਨਹੀਂ ਦੇ ਸਕਦਾ ਉੱਥੇ ਪ੍ਰੇਮੀ ਆਪਣਾ ਪੂਰਾ ਸਰੀਰ ਦੀ ਮਾਨਵਤਾ ਦੇ ਲੇਖੇ ਲਾ ਰਹੇ ਹਨ ਉਨ੍ਹਾਂ ਕਿਹਾ ਕਿ ਪ੍ਰੇਮੀ ਅਮਰ ਸਿੰਘ ਵੱਲੋਂ ਦਿਖਾਇਆ ਗਿਆ। (Dera Sacha Sauda)
ਇਹ ਰਾਹ ਇੱਕ ਨਵੀਂ ਮੰਜ਼ਿਲ ਵੱਲ ਲੈ ਕੇ ਜਾਵੇਗਾ ਇਸ ਮੌਕੇ ਰਿਸ਼ਤੇਦਾਰਾਂ ਤੋਂ ਇਲਾਵਾ 25 ਮੈਂਬਰ, 15 ਮੈਂਬਰ, ਬਲਾਕ ਭੰਗੀਦਾਸ ਅਤੇ ਪਿੰਡਾਂ ਦੇ ਭੰਗੀਦਾਸ, ਸੁਜਾਣ ਭੈਣਾਂ, ਯੂਥ ਵੀਰਾਂਗਣਾਂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ, ਪਿੰਡ ਦੀ ਪੰਚਾਇਤ ਸੰਮਤੀ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਅੰਤ ਮ੍ਰਿਤਕ ਅਮਰ ਸਿੰਘ ਦੇ ਪੁੱਤਰਾਂ ਬਲਬੀਰ ਸਿੰਘ, ਪ੍ਰਗਟ ਸਿੰਘ, ਬਲਵਿੰਦਰ ਸਿੰਘ ਨੇ ਇਸ ਘੜੀ ਵਿੱਚ ਪਰਿਵਾਰ ਦਾ ਸਾਥ ਦੇਣ ਆਏ ਸਭਨਾਂ ਦਾ ਧੰਨਵਾਦ ਕੀਤਾ। (Dera Sacha Sauda)