ਹਮੇਸ਼ਾ ਪਾਜ਼ਿਟਿਵ ਰਹੋ, ਸਫਲਤਾ ਜ਼ਰੂਰ ਮਿਲੇਗੀ: ਪੂਜਨੀਕ ਗੁਰੂ ਜੀ

MSG

ਹਮੇਸ਼ਾ ਪਾਜ਼ਿਟਿਵ ਰਹੋ, ਸਫਲਤਾ ਜ਼ਰੂਰ ਮਿਲੇਗੀ: ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਪਰਮਾਤਮਾ ਨੇ ਸਾਰਿਆਂ ’ਚ ਕੋਈ ਨਾ ਕੋਈ ਟੈਲੈਂਟ ਦਿੱਤਾ ਹੈ ਤੁਸੀਂ ਕੋਈ ਵੀ ਫੀਲਡ ਚੁਣਦੇ ਹੋ ਤਾਂ ਉਸ ਨੂੰ ਪੂਰਾ ਟਾਈਮ ਦਿਓ ਕਦੇ ਵੀ ਨਕਾਰਾਤਮਕ ਨਹੀਂ ਸੋਚਣਾ ਚਾਹੀਦਾ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜੇਕਰ ਤੁਸੀਂ ਹਮੇਸ਼ਾ ਪਾਜ਼ਿਟਿਵ ਰਹਿੰਦੇ ਹੋ ਤਾਂ ਇੱਕ ਨਾ ਇੱਕ ਦਿਨ ਸਫਲਤਾ ਜ਼ਰੂਰ ਮਿਲੇਗੀ।

ਪੜ੍ਹਦੇ ਹੋ, ਖੇਡਦੇ ਹੋ ਜਾਂ ਕਿਸੇ ਵੀ ਖੇਤਰ ’ਚ ਕੰਮ ਕਰ ਰਹੇ ਹੋ,ਪਾਜ਼ਿਟਿਵ ਸੋਚੋ ਤਾਂ ਜ਼ਰੂਰ ਤਰੱਕੀ ਕਰੋਗੇ ਕੋਈ ਵੀ ਚੰਗਾ ਕਰਮ ਕਰੋ ਤਾਂ ਜੀ-ਜਾਨ ਲਾ ਕੇ ਕਰਨਾ ਚਾਹੀਦਾ ਹੈ ਕਦੇ ਵੀ ਕੋਈ ਬੁਰਾ ਕਰਮ ਨਾ ਕਰੋ ਆਪ ਜੀ ਫਰਮਾਉਂਦੇ ਹਨ ਕਿ ਨੈਗੇਟਿਵ ਸੋਚ ਨੂੰ ਖਤਮ ਕਰਨ ਜਾਂ ਰੋਕਣ ਦਾ ਇੱਕ ਹੀ ਤਰੀਕਾ ਹੈ-ਪਰਮਾਤਮਾ ਦੇ ਨਾਮ ਦਾ ਸਿਮਰਨ ਜੇਕਰ ਇਨਸਾਨ ਪ੍ਰਾਣਾਯਾਮ ਨਾਲ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੇ ਤਾਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਫਿੱਟ ਰਹਿੰਦਾ ਹੈ।

ਪੂਜਨੀਕ ਗੁਰੂ ਜੀ ਨੇ ਅਧਿਆਪਕਾਂ ਅਤੇ ਮਾਤਾ-ਪਿਤਾ ਨੂੰ ਵੀ ਸੱਦਾ ਦਿੰਦਿਆਂ ਫਰਮਾਇਆ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੋ ਉੱਚ ਸਿੱਖਿਆ ਪ੍ਰਾਪਤ ਕਰਕੇ ਜਦੋਂ ਕੋਈ ਬੱਚਾ ਸਫਲ ਹੁੰਦਾ ਹੈ ਤਾਂ ਉਸ ਦਾ ਸਿਹਰਾ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਮਿਲਦਾ ਹੈ ਕਦੇ ਵੀ ਬੱਚਿਆਂ ਨੂੰ ਅੰਧਵਿਸ਼ਵਾਸ ਦਾ ਸਹਾਰਾ ਲੈ ਕੇ ਨੇ ਡਰਾਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here