ਸਰਸਾ (ਸੱਚ ਕਹੂੰ ਨਿਊਜ਼)। ਅਯੁੱਧਿਆ ’ਚ ਸਥਿਤ ਸ਼੍ਰੀ ਰਾਮ ਜਨਮ ਭੂਮੀ ’ਤੇ ਸ਼੍ਰੀ ਰਾਮ ਦੀ ਮੂਰਤੀ ਪ੍ਰਾਣ ਪ੍ਰਤਿਸ਼ਠਾ (Sri Ram’s life consecration ceremony) ਹੋਣ ਦੀ ਖੁਸ਼ੀ ’ਚ ਜਿੱਥੇ ਸਾਰਾ ਦੇਸ਼, ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ’ਚ ਵੀ ਜਸ਼ਨ ਮਨਾਇਆ ਜਾ ਰਿਹਾ ਹੈ, ਉੱਥੇ ਹੀ ਡੇਰਾ ਸੱਚਾ ਸੌਦਾ ਦੀ ਸਾਰੀ ਸਾਧ-ਸੰਗਤ ਵੀ ਪੂਰੇ ਜੋਸ਼ ਅਤੇ ਧੂਮਧਾਮ ਨਾਲ ਜਸ਼ਨ ਮਨਾ ਰਹੀ ਹੈ। ਡੇਰਾ ਸੱਚਾ ਸੌਦਾ ਦੇ ਸਾਰੇ ਦਰਬਾਰਾਂ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। (Diwali)
Also Read : ਪੂਜਨੀਕ ਗੁਰੂ ਜੀ ਨੇ ਨਵਾਂ ਭਜਨ ਕੀਤਾ ਰਿਲੀਜ਼, ਹੁਣੇ ਸੁਣੋ
ਡੇਰਾ ਸੱਚਾ ਸੌਦਾ ਦੀ ਸਮੂਹ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸੱਦੇ ’ਤੇ ਸ਼੍ਰੀਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀ ਖੁਸ਼ੀ ’ਚ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ’ਚ ਵੀ ਇਸ ਸਮਾਰੋਹ ਨੂੰ ਦੀਵਾਲੀ ਦੀ ਤਰ੍ਹਾਂ ਮਨਾ ਰਹੀ ਹੈ। ਪੂਰੇ ਦੇਸ਼ ’ਚ ਸਾਧ-ਸੰਗਤ ਨੱਚ ਗਾ ਕੇ ਇਸ ਦਿਨ ਦੀ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ। ਆਪਣੇ-ਆਪਣੇ ਘਰਾਂ, ਕੰਮ ਵਾਲੀਆਂ ਥਾਵਾ ’ਤੇ ਦੇਸੀ ਘਿਓ, ਤੇਲ ਦੇ ਦੀਵੇ ਜਗਾਏ ਗਏ ਹਨ। ਪੂਰਾ ਦੇਸ਼ ਜਗਮਗ-ਜਗਮਗ ਕਰ ਰਿਹਾ ਹੈ। ਭਾਰਤ ਦੇਸ਼ ਦਾ ਹਰ ਦਿਲ ਅੱਜ ਖੁਸ਼, ਉਤਸ਼ਾਹਿਤ ਅਤੇ ਖੁਸ਼ ਹੈ। (Diwali)