ਅੱਤਵਾਦੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਾਰੇ ਦੇਸ਼

Countries, Falling, Victim, TerroristAttacks

ਮਨਪ੍ਰੀਤ ਸਿੰਘ ਮੰਨਾ

ਅੱਤਵਾਦ ਦੀਆਂ ਘਟਨਾਵਾਂ ਦੀਆਂ ਖਬਰਾਂ ਰੋਜ਼ਾਨਾ ਹੀ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ, ਜਿਸਨੂੰ ਲੈ ਕੇ ਹਰ ਦੇਸ਼ ਦਾ ਵਿਅਕਤੀ ਚਾਹੇ ਉਹ ਕਿਸੇ ਜਾਤੀ, ਧਰਮ ਅਤੇ ਕਿਸੇ ਵੀ ਸਥਾਨ ਦਾ ਨਿਵਾਸੀ ਹੋਵੇ, ਉਹ ਦੁੱਖ ਪ੍ਰਗਟ ਕਰਦਾ ਹੈ ਤੇ ਚਿੰਤਾ ਵੀ ਪ੍ਰਗਟ ਕਰਦਾ ਹੈ ਪਿਛਲੇ ਦਿਨੀਂ ਨਿਊਜ਼ੀਲੈਂਡ ਵਿੱਚ ਹੋਏ ਅੱਤਵਾਦੀ ਹਮਲੇ, ਜਿਸ ਵਿੱਚ 50 ਤੋਂ ਵੀ ਜਿਆਦਾ ਦੀ ਜਾਨ ਗਈ, ਬਹੁਤ ਹੀ ਦੁਖਦਾਈ ਘਟਨਾ ਸੀ ਇਸ ਤੋਂ ਇਲਾਵਾ ਅਮਰੀਕਾ ਵਿੱਚ ਤਾਂ ਕਿਸੇ ਨਾ ਕਿਸੇ ਸਥਾਨ ‘ਤੇ ਹਮਲੇ ਦੀ ਖਬਰ ਆਉਂਦੀ ਹੀ ਰਹਿੰਦੀ ਹੈ

ਬੇਰੁਜ਼ਗਾਰੀ ਦੇ ਚਲਦੇ ਭਟਕ ਰਹੇ ਲੋਕ:

ਇਨ੍ਹਾਂ ਘਟਨਾਵਾਂ ਨੂੰ ਲੈ ਕੇ ਚਰਚਾ ਤਾਂ ਸਾਰੇ ਪਾਸੇ ਹੁੰਦੀ ਹੈ ਇਸਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਮੁੱਖ ਕਾਰਨ ਚਰਚਾ ਵਿੱਚ ਜੋ ਰਹਿੰਦਾ ਹੈ ਉਹ ਬੇਰੁਜ਼ਗਾਰੀ ਹੈ ਕੋਈ ਵੀ ਵਿਅਕਤੀ ਜਾਂ ਨੌਜਵਾਨ ਜਦੋਂ ਬੇਰੁਜ਼ਗਾਰ ਹੁੰਦਾ ਹੈ, ਆਪਣੇ ਘਰ ਵਿਹਲਾ ਬੈਠਾ ਹੁੰਦਾ ਹੈ, ਤਾਂ ਚਲਦੇ ਉਸਦਾ ਮਨ ਗਲਤ ਰਸਤੇ ਉੱਤੇ ਚੱਲ ਪੈਂਦਾ ਹੈ ਜਿਸਦੇ ਚਲਦੇ ਉਹ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ ਤੇ ਗਲਤ ਰਸਤਿਆਂ ਵੱਲ ਚੱਲ ਪੈਂਦਾ ਹੈ, ਜਿਸਦਾ ਨੁਕਸਾਨ ਕਿਤੇ ਨਾ ਕਿਤੇ ਉਹ ਆਪਣੇ-ਆਪ ਵੀ ਉਠਾ ਰਿਹਾ ਹੁੰਦਾ ਹੈ।

ਪਰਿਵਾਰਕ ਲੜਾਈ ਤੋਂ ਪਰੇਸ਼ਾਨ ਵਿਅਕਤੀ ਦਿੰਦੈ ਘਟਨਾਵਾਂ ਨੂੰ ਅੰਜਾਮ:

ਜਦੋਂ ਕੋਈ ਕਿਸੇ ਦੇਸ਼ ਵਿੱਚ ਅਤਵਾਦੀ ਘਟਨਾ ਘਟਦੀ ਹੈ ਤਾਂ ਉਹ ਵਿਅਕਤੀ ਜਾਂ ਤਾਂ ਬਾਅਦ ਵਿੱਚ ਖੁਦਕੁਸ਼ੀ ਕਰ ਲੈਂਦਾ ਹੈ ਜਾਂ ਫੜ੍ਹਿਆ ਜਾਂਦਾ ਹੈ ਉਸਦੇ ਬਾਅਦ ਪੁੱਛਗਿੱਛ ਦਾ ਦੌਰ ਚਲਦਾ ਹੈ ਪੁੱਛਗਿੱਛ ਵਿੱਚ ਕਈ ਗੱਲਾਂ ਸਾਹਮਣੇ ਆਉਂਦੀਆਂ ਹਨ ਕਾਰਨ ਜਿਆਦਾਤਰ ਪਰਿਵਾਰਕ ਤੌਰ ‘ਤੇ ਪਰੇਸ਼ਾਨੀ ਸਾਹਮਣੇ ਆਉਂਦਾ ਹੈ, ਜੋ ਕਿ ਆਪਣੇ-ਆਪ ਤਾਂ ਉਸਦਾ ਨੁਕਸਾਨ ਝੱਲਦਾ ਹੈ, ਉੱਥੇ ਹੀ ਦੂਸਰਿਆਂ ਦਾ ਨੁਕਸਾਨ ਵੀ ਕਰਦਾ ਹੈ।

ਸੋਸ਼ਲ ਮੀਡੀਆ ‘ਤੇ ਭੜਕਾਊ ਪੋਸਟਾਂ ਵੀ ਹਨ ਕੁੱਝ ਹੱਦ ਤੱਕ ਜਿੰਮੇਵਾਰ:

ਸੋਸ਼ਲ ਮੀਡੀਆ ਜਿਸ ਵਿੱਚ ਫੇਸਬੁੱਕ, ਵਟਸਅਪ ਅਤੇ ਹੋਰ ਵੈਬਸਾਈਟਾਂ ਸ਼ਾਮਿਲ ਹਨ ਜੋ ਕਿ ਬਣੀਆਂ ਤਾਂ ਲੋਕਾਂ ਦੇ ਮਨੋਰੰਜਨ ਤੇ ਫਾਇਦੇ ਲਈ ਸਨ ਪਰ ਉਸਦਾ ਫਾਇਦਾ ਕਿਤੇ ਨਾ ਕਿਤੇ ਸ਼ਰਾਰਤੀ ਅਨਸਰ ਉਠਾ ਲੈਂਦੇ ਹਨ, ਜਿਸਦਾ ਅੰਜਾਮ ਅਸੀਂ ਰੋਜਾਨਾ ਵੇਖਦੇ ਹਾਂ ਉਸ ਉੱਤੇ ਬਹੁਤ ਹੀ ਜ਼ਿਆਦਾ ਕਿਸੇ ਇੱਕ ਪੱਖ ਨੂੰ ਲੈ ਕੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸਦਾ ਸ਼ਿਕਾਰ 100 ‘ਚੋਂ 10 ਫ਼ੀਸਦੀ ਲੋਕ ਤਾਂ ਹੋ ਹੀ ਜਾਂਦੇ ਹਨ ਉਹ ਕਿਸੇ ਇੱਕ ਪੱਖ ਨੂੰ ਗਲਤ ਸਮਝਣ ਲੱਗ ਪੈਂਦਾ ਹੈ ਅਤੇ ਗਲਤ ਰਸਤੇ ਆਪਣੇ ਕਦਮ ਵਧਾ ਲੈਂਦਾ ਹੈ ।

ਸੁਰੱਖਿਆ ‘ਚ ਕਿਤੇ ਨਾ ਕਿਤੇ ਹੁੰਦੀ ਹੈ ਕੁਤਾਹੀ: 

ਕਈ ਦੇਸ਼ਾਂ ਵਿੱਚ ਸੁਰੱਖਿਆ ਵਿਵਸਥਾ ਨੂੰ ਕਾਫ਼ੀ ਸਖ਼ਤ ਮੰਨਿਆ ਜਾਂਦਾ ਹੈ, ਜਿਵੇਂ ਕਿ ਅਮਰੀਕਾ, ਕੈਨੇਡਾ, ਰੂਸ, ਜਾਪਾਨ ਅਤੇ ਹੋਰ ਕਈ ਦੇਸ਼ ਹੈ ਜੋ ਕਿ ਸੁਰੱਖਿਆ ਵਿਵਸਥਾ ਨੂੰ ਲੈ ਕੇ ਕਾਫ਼ੀ ਸਖ਼ਤ ਮੰਨੇ ਜਾਂਦੇ ਪਰ ਲੇਕਿਨ ਇਨ੍ਹਾਂ ਦੇਸ਼ਾਂ ਵਿੱਚ ਵੀ ਇਸ ਘਟਨਾਵਾਂ ਦਾ ਘਟਿਤ ਹੋਣਾ ਕਿਤੇ ਨਾ ਕਿਤੇ ਸੁਰੱਖਿਆ ਵਿੱਚ ਕੁਤਾਹੀ ਮੰਨਿਆ ਜਾ ਸਕਦਾ ਹੈ ਕਿਉਂਕਿ ਬਿਨਾਂ ਕਿਸੇ ਦੇ ਸਾਥ ਦੇ ਇੰਨੀ ਵੱਡੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਦਾ ਕਿਤੇ ਨਾ ਕਿਤੇ ਸੁਰੱਖਿਆ ਵਿੱਚ ਕੋਈ ਨਾ ਕੋਈ ਕੁਤਾਹੀ ਹੀ ਇਸਦੇ ਪਿੱਛੇ ਮੰਨੀ ਜਾ ਸਕਦੀ ਹੈ। ਜੇਕਰ ਇੰਜ ਹੀ ਹਾਲਾਤ ਰਹੇ ਤਾਂ ਇਸ ਘਟਨਾਵਾਂ ਉੱਤੇ ਕਾਬੂ ਪਾਉਣਾ ਬਹੁਤ ਹੀ ਮੁਸ਼ਕਲ ਹੋ ਸਕਦਾ ਹੈ ।

ਅੱਤਵਾਦ ‘ਤੇ ਚਰਚਾ ਨਹੀਂ ਕਾਰਵਾਈ ਨਾਲ ਹੋ ਸਕਦੈ ਕਾਬੂ:

ਅੱਤਵਾਦ ਦੀ ਘਟਨਾ ਜਦੋਂ ਕਿਸੇ ਦੇਸ਼ ਵਿੱਚ ਘਟਦੀ ਹੈ ਤਾਂ ਉਸਦੀ ਚਰਚਾ ਬਹੁਤ ਹੀ ਦੇਸ਼ਾਂ ਵਿੱਚ ਹੁੰਦੀ ਹੈ ਘਟਨਾ ਦੀ ਹਰ ਪਾਸਿਓਂ ਨਿੰਦਿਆ ਕੀਤੀ ਜਾਂਦੀ ਹੈ, ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ, ਅੱਤਵਾਦ ਉੱਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਆਦਿ ਅਜਿਹੀ ਚਰਚਾ ਤਾਂ ਜਰੂਰ ਹੁੰਦੀ ਹੈ ਪਰ ਉਸ ‘ਤੇ ਅਮਲ ਜਦੋਂ ਤੱਕ ਨਹੀਂ ਹੋਵੇਗਾ ਤੱਦ ਤੱਕ ਇਨ੍ਹਾਂ ਘਟਨਾਵਾਂ ‘ਤੇ ਕਾਬੂ ਨਹੀਂ ਪਾਇਆ ਜਾ ਸਕਦਾ ਸਾਰੇ ਦੇਸ਼ਾਂ ਨੂੰ ਮਿਲ ਕੇ ਇੱਕਜੁੱਟ ਹੋ ਕੇ ਹੀ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਤਾਂ ਕਿ ਅੱਗੇ ਕਿਸੇ ਬੇਕਸੂਰ ਵਿਅਕਤੀ ਦੀ ਜਾਨ ਨਾ ਜਾਵੇ।

ਪਾਕਿਸਤਾਨ ‘ਚ ਛੋਟੇ-ਛੋਟੇ ਬੱਚਿਆਂ ‘ਤੇ ਹੋਏ ਹਮਲੇ ਨਾਲ ਦਹਿਲੇ ਸੀ ਸਾਰੇ ਦੇਸ਼:

ਇਨ੍ਹਾਂ ਅੱਤਵਾਦੀ ਹਮਲਿਆਂ ਵਿਚੋਂ ਸਭ ਤੋਂ ਖਤਰਨਾਕ ਘਟਨਾ ਜੋ ਕਿ ਅੱਜ ਤੋਂ ਕਾਫ਼ੀ ਸਮਾਂ ਪਹਿਲਾਂ ਪਾਕਿਸਤਾਨ ਵਿੱਚ ਘਟੀ ਸੀ, ਜਿਸ ਵਿੱਚ ਇੱਕ ਸਕੂਲ ਉੱਤੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਕਾਫ਼ੀ ਗਿਣਤੀ ਵਿੱਚ ਛੋਟੇ-ਛੋਟੇ ਬੱਚੇ ਇਸ ਘਟਨਾ ਦਾ ਸ਼ਿਕਾਰ ਹੋਏ ਸਨ ਉਸ ਘਟਨਾ ਨਾਲ ਸਾਰੇ ਲੋਕਾਂ ਦਾ ਦਿਲ ਦਹਿਲ ਗਿਆ ਸੀ ਅਤੇ ਸਾਰਿਆਂ ਨੇ ਇਹ ਪ੍ਰਣ ਲਿਆ ਸੀ ਕਿ ਅੱਤਵਾਦ ਦੇ ਖਿਲਾਫ ਮਿਲਕੇ ਅਤੇ ਸਖ਼ਤੀ ਨਾਲ ਨਿੱਬੜਿਆ ਜਾਵੇਗਾ ਪਰ ਉਸ ਘਟਨਾ ਦੇ ਬਾਅਦ ਤੋਂ ਇਨ੍ਹਾਂ ਘਟਨਾਵਾਂ ਵਿੱਚ ਵਾਧਾ ਹੀ ਹੋਇਆ ਹੈ।

ਸਾਰੇ ਮਿਲ ਕੇ ਕਰੀਏ ਪਰਮਾਤਮਾ ਅੱਗੇ ਅਰਦਾਸ:

ਅੰਤ ਵਿੱਚ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਸਿਰਫ਼ ਤੇ ਸਿਰਫ਼ ਪਰਮਾਤਮਾ ਦਾ ਆਸਰਾ ਅਤੇ ਸਹਾਰਾ ਹੈ ਇਸ ਲਈ ਸਾਰਿਆਂ ਨੂੰ ਮਿਲ ਕੇ, ਉਹ ਚਾਹੇ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ, ਕਿਸੇ ਨੂੰ ਵੀ ਮੰਨਦਾ ਹੈ, ਪ੍ਰਭੂ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਇਨ੍ਹਾਂ ਘਟਨਾਵਾਂ ਅਤੇ ਅੱਤਵਾਦੀਆਂ ਦੇ ਮਨਾਂ ਵਿੱਚ ਬਦਲਾਅ ਹੋਵੇ ਅਤੇ ਇਨ੍ਹਾਂ ਘਟਨਾਵਾਂ ‘ਤੇ ਕਾਬੂ ਪਾਇਆ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।