ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸਿ਼ਪ:ਸੀਆਰਪੀਐਫ ਅਤੇ ਬੀਐਸਐਫ ਦਰਮਿਆਨ ਹੋਵੇਗਾ ਖ਼ਿਤਾਬੀ ਮੁਕਾਬਲਾ

ਸੈਮੀਫਾਈਨ ‘ਚ ਹਾਰੇ ਪੰਜਾਬ ਅਤੇ ਉੜੀਸਾ ਤੀਸਰੇ ਸਥਾਨ ਲਈ ਖੇਡਣਗੇ ਸਵੇਰੇ 10 ਵਜੇ

ਫ਼ਾਈਨਲ ਮੁਕਾਬਲਾ ਸ਼ਨਿੱਚਰਵਾਰ ਸ਼ਾਮ 3 ਵਜੇ

ਜਲੰਧਰ, 20 ਸਤੰਬਰ

 

ਸਥਾਨਕ ਪੀਏਪੀ ਹੈਡਕੁਆਰਟਰ ‘ਚ ਪਿਛਲੇ 6 ਦਿਨਾਂ ਤੋਂ ਚੱਲ ਰਹੀ 67ਵੀਂ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਦੇ ਸੱਤਵੇਂ ਦਿਨ ਫ਼ਸਵੇਂ ਸੈਮੀਫਾਈਨਲ ਮੁਕਾਬਲਿਆਂ ਨੇ ਟੂਰਨਾਮੈਂਟ ਦੇ ਰੋਮਾਂਚ ਨੂੰ ਸਿਖ਼ਰ ‘ਤੇ ਪਹੁੰਚਾਇਆ ਪੂਲ ਮੈਚਾਂ ‘ਚ ਅਜੇਤੂ ਰਹੀਆਂ ਇਹਨਾਂ ਚਾਰ ਟੀਮਾਂ ਦਰਮਿਆਨ ਹੋਏ ਤੇਜ ਤਰਾਰ ਸੈਮੀਫਾਈਨਲ ਮੁਕਾਬਲਿਆਂ ਦਰਸ਼ਕਾਂ ਨੂੰ ਹਾਕੀ ਦੇ ਫ਼ਸਵੇਂ ਮੁਕਾਬਲਿਆਂ ਨੂੰ ਦੇਖਣ ਦਾ ਰੋਮਾਂਚ ਮਿਲਿਆ ਦਿਨ ਦੇ ਪਹਿਲੇ ਸੈਮੀਫਾਈਨਲ ‘ਚ ਬੇਹੱਦ ਫ਼ਸਵੇਂ ਮੁਕਾਬਲੇ ‘ਚ ਸੀਆਰਪੀਐਫ ਨੇ ਪੰਜਾਬ ਪੁਲਿਸ ਵਿਰੁੱਧ 5-4 ਦੀ ਜਿੱਤ ਦਰਜ ਕਰਕੇ ਫ਼ਾਈਨਲ ਦੀ ਟਿਕਟ ਕਟਾਈ ਜਦੋਂਕਿ ਦੂਸਰੇ ਸੈਮੀਫਾਈਨਲ ‘ਚ ਬੀਐਸਐਫ ਨੇ ਵੀ ਫ਼ਸਵੇਂ ਮੁਕਾਬਲੇ ‘ਚ ਉੜੀਸਾ ਪਿਲਸ ਦੀ ਟੀਮ ਨੂੰ  3-2 ਦੇ ਨਜ਼ਦੀਕੀ ਮੁਕਾਬਲੇ ‘ਚ ਹਰਾ ਕੇ ਫ਼ਾਈਨਲ ‘ਚ ਪ੍ਰਵੇਸ਼ ਕੀਤਾ
ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਹੁਣ ਪਹਿਲੇ ਮੁਕਾਬਲੇ ‘ਚ ਪੰਜਾਬ ਅਤੇ ਉੜੀਸਾ ਪੁਲਿਸ ਦੀਆਂ ਟੀਮਾਂ ਦੇ ਮੈਚ ਨਾਲ ਤੀਸਰੇ ਨੰਬਰ ਦੀ ਟੀਮ ਦਾ ਫ਼ੈਸਲਾ ਹੋਵੇਗਾ ਜਦੋਂਕਿ ਇਸ ਤੋਂ ਬਾਅਦ ਫਾਈਨਲ ਮੁਕਾਬਲੇ ‘ਚ ਸੀਆਰਪੀਐਫ ਅਤੇ ਬੀਐਸਐਫ ਖ਼ਿਤਾਬ ਜਿੱਤਣ ਲਈ ਆਖ਼ਰੀ ਜ਼ੋਰਅਜ਼ਮਾਇਸ਼ ਕਰਨਗੀਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।