ਦਿੱਲੀ ‘ਚ ਸ਼ਰਾਬ 70 ਫੀਸਦੀ ਮਹਿੰਗੀ

ਦਿੱਲੀ ‘ਚ ਸ਼ਰਾਬ 70 ਫੀਸਦੀ ਮਹਿੰਗੀ

ਨਵੀਂ ਦਿੱਲੀ। ਰਾਜਧਾਨੀ ‘ਚ ਮੰਗਲਵਾਰ ਨੂੰ ਸ਼ਰਾਬ 70 ਫੀਸਦੀ ਮਹਿੰਗੀ ਹੋ ਗਈ। ਦਿੱਲੀ ਸਰਕਾਰ ਦੇ ਆਬਕਾਰੀ ਸੰਦੀਪ ਮਿਸ਼ਰਾ ਨੇ ਸੋਮਵਾਰ ਦੇਰ ਰਾਤ ਇਹ ਆਦੇਸ਼ ਜਾਰੀ ਕੀਤਾ। ਆਦੇਸ਼ ‘ਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਸ਼ਰਾਬ ਦੀ ਬਿਕਰੀ ‘ਤੇ 70 ਫੀਸਦੀ ‘ਵਿਸ਼ੇਸ਼ ਕੋਰੋਨਾ ਟੈਕਸ’ ਲੱਗੇਗਾ। ਇਹ ਟੈਕਸ ਸ਼ਰਾਬ ਦੀ ਬੋਤਲ ‘ਤੇ ਲੱਗੇਗਾ ਜਿਆਦਾਤਰ ਖੁਦਰਾ ਮੁੱਲ ‘ਤੇ ਦੇਣਾ ਹੋਵੇਗਾ। ਇੱਕਠੇ ਟੈਕਸ ਨੂੰ ਹਰ ਹਫ਼ਤੇ ਸਰਕਾਰ ਦੇ ਖਾਤੇ ‘ਚ ਜਮਾ ਕਰਵਾਉਣਾ ਹੋਵੇਗਾ।

ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਦੀ ਵਜ੍ਹਾ ਨਾਲ ਸੋਮਵਾਰ ਨੂੰ ਲਾਕਡਾਊਨ ਦੇ ਤੀਜੇ ਚਰਨ ‘ਚ ਸ਼ੁਰੂ ਹੋਇਆ। ਇਸ ਦੌਰਾਨ ਦਿੱਲੀ ‘ਚ ਕੁਝ ਰਿਆਇਤਾਂ ਦਿੱਤੀਆਂ ਗਈਆਂ ਅਤੇ 40 ਦਿਨ ਬਾਅਦ ਸ਼ਰਾਬ ਦੀਆਂ ਦੁਕਾਨਾਂ ਖੁੱਲੀਆਂ ਸਨ ਅਤੇ ਇਸ ਦੇ ਚਲਦਿਆਂ ਜਗ੍ਹਾਂ-ਜਗ੍ਹਾਂ ਖਰੀਦਦਾਰਾਂ ਦੀ ਵੱਡੀ ਭੀੜ ਇਕੱਠੀ ਹੋਈ ਹੈ ਅਤੇ ਲਾਕਡਾਊਨ ਦੇ ਨਿਰਦੇਸ਼ਾਂ ਦਾ ਸ਼ਰੇਆਮ ਉਲੰਘਣਾ ਕੀਤੀ ਗਈ। ਭੀੜ ਦੇ ਬੇਕਾਬੂ ਹੋਣ ‘ਤੇ ਦੁਕਾਨਾਂ ਨੂੰ ਬੰਦ ਵੀ ਕਰਨੀਆਂ ਪਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।