ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਅੱਜ ਹੋਵੇਗੀ ਅਖਿਲੇਸ਼ ਦੀ ਸਮਾਜਵਾਦੀ ਵਿਜੇ ਰੱਥ ਯਾਤਰਾ
ਲਖਨਊ (ਏਜੰਸੀ)। ਸਮਾਜਵਾਦੀ ਪਾਰਟੀ (ਸਪਾ) ਨੇ ਬੁੱਧਵਾਰ ਨੂੰ ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਦੀ ਸਮਾਜਵਾਦੀ ਵਿਜੇ ਰੱਥ ਯਾਤਰਾ ਨੂੰ ਗਾਜ਼ੀਪੁਰ ਤੋਂ ਲਖਨਊ ਤੱਕ ਚਲਾਉਣ ਦਾ ਐਲਾਨ ਕੀਤਾ ਹੈ। ਸਪਾ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ ਮੁਤਾਬਕ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਇਸ ਯਾਤਰਾ ਦੌਰਾਨ ਗਾਜ਼ੀਪੁਰ ਤੋਂ ਲਖਨਊ ਤੱਕ ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਪੈਦਲ ਜਾਣਗੇ। ਧਿਆਨਯੋਗ ਹੈ ਕਿ 16 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 341 ਕਿਲੋਮੀਟਰ ਲੰਬੇ ਪੂਰਵਾਂਚਲ ਐਕਸਪ੍ਰੈਸਵੇਅ ਦਾ ਉਦਘਾਟਨ ਕੀਤਾ ਸੀ।
ਅਖਿਲੇਸ਼ ਦੇ ਰੋਡ ਸ਼ੋਅ ਅਤੇ ਰੈਲੀ ਕਰਨ ਦੀ ਇਜਾਜ਼ਤ ਮੰਗੀ ਸੀ
ਐਸਪੀ ਨੇ ਇਸ ਐਕਸਪ੍ਰੈਸ ਵੇਅ ‘ਤੇ ਗਾਜ਼ੀਪੁਰ ਵਿੱਚ ਅਖਿਲੇਸ਼ ਦੇ ਰੋਡ ਸ਼ੋਅ ਅਤੇ ਰੈਲੀ ਕਰਨ ਦੀ ਇਜਾਜ਼ਤ ਮੰਗੀ ਸੀ, ਪਰ ਗਾਜ਼ੀਪੁਰ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਖਿਲੇਸ਼ ਦੇ ਸੱਦੇ ‘ਤੇ ਐਕਸਪ੍ਰੈਸਵੇਅ ਨਾਲ ਜੁੜੇ ਸਾਰੇ ਨੌਂ ਜ਼ਿਲਿ੍ਹਆਂ ਦੇ ਸਪਾ ਵਰਕਰਾਂ ਨੇ ਮੰਗਲਵਾਰ ਨੂੰ ਨਵੇਂ ਬਣੇ ਐਕਸਪ੍ਰੈੱਸ ਵੇਅ ‘ਤੇ ਫੁੱਲਾਂ ਦੀ ਵਰਖਾ ਕਰਕੇ ਪ੍ਰਤੀਕ ਰੂਪ ਨਾਲ ਉਦਘਾਟਨ ਕੀਤਾ। ਅਖਿਲੇਸ਼ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਸਪਾ ਸਰਕਾਰ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਏ ਕੰਮਾਂ ਦਾ ਨਾਮ ਬਦਲ ਕੇ ਉਦਘਾਟਨ ਕਰ ਰਹੀ ਹੈ।
ਕੀ ਹੈ ਮਾਮਲਾ
ਪਾਰਟੀ ਵੱਲੋਂ ਦੱਸਿਆ ਗਿਆ ਕਿ ਅਖਿਲੇਸ਼ ਦੀ ਅਗਵਾਈ ‘ਚ ਵਿਜੇ ਰਥ ਯਾਤਰਾ ਗਾਜ਼ੀਪੁਰ ਤੋਂ ਸ਼ੁਰੂ ਹੋ ਕੇ ਮਊ, ਆਜ਼ਮਗੜ੍ਹ, ਅੰਬੇਡਕਰ ਨਗਰ, ਅਯੁੱਧਿਆ, ਸੁਲਤਾਨਪੁਰ, ਅਮੇਠੀ, ਬਾਰਾਬੰਕੀ ਤੋਂ ਹੁੰਦੀ ਹੋਈ ਲਖਨਊ ਪਹੁੰਚੇਗੀ। ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਵਿਜੇ ਰੱਥ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅਖਿਲੇਸ਼ ਗਾਜ਼ੀਪੁਰ ‘ਚ ਸਵੇਰੇ 11 ਵਜੇ ਪਖਾਨਪੁਰ, ਮੁਹੰਮਦਾਬਾਦ ‘ਚ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ