ਅਖਿਲੇਸ਼ ਧੜੇ ਵੱਲੋਂ ਸਾਈਕਲ ‘ਤੇ ਦਾਅਵੇਦਾਰੀ
ਨਵੀਂ ਦਿੱਲੀ | ਉੱਤਰ ਪ੍ਰਦੇਸ਼ ‘ਚ ਸੱਤਾਧਾਰੀ ਸਮਾਜਵਾਦੀ ਪਾਰਟੀ (ਸਪਾ) ਦਾ ਚੋਣ ਨਿਸ਼ਾਨ ‘ਸਾਈਕਲ’ ਰਸਮੀ ਤੌਰ ‘ਤੇ ਵਿਵਾਦ ‘ਚ ਘਿਰ ਗਿਆ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਖੇਮੇ ਨੇ ਚੋਣ ਕਮਿਸ਼ਨਰ ਨੂੰ ਅੱਜ ਦੱਸਿਆ ਕਿ ਹੁਣ ‘ਅਸਲ ਤੌਰ ‘ਤੇ’ ਪਾਰਟੀ ਦੀ ਅਗਵਾਈ ਇਸਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਨਹੀਂ, ਸਗੋਂ ਅਖਿਲੇਸ਼ ਯਾਦਵ ਕਰ ਰਹੇ ਹਨ ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁਲਾਇਮ ਖੁਦ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚੇ ਤੇ ਕਮਿਸ਼ਨ ਨੂੰ ਦੱਸਿਆ ਕਿ ਉਹ ਹੁਣ ਵੀ ਪਾਰਟੀ ਦੇ ਮੁਖੀ ਹਨ ਤੇ ਵਿਰੋਧੀ ਖੇਮੇ ਵੱਲੋਂ ਉਨ੍ਹਾਂ ਦੇ ਪੁੱਤਰ ਅਖਿਲੇਸ਼ ਦੀ ਕੌਮੀ ਪ੍ਰਧਾਨ ‘ਤੇ ਤਾਜਪੋਸ਼ੀ ਸਪਾ ਦੇ ਸੰਵਿਧਾਨ ਅਨੁਸਾਰ ‘ ਗੈਰਕਾਨੂੰਨੀ’ ਹੈ ਅਖਿਲੇਸ਼ ਦੇ ਵਫ਼ਾਦਾਰ ਸਮਝੇ ਜਾਣ ਵਾਲੇ ਆਗੂਆਂ ਰਾਮ ਗੋਪਾਲ ਯਾਦਵ, ਨਰੇਸ਼ ਅਗਰਵਾਲ ਤੇ ਕਿਰਣਮੈਆ ਨੰਦਾ ਨੇ ਸਵੇਰੇ ਚੋਣ ਕਮਿਸ਼ਨ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ
ਸਪਾ ਤੇ ਇਸਦੇ ਚੋਣ ਚਿੰਨ੍ਹ ‘ਤੇ ਦਾਅਵੇਦਾਰੀ ਪ੍ਰਗਟਾਈ ਚੋਣ ਕਮਿਸ਼ਨ ਸਾਹਮਣੇ ਅਖਿਲੇਸ਼ ਦੀ ਨੁਮਾਇੰਦਗੀ ਕਰਨ ਵਾਲੇ ਤਿੰਨੇ ਆਗੂਆਂ ਨੂੰ ਮੁਲਾÎਇਮ ਨੇ ਸਪਾ ਤੋਂ ਬਾਹਰ ਕਰ ਦਿੱਤਾ ਹੈ ਕਮਿਸ਼ਨ ਦੇ ਨਾਲ ਮੀਟਿੰਗ ਤੋਂ ਬਾਅਦ ਰਾਮ ਗੋਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸਲ ਸਮਾਜਵਾਦੀ ਪਾਰਟੀ ਅਸੀਂ ਹਾਂ, ਕਿਉਂਕਿ 90 ਫੀਸਦੀ ਲੋਕ ਸਾਡੇ ਨਾਲ ਹਨ ਰਾਮ ਗੋਪਾਲ ਮੁਲਾਇਮ ਦੇ ਚਚੇਰੇ ਭਰਾ ਹਨ ਤੇ ਇਸ ਪੂਰੇ ਵਿਵਾਦ ‘ਚ ਉਹ ਅਖਿਲੇਸ਼ ਦੇ ਨਾਲ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ