40 ਫੀਸਦੀ ਨੋਟ ਪੇਂਡੂ ਖੇਤਰਾਂ ‘ਚ ਪਹੁੰਚਾਓ : ਰਿਜ਼ਰਵ ਬੈਂਕ

40 ਫੀਸਦੀ ਨੋਟ ਪੇਂਡੂ ਖੇਤਰਾਂ ‘ਚ ਪਹੁੰਚਾਓ : ਰਿਜ਼ਰਵ ਬੈਂਕ

ਮੁੰਬਈ | ਰਿਜ਼ਰਵ ਬੈਂਕ ਨੇ ਪੇਂਡੂ ਅਬਾਦੀ ਦੀ ਮੰਗ ਦੀ ਪੂਰਤੀ ਦੇ ਮਕਸਦ ਨਾਲ ਬੈਂਕਾਂ ਲਈ ਜਾਰੀ ਹੋਣ ਵਾਲੇ ਨੋਟਾਂ ‘ਚ 40 ਫੀਸਦੀ ਨੋਟ ਪੇਂਡੂ ਖੇਤਰਾਂ ‘ਚ ਭੇਜਣ ਦੇ ਨਿਰਦੇਸ਼ ਦਿੱਤੇ ਹਨ ਜੋ 500 ਰੁਪਏ ਤੋਂ ਘੱਟ ਮੁੱਲ ਦੇ ਛੋਟੇ ਨੋਟ ਹੋਣਗੇ ਕੇਂਦਰੀ ਬੈਂਕ ਨੇ ਜਾਰੀ ਬਿਆਨ ‘ਚ ਕਿਹਾ ਕਿ ਹਾਲੇ ਜਿੰਨੇ ਨੋਟ ਪੇਂਡੂ ਖੇਤਰਾਂ ‘ਚ ਭੇਜੇ ਜਾ ਰਹੇ ਹਨ ਉਸ ਨਾਲ ਪੇਂਡੂ ਲੋਕਾਂ ਦੀ ਮੰਗ ਪੂਰੀ ਨਹੀਂ ਹੋ ਰਹੀ ਹੈ ਹਾਲਾਂਕਿ ਉਹ ਪਹਿਲਾਂ ਵੀ ਪੇਂਡੂ ਖੇਤਰਾਂ ‘ਚ ਨੋਟਾਂ ਦੀ ਸਪਲਾਈ ਨੂੰ ਲੈ ਕੇ ਨਿਰਦੇਸ਼ ਜਾਰੀ ਕਰ ਚੁੱਕੇ ਹਨ, ਪਰ ਹੁਣ ਬੈਂਕਾਂ ਨੂੰ ਜਾਰੀ ਹੋ ਰਹੇ ਨੋਟਾਂ ‘ਚੋਂ 40 ਫੀਸਦੀ ਪੇਂਡੂ ਖੇਤਰਾਂ ‘ਚ ਭੇਜਣਾ ਯਕੀਨੀ ਕੀਤਾ ਜਾਵੇਗਾ

ਰਿਜ਼ਰਵ ਬੈਂਕ ਨੇ ਕਿਹਾ ਕਿ ਕਰੰਸੀ ਚੇਸਟਾਂ ਨਾਲ ਪੇਂਡੂ ਖੇਤਰਾਂ ‘ਚ ਸਥਿਤ ਪੇਂਡੂ ਖੇਤਰੀ ਬੈਂਕਾਂ, ਜ਼ਿਲ੍ਹਾ ਸਹਿਕਾਰੀ ਬੈਂਕਾਂ ਤੇ ਵਪਾਰਕ ਬੈਂਕਾਂ ਨੂੰ ਪੇਂਡੂ ਬ੍ਰਾਚਾਂ ਨਾਲ ਹੀ ਉਨ੍ਹਾਂ ਖੇਤਰਾਂ ‘ਚ ਸਥਿਤ ਵਹਾਈਟ ਲੇਵਲ ਏਟੀਐੱਮ ਤੇ ਡਾਕ ਘਰਾਂ ਨੂੰ ਪਹਿਲੇ ਦੇ ਆਧਾਰ ‘ਤੇ ਨੋਟਾਂ ਦੀ ਸਪਲਾਈ ਕੀਤੀ ਜਾਣੀ ਚਾਹੀਦੀ ਹੈ ਉਸਨੇ ਕਿਹਾ ਕਿ ਪੇਂਡੂ ਤੇ ਸ਼ਹਿਰੀ ਖੇਤਰਾਂ ‘ਚ ਜ਼ਿਲ੍ਹਾ ਪੱਧਰ ‘ਤੇ ਨੋਟਾਂ ਦੀ ਸਪਲਾਈ ਤੈਅ ਕੀਤੀ ਜਾਂਦੀ ਹੈ ਤੇ ਇਹ ਸ਼ਹਿਰੀ ਤੇ ਪੇਂਡੂ ਆਬਾਦੀ ਦੇ ਆਧਾਰ ‘ਤੇ ਤੈਅ ਕੀਤਾ ਜਾਂਦਾ ਹੈ ਇਸ ਲਈ ਜ਼ਿਲ੍ਹਾਵਾਰ ਪੇਂਡੂ ਤੇ ਸ਼ਹਿਰੀ ਖੇਤਰਾਂ ‘ਚ ਨੋਟਾਂ ਦੀ ਸਪਲਾਈ ਤੈਅ ਕੀਤੀ ਗਈ ਹੈ

ਕੇਂਦਰੀ ਬੈਂਕ ਨੇ ਕਿਹਾ ਕਿ ਜ਼ਿਲ੍ਹਾ ਪੱਧਰ ‘ਤੇ ਸਥਿਤ ਕੈਰੰਸੀ ਚੇਸਟ ਨੂੰ ਜ਼ਿਲ੍ਹਾਵਾਰ ਤੈਅ ਮਾਤਰਾ ‘ਚ ਪੇਂਡੂ ਤੇ ਸ਼ਹਿਰੀ ਖੇਤਰਾਂ ‘ਚ ਨੋਟਾਂ ਦੀ ਸਪਲਾਈ ਹਫ਼ਤਾ ਪੱਧਰ ‘ਤੇ ਯਕੀਨੀ ਕਰਨੀ ਹੈ ਉਸਨੇ ਕਿਹਾ ਕਿ ਰੋਜ਼ਾਨਾ ਪੱਧਰ ‘ਤੇ ਇਹ ਪੱਧਰ ਬਣਾਈ ਰੱਖਣਾ ਸੰਭਵ ਨਹੀਂ ਹੈ ਇਸਦੇ ਲਈ ਕੈਰੇਂਸੀ ਚੇਸਟਾਂ ਨੂੰ ਰੋਜ਼ਾਨਾ ਆਧਾਰ ‘ਤੇ ਜਾਰੀ ਨੋਟਾਂ ਦੀ ਚੇਸਟ ਰਸੀਦ ਦੇ ਨਾਲ ਹਫ਼ਤਾ  ਭਰ ਦੀਆਂ ਰਿਪੋਰਟਾਂ ਹਰ ਸ਼ੁੱਕਰਵਾਰ ਨੂੰ ਆਪਣੇ ਲਿੰਕ ਅਧਿਕਾਰੀ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਲਿੰਕ ਅਧਿਕਾਰੀ ਰਿਜ਼ਰਵ ਬੈਂਕ ਦੇ ਖੇਤਰੀ ਦਫ਼ਤਰ ਨੂੰ ਇਸ ਸਬੰਧੀ ਰਿਪੋਰਟ ਭੇਜਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ