ਭਾਜਪਾ ਨੂੰ ਅੱਖਾਂ ਦਿਖਾ ‘ਆਪ’ ਨਾਲ ਹੱਥ ਮਿਲਾਉਣ ਦੀ ਤਿਆਰੀ ‘ਚ ਅਕਾਲੀ ਦਲ

Sukhbir badal
The strange decision of the Akali Dal

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਲਿਆ ਗਿਆ ਵੱਡਾ ਫੈਸਲਾ | Akali Dal

  • ਆਮ ਆਦਮੀ ਪਾਰਟੀ ਲਈ ਵੀ ਰਾਹ ਖੁੱਲ੍ਹੇ, ਕਿਸੇ ਵੀ ਪਾਰਟੀ ਨੂੰ ਦਿੱਤਾ ਜਾ ਸਕਦੈ ਸਮਰਥਨ : ਸਿਰਸਾ
  • ਭਾਜਪਾ ਦੀ ਵਿਰੋਧੀ ਪਾਰਟੀ ‘ਆਪ’ ਨਾਲ ਵੀ ਹੱਥ ਮਿਲਾਉਣ ਦਾ ਇਸ਼ਾਰਾ ਕਰ ਦਿੱਤਾ ਹੈ
  • ਆਪਣੇ ਆਧਾਰ ਅਤੇ ਵੋਟਰਾਂ ਨੂੰ ਲੈ ਕੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ‘ਚ ਅਹਿਮ ਭੂਮਿਕਾ ਨਿਭਾ ਸਕਦੇ ਹਨ

ਚੰਡੀਗੜ (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਨੇ ਹੁਣ ਭਾਜਪਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅੱਖਾਂ ਦਿਖਾਉਂਦੇ ਹੋਏ ਭਾਜਪਾ ਦੀ ਵਿਰੋਧੀ ਪਾਰਟੀ ‘ਆਪ’ ਨਾਲ ਵੀ ਹੱਥ ਮਿਲਾਉਣ ਦਾ ਇਸ਼ਾਰਾ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਵੇਂ ਉਨ੍ਹਾਂ ਦੀ ਪਾਰਟੀ ਨੇ ਉਮੀਦਵਾਰ ਖੜ੍ਹੇ ਨਹੀਂ ਕੀਤੇ ਹਨ ਪਰ ਉਹ ਆਪਣੇ ਆਧਾਰ ਅਤੇ ਵੋਟਰਾਂ ਨੂੰ ਲੈ ਕੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ‘ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਲਈ ਆਮ ਆਦਮੀ ਪਾਰਟੀ ਸਣੇ ਹਰ ਸਿਆਸੀ ਪਾਰਟੀ ਲਈ ਵੀ ਰਾਹ ਖੁੱਲ੍ਹੇ ਹਨ। ਇਸ ਸਬੰਧੀ ਆਖ਼ਰੀ ਫੈਸਲਾ ਦਿੱਲੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਯੂਨਿਟ ਆਪਣੇ ਪੱਧਰ ‘ਤੇ ਲਵੇਗੀ ਅਤੇ ਉਨ੍ਹਾਂ ਨੂੰ ਖ਼ੁਦਮੁਖ਼ਤਿਆਰੀ ਵੀ ਦੇ ਦਿੱਤੀ ਗਈ ਹੈ। (Akali Dal)

ਦਿੱਲੀ ਵਿਖੇ ਕਿਸੇ ਇੱਕ ਪਾਰਟੀ ਜਾਂ ਫਿਰ ਵੱਖ-ਵੱਖ ਉਮੀਦਵਾਰਾਂ ਨੂੰ ਸਮਰਥਨ
ਸੁਖਬੀਰ ਬਾਦਲ ਜਾਂ ਫਿਰ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਤੋਂ ਕੋਈ ਵੀ ਇਜਾਜ਼ਤ ਲੈਣ ਦੀ ਜਰੂਰਤ ਨਹੀਂ
ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਬੁੱਧਵਾਰ ਨੂੰ ਚੰਡੀਗੜ ਵਿਖੇ ਹੋਈ ਕੋਰ ਕਮੇਟੀ ਵਿੱਚ ਲਿਆ
ਸਿਰਸਾ ਨੂੰ ਦਿੱਲੀ ਚੋਣਾਂ ਵਿੱਚ ਦਿਨ ਰਾਤ ਇੱਕ ਕਰਨ ਦੇ ਆਦੇਸ਼ ਦਿੱਤੇ ਗਏ
ਸ਼੍ਰੋਮਣੀ ਅਕਾਲੀ ਦਲ ਦਾ ਆਧਾਰ 15 ਤੋਂ ਜਿਆਦਾ ਸੀਟਾਂ ‘ਤੇ

ਦਿੱਲੀ ਵਿਖੇ ਕਿਸੇ ਇੱਕ ਪਾਰਟੀ ਜਾਂ ਫਿਰ ਵੱਖ-ਵੱਖ ਉਮੀਦਵਾਰਾਂ ਨੂੰ ਸਮਰਥਨ ਦਿੰਦੇ ਹੋਏ ਉਨ੍ਹਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਦਾ ਫੈਸਲਾ ਹੁਣ ਦਿੱਲੀ ਦੀ ਯੂਨਿਟ ਹੀ ਲਵੇਗੀ ਅਤੇ ਇਸ ਸਬੰਧੀ ਉਨ੍ਹਾਂ ਨੂੰ ਸੁਖਬੀਰ ਬਾਦਲ ਜਾਂ ਫਿਰ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਤੋਂ ਕੋਈ ਵੀ ਇਜਾਜ਼ਤ ਲੈਣ ਦੀ ਜਰੂਰਤ ਨਹੀਂ ਪਵੇਗੀ।

ਸੀਟ ‘ਤੇ ਕਿਹੜੇ ਉਮੀਦਵਾਰ ਜਾਂ ਫਿਰ ਪਾਰਟੀ ਨੂੰ ਸਮਰਥਨ ਦਿੱਤਾ ਜਾਵੇ
ਹਰ ਛੋਟੀ ਵੱਡੀ ਪਾਰਟੀ ਲਈ ਦਿੱਲੀ ਵਿਖੇ ਰਾਹ ਖੁੱਲ੍ਹੇ ਹੋਏ ਹਨ
ਕਿਸੇ ਵੀ ਇੱਕ ਦੇ ਹੱਕ ਵਿੱਚ ਫੈਸਲਾ ਕਰਦੇ ਹੋਏ ਪ੍ਰਚਾਰ ਵਿੱਚ ਜਲਦ ਹੀ ਪਾਰਟੀ ਦੇ ਅਹੁਦੇਦਾਰ ਜੁਟ ਜਾਣਗੇ

ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਬੁੱਧਵਾਰ ਨੂੰ ਚੰਡੀਗੜ ਵਿਖੇ ਹੋਈ ਕੋਰ ਕਮੇਟੀ ਵਿੱਚ ਲਿਆ ਹੈ, ਜਿੱਥੇ ਕਿ ਦਿੱਲੀ ਤੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਲੀਡਰ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਚੋਣਾਂ ਵਿੱਚ ਦਿਨ ਰਾਤ ਇੱਕ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ 15 ਤੋਂ ਜਿਆਦਾ ਸੀਟਾਂ ‘ਤੇ ਹੈ, ਇਸ ਲਈ ਖ਼ੁਦ ਚੋਣ ਮੈਦਾਨ ਵਿੱਚੋਂ ਬਾਹਰ ਹੋਣ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਵੀ ਪਾਰਟੀ ਜਾਂ ਫਿਰ ਉਮੀਦਵਾਰ ਨੂੰ ਸਮਰਥਨ ਕਰੇਗੀ, ਉਸ ਪਾਰਟੀ ਜਾਂ ਫਿਰ ਉਮੀਦਵਾਰ ਦੀ ਜਿੱਤ ਹਾਰ ਦਾ ਫੈਸਲਾ ਤੱਕ ਹੋ ਸਕਦਾ ਹੈ। (Akali Dal)

ਇਹ ਵੀ ਪੜ੍ਹੋ : ਪਾਕਿਸਤਾਨ ‘ਚ ਮਸਜਿਦ ਕੋਲ ਆਤਮਘਾਤੀ ਬੰਬ ਧਮਾਕੇ ‘ਚ 52 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ

ਮਨਜਿੰਦਰ ਸਿੰਘ ਸਿਰਸਾ ਨੇ ਇਸ ਸਬੰਧੀ ਦੱਸਿਆ ਕਿ ਪਾਰਟੀ ਦੀ ਕੋਰ ਕਮੇਟੀ ਨੇ ਹੁਣ ਸਾਰੇ ਅਧਿਕਾਰ ਦਿੱਲੀ ਦੀ ਯੂਨਿਟ ਨੂੰ ਦਿੰਦੇ ਹੋਏ ਇਸ ਤਰ੍ਹਾਂ ਦੇ ਹਰ ਛੋਟੇ ਵੱਡੇ ਫੈਸਲੇ ਲਈ ਖ਼ੁਦਮੁਖ਼ਤਿਆਰੀ ਦੇ ਦਿੱਤੀ ਹੈ, ਜਿਸ ਦੇ ਚਲਦੇ ਹੁਣ ਉਹ ਅਗਲੇ 1-2 ਦਿਨਾਂ ਵਿੱਚ ਹੀ ਪਾਰਟੀ ਜਾਂ ਫਿਰ ਉਮੀਦਵਾਰ ਪੱਧਰ ‘ਤੇ ਸਮਰਥਨ ਦੇਣ ਸਬੰਧੀ ਫੈਸਲਾ ਕਰਨਗੇ।

ਉਨ੍ਹਾਂ ਦੱਸਿਆ ਕਿ ਦਿੱਲੀ ਦੀ ਯੂਨਿਟ ਦੇ ਅਹੁਦੇਦਾਰ ਪਹਿਲਾਂ ਹੀ ਦਿੱਲੀ ਵਿਖੇ ਸਿੱਖ ਵੋਟਰ ਕੋਲ ਪਹੁੰਚ ਕਰਦੇ ਹੋਏ ਵਿਧਾਨ ਸਭਾ ਸੀਟ ਅਨੁਸਾਰ ਸਲਾਹ ਲੈ ਰਹੇ ਹਨ ਕਿ ਉਨ੍ਹਾਂ ਦੀ ਸੀਟ ‘ਤੇ ਕਿਹੜੇ ਉਮੀਦਵਾਰ ਜਾਂ ਫਿਰ ਪਾਰਟੀ ਨੂੰ ਸਮਰਥਨ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕਿਸੇ ਇੱਕ ਪਾਰਟੀ ਲਈ ਨਹੀਂ ਸਗੋਂ ਆਮ ਆਦਮੀ ਪਾਰਟੀ ਤੋਂ ਲੈ ਕੇ ਹਰ ਛੋਟੀ ਵੱਡੀ ਪਾਰਟੀ ਲਈ ਦਿੱਲੀ ਵਿਖੇ ਰਾਹ ਖੁੱਲ੍ਹੇ ਹੋਏ ਹਨ ਅਤੇ ਕਿਸੇ ਵੀ ਇੱਕ ਦੇ ਹੱਕ ਵਿੱਚ ਫੈਸਲਾ ਕਰਦੇ ਹੋਏ ਪ੍ਰਚਾਰ ਵਿੱਚ ਜਲਦ ਹੀ ਪਾਰਟੀ ਦੇ ਅਹੁਦੇਦਾਰ ਜੁਟ ਜਾਣਗੇ।

ਇਹ ਫੈਸਲਾ ਪੰਜਾਬ ਵਿੱਚ ਕਾਫ਼ੀ ਜਿਆਦਾ ਅਸਰ ਪਾਵੇਗਾ
ਆਮ ਆਦਮੀ ਪਾਰਟੀ ਵੱਲ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਝੁਕਾਅ ਕੀਤਾ ਤਾਂ
ਇਸ ਦਾ ਅਸਰ ਪੰਜਾਬ ਵਿੱਚ ਸਭ ਤੋਂ ਜਿਆਦਾ ਦੇਖਣ ਨੂੰ ਮਿਲੇਗਾ
ਪੰਜਾਬ ਵਿੱਚ ਦੋਵੇਂ ਪਾਰਟੀਆਂ ਦੇ ਲੀਡਰਾਂ ਦੀ ਆਪਸ ਵਿੱਚ ਬਣਦੀ ਵੀ ਨਹੀਂ
ਇੱਕ ਦੂਜੇ ‘ਤੇ ਕਾਫ਼ੀ ਜਿਆਦਾ ਦੂਸ਼ਣਬਾਜ਼ੀ ਵੀ ਕਰਦੇ ਰਹਿੰਦੇ ਹਨ

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਇਹ ਫੈਸਲਾ ਪੰਜਾਬ ਵਿੱਚ ਵੀ ਕਾਫ਼ੀ ਜਿਆਦਾ ਅਸਰ ਪਾਵੇਗਾ, ਕਿਉਂਕਿ ਆਮ ਆਦਮੀ ਪਾਰਟੀ ਵੱਲ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਝੁਕਾਅ ਕੀਤਾ ਤਾਂ ਇਸ ਦਾ ਅਸਰ ਪੰਜਾਬ ਵਿੱਚ ਸਭ ਤੋਂ ਜਿਆਦਾ ਦੇਖਣ ਨੂੰ ਮਿਲੇਗਾ, ਕਿਉਂਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਜਿਆਦਾ ਸੀਟਾਂ ‘ਤੇ ਜਿੱਤ ਪ੍ਰਾਪਤ ਕਰਦੇ ਹੋਏ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਹੀ ਹੈ। ਇਸ ਨਾਲ ਹੀ ਪੰਜਾਬ ਵਿੱਚ ਦੋਵੇਂ ਪਾਰਟੀਆਂ ਦੇ ਲੀਡਰਾਂ ਦੀ ਆਪਸ ਵਿੱਚ ਬਣਦੀ ਵੀ ਨਹੀਂ ਅਤੇ ਇੱਕ ਦੂਜੇ ‘ਤੇ ਕਾਫ਼ੀ ਜਿਆਦਾ ਦੂਸ਼ਣਬਾਜ਼ੀ ਵੀ ਕਰਦੇ ਰਹਿੰਦੇ ਹਨ।