ਸੁਖਬੀਰ ਸਿੰਘ ਬਾਦਲ ਨੇ ਖੁਦ ਮੌਕੇ ‘ਤੇ ਪੁਹੁੰਚ ਕੇ ਲਿਆ ਹਾਲਾਤਾਂ ਦਾ ਜਾਇਜਾ
ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ) ਜ਼ੋਰਦਾਰ ਮੀਂਹ ਤੇ ਮੌਸਮ ਦੇ ਬਦਲੇ ਮਜਾਜ ਕਾਰਨ ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਸਮੇਂ ਕੀਤੀ ਜਾ ਰਹੀ ਅਕਾਲੀ ਕਾਨਫਰੰਸ (ਬਾਦਲ) ਦਾ ਸਥਾਨ ਬਦਲਿਆ, ਖੁਲੇ ਪੰਡਾਲ ਦੀ ਬਜਾਏ ਸਥਾਨਕ ਮਲੋਟ ਰੋਡ ‘ਤੇ ਸਥਿਤ ਨਰੈਣਗੜ੍ਹ ਮੈਰਿਜ ਪੈਲਸ ਵਿੱਚ ਕਰਨ ਦਾ ਫੈਸਲਾ ਲਿਆ। ਭਲਕ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਹੋ ਰਹੀ ਜ਼ੋਰਦਾਰ ਬਾਰਸ਼ ਕਾਰਨ ਸਥਾਨਕ ਮਲੋਟ ਰੋਡ ‘ਤੇ ਸਥਿੱਤ ਹੋਣ ਵਾਲੀ ਅਕਾਲੀ ਕਾਨਫਰੰਸ ਦੇ ਪੰਡਾਲ ਵਾਲੀ ਜਗ੍ਹਾ ਤੇ ਪਾਣੀ ਭਰ ਜਾਣ ਕਾਰਨ, ਕੀਤੇ ਗਏ ਸਮੁੱਚੇ ਪ੍ਰਬੰਧ ਤਹਿਸ-ਨਹਿਸ ਹੋ ਗਏ। ਜਿਸ ਉਪਰੰਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਮੌਕੇ ਤੇ ਪੁਜੇ ਤੇ ਹਾਲਾਤਾਂ ਦਾ ਜਾਇਜਾ ਲਿਆ।
ਇਸ ਸਮੇਂ ਜਿਲਾ ਅਕਾਲੀ ਜਥਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕੰਵਰਜੀਤ ਸਿੰਘ ਰੋਜੀ ਬਰਕੰਦੀ (ਵਿਧਾਇਕ), ਹਰਪਾਲ ਸਿੰਘ ਬੇਦੀ ਪਧਾਨ ਨਗਰ ਕੌਂਸਲ, ਗੁਰਦੀਪ ਸਿੰਘ ਮੜਮੱਲੂ, ਹੀਰਾ ਸਿੰਘ ਚੜੇਵਾਨ, ਪ੍ਰੀਤਇੰਦਰ ਸਿੰਘ ਸੰਮੇਵਾਲੀ, ਜਗਮੀਤ ਸਿੰਘ ਕੌਂਸਲਰ, ਪੱਪੀ ਥਾਂਦੇਵਾਲਾ, ਕਾਕੂ ਸੀਰਵਾਲੀ, ਹਰਭਗਵਾਨ ਸਿੰਘ ਕਾਲਾ, ਰਵੀ ਸੇਖੋਂ, ਰਾਮ ਸਿੰਘ ਪੱਪੀ ਕੌਂਸਲਰ ਆਦਿ ਹਾਜਰ ਸਨ। ਅਕਾਲੀ ਕਾਨਫਰੰਸ ਦੇ ਪੰਡਾਲ ਵਾਲੀ ਜਗਾ ਤੇ ਪਾਣੀ ਭਰ ਜਾਣ ਕਾਰਨ ਹਾਲਾਤਾਂ ਨੂੰ ਵੇਖਦਿਆਂ ਪਹਿਲਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਭਾਈ ਮਹਾਂ ਦੀਵਾਨ ਹਾਲ ਦਾ ਸੁਖਬੀਰ ਸਿੰਘ ਬਾਦਲ ਤੇ ਉਕਤ ਆਗੂਆਂ ਨੇ ਮੌਕੇ ਤੇ ਜਾਇਜਾ ਲਿਆ। ਇਸ ਉਪਰੰਤ ਸਥਾਨਕ ਮਲੋਟ ਰੋਡ ਤੇ ਸਥਿੱਤ ਨਰੈਣਗੜ੍ਹ ਮੈਰਿਜ ਪੈਲਸ ਦਾ ਦੌਰਾ ਕੀਤਾ।
ਜਿਸ ਤੇ ਅਕਾਲੀ ਦਲ ਦੇ ਪ੍ਰਧਾਨ ਨੇ ਨਰੈਣਗੜ ਮੈਰਿਜ ਪੈਲਸ ਵਿੱਚ ਅਕਾਲੀ ਕਾਨਫਰੰਸ ਕਰਨ ਦਾ ਫੈਸਲਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਵਰਜੀਤ ਸਿੰਘ ਰੋਜੀ ਬਰਕੰਦੀ (ਵਿਧਾਇਕ) ਦੇ ਪੀਏ ਬਿੰਦਰ ਨੇ ਉਪਰੋਕਤ ਫੈਸਲੇ ਦੀ ਪੁਸ਼ਟੀ ਕੀਤੀ। ਉਨ੍ਹਾਂ ਅਨੁਸਾਰ ਕਾਨਫਰੰਸ ਦਾ ਸਿਰਫ ਸਥਾਨ ਹੀ ਬਦਲਿਆ ਗਿਆ ਹੈ, ਬਾਕੀ ਸਾਰਾ ਟਾਇਮ ਟੇਬਲ ਪਹਿਲਾਂ ਵਾਂਗ ਰੱਖਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।