ਪਾਰਟੀ ਸਮੇਤ ਪਰਿਵਾਰ ਦੁਫਾੜ
ਅਸ਼ਵਨੀ ਚਾਵਲਾ, ਚੰਡੀਗੜ੍ਹ
ਇੰਡੀਅਨ ਨੈਸ਼ਨਲ ਲੋਕ ਦਲ ‘ਚ ਵਧਦੇ ਪਰਿਵਾਰਿਕ ਵਿਵਾਦ ‘ਚ ਹੁਣ ਅਜੈ ਚੌਟਾਲਾ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਪਵਿਰਾਰ ਸਮੇਤ ਪਾਰਟੀ ਵੀ ਦੁਫਾੜ ਹੋ ਗਈ ਹੈ
ਇੱਕ ਪਾਸੇ ਅਭੈ ਚੌਟਾਲਾ ਆਪਣੀ ਪਾਰਟੀ ਚਲਾਉਣ ‘ਚ ਲੱਗੇ ਹੋਏ ਹਨ ਤੇ ਦੂਜੇ ਪਾਸੇ ਅਜੈ ਚੌਟਾਲਾ ਪਾਰਟੀ ਨੂੰ ਚਲਾ ਰਹੇ ਹਨ ਇਸ ਦਰਮਿਆਨ ਪਾਰਟੀ ਦਾ ਵਰਕਰ ਤੇ ਲੀਡਰ ਚੱਕੀ ਦੀ ਤਰ੍ਹਾਂ ਫਿਰਦਾ ਨਜ਼ਰ ਆ ਰਿਹਾ ਹੈ ਸੋਮਵਾਰ ਨੂੰ ਚੰਡੀਗੜ੍ਹ ‘ਚ ਇੱਕ ਪ੍ਰੈੱਸ ਕਾਨਫਰੰਸ ਕਰਦਿਆਂ ਸੂਬਾ ਇਕਾਈ ਦੇ ਮੁਖੀ ਅਸ਼ੋਕ ਅਰੋੜਾ ਨੇ ਜਾਣਕਾਰੀ ਦਿੱਤੀ ਕਿ ਅਜੈ ਚੌਟਾਲਾ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ ਇਹ ਫੈਸਲਾ ਖੁਦ ਓਮ ਪ੍ਰਕਾਸ਼ ਚੌਟਾਲਾ ਨੇ ਲੈਂਦਿਆਂ ਪੱਤਰ ਜਾਰੀ ਕੀਤਾ ਹੈ ਅਸ਼ੋਕ ਅਰੋੜਾ ਨੇ ਇਹ ਪੱਤਰ ਪੜ੍ਹ ਕੇ ਮੀਡੀਆ ਨੂੰ ਸੁਣਾਇਆ ਪਰੰਤੂ ਇਸ ਨੂੰ ਦਿਖਾਉਣ ਜਾਂ ਜਾਰੀ ਕਰਨ ਤੋਂ ਸਾਫ਼ ਨਾਂਹ ਕਰ ਦਿੱਤਾ, ਇੱਥੇ ਹੀ ਅਭੈ ਚੌਟਾਲਾ ਨੇ ਆਪਣੇ ਵੱਡੇ ਭਰਾ ਅਜੈ ਚੌਟਾਲਾ ਦੇ ਖਿਲਾਫ਼ ਜੰਮ ਕੇ ਭੜਾਸ ਵੀ ਕੱਢੀ
ਅਸ਼ੋਕ ਅਰੋੜਾ ਕੌਣ ਹੁੰਦੇ ਹਨ ਉਨ੍ਹਾਂ ਨੂੰ ਪਾਰਟੀ ‘ਚ ਕੱਢਣ ਵਾਲੇ : ਅਜੈ ਚੌਟਾਲਾ
ਅਜੈ ਚੌਟਾਲਾ ਨੇ ਕਿਹਾ ਕਿ ਜਦੋਂ ਉਹ ਬਾਹਰ ਆਏ ਸਨ ਤਾਂ ਪਾਰਟੀ ‘ਚ ਸਨ ਪਰ ਹੁਣੇ-ਹੁਣੇ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਇੱਕ ਸੂਬਾ ਪੱਧਰੀ ਪ੍ਰਧਾਨ ਨੇ ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਹੈ ਜਦੋਂਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਕਿ ਸੂਬਾ ਪੱਧਰੀ ਪ੍ਰਧਾਨ ਆਪਣੀ ਹੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਨੂੰ ਬਾਹਰ ਕੱਢਣਾ ਤਾਂ ਦੂਰ ਆਦੇਸ਼ ਤੱਕ ਜਾਰੀ ਨਹੀਂ ਕਰ ਸਕਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।