ਏਅਰ ਡਿਫੈਂਸ ਸਿਸਟਮ ਵੀ ਅਲਰਟ
ਦਿੱਲੀ (ਏਜੰਸੀ)। ਭਾਰਤੀ ਹਵਾਈ ਫੌਜ ਵੱਲੋਂ ਸੋਮਵਾਰ-ਮੰਗਲਵਾਰ ਦਰਮਿਆਨੀ ਰਾਤ ਕੀਤੀ ਹਵਾਈ ਸਟਰਾਈਕ ਤੋਂ ਮਗਰੋਂ ਪਾਕਿਸਤਾਨੀ ਦੀ ਜਵਾਬੀ ਕਾਰਵਾਈ ਦੇ ਖਦਸ਼ੇ ਤੋਂ ਪੰਜਾਬ ਦੀ ਸਰਹੱਦ (ਬਾਰਡਰ) ‘ਤੇ ਆਕਾਸ਼ ਮਿਜ਼ਾਈਲਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।। ਸੂਤਰਾਂਂ ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਕਾਰਵਾਈ ਤੋਂ ਬਾਅਦ ਪੰਜਾਬ ਬਾਰਡਰ ‘ਤੇ ਆਕਾਸ਼ ਮਿਜ਼ਾਈਲ ਦੀ ਤਾਇਨਾਤੀ ਨਾਲ ਹੀ ਏਅਰ ਡਿਫੈਂਸ ਸਿਸਟਮ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। (Miziles)
ਦੱਸ ਦਈਏ ਕਿ ਆਕਾਸ਼ ਮਿਜ਼ਾਈਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਸਥਾ ਯਾਨੀ ਕਿ ਡੀ. ਆਰ. ਡੀ. ਓ. ਵੱਲੋਂ ਵਿਕਸਿਤ ਕੀਤਾ ਗਿਆ ਹੈ। ਇਹ ਮਿਜ਼ਾਈਲ ਲੜਾਕੂ ਜਹਾਜ਼ਾਂ, ਕਰੂਜ਼ ਮਿਜ਼ਾਈਲਾਂ ਅਤੇ ਹਵਾ ਤੋਂ ਜ਼ਮੀਨ ‘ਤੇ ਵਾਰ ਕਰਨ ਵਾਲੇ ਬੈਲਸਟਿਕ ਮਿਜ਼ਾਈਲਾਂ ਨੂੰ ਵੀ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੀ ਹੈ। ਇਸ ਦਾ ਸਿਸਟਮ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਕਈ ਪਾਸਿਓਂ ਆਉਂਦੇ ਖਤਰਿਆਂ ਨੂੰ ਇਕੱਠੇ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੀ ਹੈ। ਆਕਾਸ਼ ਮਿਜ਼ਾਈਲ ‘ਚ ਕਰੀਬ 25 ਕਿਲੋਮੀਟਰ ਦੀ ਦੂਰੀ ਤੱਕ ਵਾਰ ਕਰਨ ਦੀ ਸਮਰੱਥਾ ਹੈ। ਇਹ 55 ਕਿਲੋਗ੍ਰਾਮ ਦੇ ਵਿਸਫੋਟਕ ਨੂੰ ਆਪਣੇ ਨਾਲ ਲਿਜਾ ਸਕਦੀ ਹੈ। ਵੱਡੀ ਗੱਲ ਇਹ ਹੈ ਕਿ ਇਹ ਕਿਸੇ ਵੀ ਮੌਸਮ ‘ਚ ਕੰਮ ਕਰ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ