ਭਾਰੀ ਬਾਰਸ਼ ਕਾਰਨ Air India ਦੀਆਂ ਉਡਾਨਾਂ ਰੱਦ
ਅੱਠ ਉਡਾਨਾਂ ਕੀਤੀਆਂ ਗਈਆਂ ਰੱਦ
ਨਵੀਂ ਦਿੱਲੀ, ਏਜੰਸੀ। ਦੁਬਈ ‘ਚ ਭਾਰੀ ਬਾਰਸ਼ ਕਾਰਨ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ (Air India) ਦਾ ਇੱਕ ਜਹਾਜ਼ ਉਥੇ ਨਹੀਂ ਉਤਰ ਸਕਿਆ ਜਦੋਂ ਕਿ ਅੱਠ ਹੋਰ ਉਡਾਨਾਂ ਰੱਦ ਕੀਤੀਆਂ ਗਈਆਂ ਹਨ। ਏਅਰ ਇੰਡੀਆ ਦੇ ਬੁਲਾਰੇ ਧਨੰਜੇ ਕੁਮਾਰ ਨੇ ਦੱਸਿਆ ਕਿ ਚੇਨੱਈ ਤੋਂ ਦੁਬਈ ਜਾਣ ਵਾਲੀਆਂ ਉਡਾਨ ਸੰਖਿਆ ਏਆਈ 905 ਦੁਬਈ ਹਵਾਈ ਅੱਡੇ ‘ਤੇ ਉਤਰਿਆ ਜ਼ਰੂਰ ਪਰ ਭਾਰੀ ਬਾਰਸ਼ ਅਤੇ ਹਵਾਈ ਅੱਡੇ ‘ਤੇ ਪਾਣੀ ਜਮਾ ਹੋਣ ਕਾਰਨ ਜਹਾਜ਼ ਨੂੰ ਰਨਵੇ ਤੋਂ ਪਾਰਕਿੰਗ ਬੇ ਤੱਕ ਪਹੁੰਚਣ ‘ਚ ਪੰਜ ਘੰਟੇ ਲੱਗ ਗਏ। ਕਾਲੀਕਟ ਤੋਂ ਦੁਬਈ ਜਾਣ ਵਾਲੀ ਉਡਾਨ ਸੰਖਿਆ ਏਆਈ 937 ਦੀ ਲੈਂਡਿੰਗ ਨਹੀਂ ਹੋ ਸਕੀ ਅਤੇ ਉਸ ਨੂੰ ਮਖਤੂਮ (ਸੰਯੁਕਤ ਅਰਬ ਅਮੀਰਾਤ) ਡਾਇਵਰਟ ਕਰਨਾ ਪਿਆ। ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਦੁਬਈ ਜਾਣ ਅਤ ਉਥੋਂ ਆਉਣ ਵਾਲੀਆਂ ਤਿੰਨ ਤਿੰਨ ਹੋਰ ਉਡਾਨਾਂ ਅਤੇ ਇੱਕ ਜੋੜੀ ਘਰੇਲੂ ਉਡਾਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਇਹ ਉਡਾਨਾਂ ਹੋਈਆਂ ਰੱਦ – ਏਆਈ 995/996 ਦਿੱਲੀ-ਦੁਬਈ-ਦਿੱਲੀ, ਏਆਈ 983/984 ਮੁੰਬਈ-ਦੁਬਈ-ਮੁੰਬਈ, ਏਆਈ 951/952 ਹੈਦਰਾਬਾਦ-ਮੁੰਬਈ-ਹੈਦਰਾਬਾਦ, ਏਆਈ 905/906 ਚੇਨੱਈ-ਦੁਬਈ-ਚੇਨੱਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।