ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, February 11, 2026
More
    Home ਸੂਬੇ ਦਿੱਲੀ ਹਵਾਈ ਫੌਜ ਦਾ ਏ...

    ਹਵਾਈ ਫੌਜ ਦਾ ਏਐਨ-32 ਏਅਰਕ੍ਰਾਫਟ ਲਾਪਤਾ

    Air Force, AN-32, Flight, Missing

    ਜਹਾਜ਼ ‘ਚ 13 ਵਿਅਕਤੀ ਸਨ ਸਵਾਰ

    ਨਵੀਂ ਦਿੱਲੀ | ਪੂਰਬ-ਉੱਤਰ ਦੇ ਸੂਬੇ ਅਸਾਮ ਤੋਂ ਅਰੁਣਾਚਲ ਜਾ ਰਹੇ ਹਵਾਈ ਫੌਜ ਦਾ ਇੱਕ ਏਐਨ-32 ਏਅਰਕ੍ਰਾਫਟ ਲਾਪਤਾ ਹੋ ਗਿਆ ਹੈ ਇਸ ਏਅਰਕ੍ਰਾਫਟ ਨੇ ਜੋਰਹਾਟ ਏਅਰਬੇਸ ਤੋਂ 12:30 ਵਜੇ ਉਡਾਨ ਭਰੀ ਸੀ ਜਾਣਕਾਰੀ ਅਨੁਸਾਰ ਦੁਪਹਿਰ ਇੱਕ ਵਜੇ ਏਅਰਕ੍ਰਾਫਟ ਤੇ ਗਰਾਊਂਡ ਏਜੰਸੀ ਦਰਮਿਆਨ ਆਖਰੀ ਵਾਰ ਸੰਪਰਕ ਹੋਇਆ ਸੀ
    ਜਹਾਜ਼ ਦੀ ਖੋਜ ਲਈ ਹਵਾਈ ਫੌਜ ਨੇ ਸੁਖੋਈ-30 ਤੇ ਸੀ-130 ਸਪੈਸ਼ਲ ਆਪ੍ਰੇਸ਼ਨ ਏਅਰਕ੍ਰਾਫਟ ਨੂੰ ਏਐਨ-32 ਨੂੰ ਖੋਜਣ ਲਈ ਲਾਇਆ ਹੈ ਏਅਰਕ੍ਰਾਫਟ ‘ਚ ਕੁੱਲ 13 ਵਿਅਕਤੀ ਸਵਾਰ ਹਨ, ਜਿਨ੍ਹਾਂ ‘ਚ ਅੱਠ ਕਰੂ ਮੈਂਬਰ ਤੇ ਪੰਜ ਹੋਰ ਯਾਤਰੀ ਸ਼ਾਮਲ ਹਨ ਹਵਾਈ ਫੌਜ ਨੇ ਆਪਣੇ ਸਾਰੇ ਸਾਧਨਾਂ ਨੂੰ ਏਅਰਕ੍ਰਾਫਟ ਨੂੰ ਲੱਭਣ ‘ਚ ਲਾ ਦਿੱਤਾ ਹੈ ਜ਼ਿਕਰਯੋਗ Âੈ ਕਿ ਏਐਨ-32 ਏਅਰਕ੍ਰਾਫਟ ਰੂਸ ‘ਚ ਬਣਿਆ ਇੱਕ ਮਿਲਟਰੀ ਟਰਾਂਸਪੋਰਟ ਜ਼ਹਾਜ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਫੌਜ ਦੇ ਉਪ ਮੁਖੀ ਨਾਲ ਗੱਲਬਾਤ ਕਰਕੇ ਸਰਚ ਆਪ੍ਰੇਸ਼ਨ ਸਬੰਧੀ  ਜਾਣਕਾਰੀ ਲਈ ਹੈ ਏਅਰਕ੍ਰਾਫਟ ਸਬੰਧੀ ਏਅਰ ਫੋਰਸ ਦੇ ਵਾਈਸ ਚੀਫ਼ ਏਅਰ ਮਾਰਸ਼ਲ ਰਾਕੇਸ਼ ਸਿੰਘ ਭਦੌਰੀਆ ਨਾਲ ਗੱਲ ਕੀਤੀ ਹੈ
    ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ 22 ਜੁਲਾਈ 2016 ਨੂੰ ਵੀ ਭਾਰਤੀ ਹਵਾਈ ਫੌਜ ਦਾ ਏਅਰਕ੍ਰਾਫਟ ਏਐਨ-32 ਲਾਪਤਾ ਹੋ ਗਿਆ ਸੀ ਇਸ ‘ਚ 29 ਵਿਅਕਤੀ ਸਵਾਰ ਸਨ ਏਅਰਕ੍ਰਾਫਟ ਚੇੱਨਈ  ਤੋਂ ਪੋਰਟ-ਬਲੇਅਰ ਵੱਲ ਜਾ ਰਿਹਾ ਸੀ ਬੰਗਾਲ ਦੀ ਖਾੜੀ ਤੋਂ?ਬਾਅਦ ਇਸ ਦਾ ਸੰਪਰਕ ਟੁੱਟ ਗਿਆ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here