12 ਜਹਾਜਾਂ ਨੇ ਬਰਸਾਏ 1000 ਕਿੱਲੋ ਦੇ ਬੰਬ
ਨਵੀਂ ਦਿੱਲੀ, ਏਜੰਸੀ। ਪੁਲਵਾਮਾ ਹਮਲੇ ਤੋਂ ਠੀਕ 12 ਦਿਨ ਬਾਅਦ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜਾਂ ਨੇ ਸਰਹੱਦ ਪਾਰ ਕਰਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਸਥਿਤ ਅੱਤਵਾਦੀ ਢਾਂਚੇ ‘ਤੇ ਅੱਜ ਸਵੇਰੇ ਬੰਮਬਾਰੀ ਕੀਤੀ ਜਿਸ ‘ਚ ਕਈ ਅੱਤਵਾਦੀ ਕੈਂਪ ਪੂਰੀ ਤਰ੍ਹਾਂ ਤਬਾਹ ਹੋ ਗਏ। ਸੂਤਰਾਂ ਅਨੁਸਾਰ ਹਵਾਈ ਫੌਜ ਦੇ 10 ਤੋਂ 12 ਮਿਰਾਜ ਲੜਾਕੂ ਜਹਾਜਾਂ ਨੇ ਸਵੇਰੇ ਸਾਢੇ ਤਿੰਨ ਵਜੇ ਮੁਜੱਫਰਾਬਾਦ, ਬਾਲਾਕੋਟ ਅਤੇ ਚਕੋਟੀ ਵਰਗੇ ਖੇਤਰਾਂ ‘ਚ 1000 ਕਿੱਲੋ ਬੰਬ ਬਰਸਾਏ ਜਿਸ ‘ਚ ਪੁਲਵਾਮਾ ਹਮਲੇ ਦੀ ਜਿੰਮੇਵਾਰੀ ਲੈਣ ਵਾਲੇ ਅੱਤਵਾਦ ਸੰਗਠਨ ਜੈਸ਼-ਏ-ਮੁਹੰਮਦ ਦੇ ਕਈ ਕੈਂਪ ਪੂਰੀ ਤਰ੍ਹਾਂ ਤਬਾਹ ਹੋ ਗਏ। ਇਸ ਕਾਰਵਾਈ ‘ਚ ਵੱਡੀ ਗਿਣਤੀ ‘ਚ ਅੱਤਵਾਦੀਆਂ ਦੇ ਮਾਰੇ ਜਾਣ ਦੀ ਵੀ ਗੱਲ ਕਹੀ ਜਾ ਰਹੀ ਹੈ। (Terrorists Camp Demolished)
ਰੱਖਿਆ ਮੰਤਰਾਲੇ ਅਤੇ ਹਵਾਈ ਫੌਜ ਨੇ ਅਜੇ ਇਸ ਕਾਰਵਾਈ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗੱਫੂਰ ਨੇ ਕਿਹਾ ਹੈ ਕਿ ਭਾਰਤੀ ਹਵਾਈ ਫੌਜ ਦੇ ਜਹਾਜਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਕਾਰਵਾਈ ਕੀਤੀ ਹੈ। ਉਹਨਾ ਕਿਹਾ ਕਿ ਭਾਰਤੀ ਜਹਾਜ਼ ਜਲਦਬਾਜੀ ‘ਚ ਖੁੱਲ੍ਹੇ ਖੇਤਰਾਂ ‘ਚ ਬੰਮਬਾਰੀ ਕਰਕੇ ਚਲੇ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ