ਮੁਹੰਮਦ ਸਿਰਾਜ਼ ਨੂੰ ਮਿਲੀਆਂ 3 ਵਿਕਟਾਂ
- ਜਸਪ੍ਰੀਤ ਬੁਮਰਾਹ ਤੇ ਕੁਲਦੀਪ ਯਾਦਵ ਨੂੰ ਮਿਲੀ 1-1 ਵਿਕਟ
ਸਪੋਰਟਸ ਡੈਸਕ। IND vs WI: ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅਹਿਮਦਾਬਾਦ ’ਚ ਖੇਡਿਆ ਜਾ ਰਿਹਾ ਹੈ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਲੰਚ ਤੱਕ ਟੀਮ ਦਾ ਸਕੋਰ 5 ਵਿਕਟਾਂ ’ਤੇ 90 ਹੈ। ਕਪਤਾਨ ਰੋਸਟਨ ਚੇਜ਼ ਕ੍ਰੀਜ ’ਤੇ ਹਨ। ਕੁਲਦੀਪ ਯਾਦਵ ਨੇ 24ਵੇਂ ਓਵਰ ਦੀ ਦੂਜੀ ਗੇਂਦ ’ਤੇ ਸ਼ਾਈ ਹੋਪ (26 ਦੌੜਾਂ) ਨੂੰ ਬੋਲਡ ਕੀਤਾ, ਜਿਸ ਨਾਲ ਦੁਪਹਿਰ ਦਾ ਖਾਣਾ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ, ਮੁਹੰਮਦ ਸਿਰਾਜ ਨੇ ਐਲਿਕ ਅਥਾਨਾਸੇ (12 ਦੌੜਾਂ), ਬ੍ਰੈਂਡਨ ਕਿੰਗ (13 ਦੌੜਾਂ), ਤੇ ਤੇਗਨਾਰਾਇਣ ਚੰਦਰਪਾਲ (0) ਨੂੰ ਆਊਟ ਕੀਤਾ। ਜਸਪ੍ਰੀਤ ਬੁਮਰਾਹ ਨੇ ਜੌਨ ਕੈਂਪਬੈਲ (8 ਦੌੜਾਂ) ਨੂੰ ਆਊਟ ਕੀਤਾ। IND vs WI
ਇਹ ਖਬਰ ਵੀ ਪੜ੍ਹੋ : Punjab Government News: ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਲਈ ਨਵੇਂ ਹੁਕਮ ਜਾਰੀ
ਦੋਵਾਂ ਟੀਮਾਂ ਦੀ ਪਲੇਇੰਗ-11 | IND vs
ਭਾਰਤ : ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਧਰੁਵ ਜੁਰੇਲ (ਵਿਕਟਕੀਪਰ), ਨਿਤੀਸ਼ ਰੈੱਡੀ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਤੇ ਜਸਪ੍ਰੀਤ ਬੁਮਰਾਹ।
ਵੈਸਟਇੰਡੀਜ਼ : ਟੇਗਨਾਰਾਇਣ ਚੰਦਰਪਾਲ, ਜੌਨ ਕੈਂਪਬੈਲ, ਐਲਿਕ ਅਥਾਨੇਸ, ਬ੍ਰੈਂਡਨ ਕਿੰਗ, ਸ਼ਾਈ ਹੋਪ (ਵਿਕਟਕੀਪਰ), ਰੋਸਟਨ ਚੇਜ਼ (ਕਪਤਾਨ), ਜਸਟਿਨ ਗ੍ਰੀਵਜ਼, ਜੋਮੇਲ ਵਾਰਿਕਨ, ਖੈਰੀ ਪੀਅਰੇ, ਜੇਡਨ ਸੀਲਜ਼ ਤੇ ਜੋਹਾਨ ਲਾਇਨ।