ਅਹਿਮਦਾਬਾਦ: ਰਾਮਦੇਵ ਅਤੇ ਅਮਿਤ ਸ਼ਾਹ ਨੇ ਕੀਤਾ ਯੋਗ

Ramdev, Amit Shah, Yoga

ਕਰੀਬ 10 ਹਜ਼ਾਰ ਲੋਕਾਂ ਨੇ ਇਕੱਠੇ ਕੀਤਾ ਯੋਗ ਆਸਨ

ਅਹਿਮਦਾਬਾਦ: ਤੀਜੇ ਕੌਮਾਂਤਰ ਯੋਗ ਦਿਵਸ ਮੌਕੇ ਬੁੱਧਵਾਰ ਨੂੰ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਯੋਗ ਕੀਤਾ। ਉੱਥੇ ਅਹਿਮਦਾਬਾਦ ਵਿੱਚ ਬਾਬਾ ਰਾਮਦਵੇ ਅਤੇ ਅਮਿਤ ਸ਼ਾਹ ਨੇ ਇਕੱਠੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਵਿੱਚ ਕਰੀਬ ਸਵਾ ਲੱਖ ਲੋਕ ਸ਼ਾਮਲ ਹੋਏ।
ਐਨਡੀਐੱਮਸੀਏ ਦੇ ਚੇਅਰਮੈਨ ਨਰੇਸ਼ ਕੁਮਾਰ ਨੇ ਦੱਸਿਆ ਕਿ ਕਰੀਬ 10 ਹਜ਼ਾਰ ਲੋਕਾਂ ਨੇ ਇਕੱਠੇ ਯੋਗ ਆਸਨ ਕੀਤੇ। ਪ੍ਰੋਗਰਾਮ ਸਵੇਰੇ 6 ਵਜੇ ਤੋਂ ਸ਼ੁਰੂ ਅੋਇਆ। ਕਨਾਟ ਪਲੇਸ ਦੇ ਮੇਨ ਈਵੈਂਟ ਵਿੱਚ ਵੈਂਕਇਆ ਨਾਇਡੂ, ਖੇਡ ਮੰਤਰੀ ਵਿਜੈ ਗੋਇਲ, ਦਿੱਲੀ ਦੇ ਐਲਜੀ ਅਨਿਲ ਬੈਜਲ ਅਤੇ ਭਾਜਪਾ ਸਾਂਸਦ ਮੀਨਾਕਸ਼ੀ ਲੇਖੀ ਹਾਜ਼ਰ ਸਨ।