ਰਾਜ ਸਰਕਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ
ਸ੍ਰੀਨਗਰ: ਜੰਮੂ-ਕਸ਼ਮੀਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਇੱਕ ਅਜੀਬ ਫੈਸਲਾ ਸੁਣਾਉਂਦੇ ਹੋਏ ਭਾਜਪਾ-ਪੀਡੀਪੀ ਦੀ ਗਠਜੋੜ ਸਰਕਾਰ ਨੂੰ ਫਾਰੂਕ ਅਹਿਮਦ ਡਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਫਾਰੂਕ ਅਹਿਮਦ ਉਹੀ ਡਾਰ ਹੈ, ਜਿਸ ਨੂੰ ਪੱਥਰਬਾਜ਼ਾਂ ਨਾਲ ਨਜਿੱਠਣ ਲਈ ਫੌਜ ਨੇ ਕਥਿਤ ਤੌਰ ‘ਤੇ ਜੀਪ ਦੇ ਬੋਨਟ ਨਾਲ ਬੰਨ੍ਹ ਕੇ ਢਾਲ ਵਾਂਗ ਵਰਤਿਆ ਸੀ। ਘਾਟੀ ਵਿੱਚ ਪੱਥਰਬਾਜ਼ਾਂ ਦਰਮਿਆਨ ਘਿਰੇ ਫੌਜ ਦੇ ਜਵਾਨਾਂ ਨੂੰ ਬਚਾਉਣ ਲਈ ਮੇਜਰ ਨਿਤਿਨ ਲਿਤੁਲ ਗੋਗੋਈ ਨੇ ਡਾਰ ਨੂੰ ਕਥਿਤ ਜੀਵ ਦੇ ਬੋਨਟ ਨਾਲ ਬੰਨ੍ਹਣ ਦਾ ਫੈਸਲਾ ਲਿਆ ਸੀ।
ਮੇਜਰ ਦੇ ਇਸ ਫੈਸਲੇ ਤੋਂ ਬਾਅਦ ਵਿਵਾਦ ਮੱਚ ਗਿਆ ਸੀ। ਕਮਿਸ਼ਨ ਦੇ ਆਦੇਸ਼ ਤੋਂ ਬਾਅਦ ਮੇਜਰ ਗੋਗੋਈ ਦੇ ਡਾਰ ਦੀ ਜੀਪ ਦੇ ਬੋਨਟ ਨਾਲ ਬੰਨ੍ਹਣ ਦੇ ਫੈਸਲੇ ‘ਤੇ ਫਿਰ ਵਿਵਾਦ ਉੱਠਣ ਦਾ ਖਦਸ਼ਾ ਹੈ। ਕਿਉਂਕਿ ਕਮਿਸ਼ਨ ਦੇ ਫੈਸਲੇ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਫਾਰੂਕ ਅਹਿਮਦ ਡਾਰ ਪੀੜਤ ਹੈ। ਭਾਵੇਂ ਫੌਜ ਡਾਰ ਨੂੰ ਪੱਥਰਬਾਜ਼ ਕਹਿੰਦੀ ਰਹੀ ਹੈ ਅਤੇ ਭਾਜਪਾ ਖੁੱਲ੍ਹ ਕੇ ਫੌਜ ਦੀ ਹਮਾਇਤ ਵਿੱਚ ਹੈ।