ਸੰਵਿਧਾਨ ਦੀ ਧਾਰਾ 35ਏ ਵੀ ਰਹੇਗੀ ਬਰਕਰਾਰ
ਏਜੰਸੀ
ਨਵੀਂ ਦਿੱਲੀ, 21 ਦਸੰਬਰ
ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 35 ਏ ਤੇ 370 ਨੂੰ ਸਮਾਪਤ ਕਰਨ ਦਾ ਫਿਲਹਾਲ ਕੋਈ ਮਤਾ ਸਰਕਾਰ ਸਾਹਮਣੇ ਵਿਚਾਰਅਧੀਨ ਨਹੀਂ ਹੈ ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਅੱਜ ਰਾਜ ਸਭਾ ‘ਚ ਇੱਕ ਸਵਾਲ ਦੇ ਲਿਖਤੀ ਜਵਾਬ ‘ਚ ਇਹ ਜਾਣਕਾਰੀ ਦਿੱਤੀ
ਅਕਾਲੀ ਦਲ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਸਵਾਲ ਦੇ ਜਵਾਬ ‘ਚ ਅਹੀਰ ਨੇ ਕਿਹਾ, ‘ਜੰਮੂ-ਕਸ਼ਮੀਰ ਨਾਲ ਜੁੜੇ ਸੰਵਿਧਾਨ ਦੇ ਅਨੁਛੇਦ 35ਏ ਤੇ 370 ਨੂੰ ਸਮਾਪਤ ਕਰਨ ਦਾ ਕੋਈ ਮਤਾ ਇਸ ਸਮੇਂ ਸਰਕਾਰ ਸਾਹਮਣੇ ਵਿਚਾਰਅਧੀਨ ਨਹੀਂ ਹੈ
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕਰਨ ਦੀ ਭਾਜਪਾ ਦੀ ਪੁਰਾਣੀ ਮੰਗ ਰਹੀ ਹੈ ਧਾਰਾ 35ਏ ਨੂੰ ਸੰਵਿਧਾਨ ਤੋਂ ਹਟਾਉਣ ਦੀ ਮੰਗ ਕਰਦਿਆਂ ਇੱਕ ਗੈਰ ਸਰਕਾਰੀ ਸੰਗਠਨ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਹੈ ਸੰਵਿਧਾਨ ਦੀਆਂ ਇਨ੍ਹਾਂ ਦੋਵਾਂ ਤਜਵੀਜ਼ਾਂ ਨੂੰ ਜੰਮੂ-ਕਸ਼ਮੀਰ ਤੋਂ ਦੂਜੇ ਸੂਬਿਆਂ ਦੇ ਨਿਵਾਸੀਆਂ ਲਈ ਭੇਦਭਾਵਪੂਰਨ ਦੱਸਦਿਆਂ ਉਨ੍ਹਾਂ ਨੂੰ ਖਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।