ਖੇਤੀਬਾੜੀ : ਲਾਹੇਵੰਦ ਹੋ ਸਕਦੈ ਵੱਖ-ਵੱਖ ਕਿਸਮਾਂ ਦੀ ਪਨੀਰੀ ਵੇਚਣ ਦਾ ਕਾਰੋਬਾਰ

artiul 3, Agriculture

ਲਾਹੇਵੰਦ ਹੋ ਸਕਦੈ ਵੱਖ-ਵੱਖ ਕਿਸਮਾਂ ਦੀ ਪਨੀਰੀ ਵੇਚਣ ਦਾ ਕਾਰੋਬਾਰ (Agriculture)

ਪੰਜਾਬ ਵਿੱਚ ਬਹੁ-ਗਿਣਤੀ ਕਿਸਾਨ ਅਤੇ ਸਬਜ਼ੀ ਕਾਸ਼ਤਕਾਰ ਪਨੀਰੀ ਰਾਹੀਂ ਪੈਦਾ ਹੋਣ ਵਾਲੀਆਂ ਫਸਲਾਂ ਦੀ ਬਿਜਾਈ ਕਰਨ ਲਈ ਬਜ਼ਾਰ ਵਿੱਚੋਂ ਤਿਆਰ ਪਨੀਰੀ ਅਤੇ ਵੇਲਾਂ ਖਰੀਦ ਕੇ ਖੇਤਾਂ ’ਚ ਬੀਜਦੇ ਹਨ। ਜਿਵੇਂ ਕਿ ਅੱਜ ਗਰਮੀ ਰੁੱਤ ਦੀਆਂ ਸਬਜੀਆਂ ਦੀ ਕਾਸ਼ਤ ਸ਼ੁਰੂ ਹੋ ਚੁੱਕੀ ਹੈ ਤਾਂ ਕਈ ਕਿਸਮ ਦੇ ਕੁੱਦੂ ਜਾਤੀ ਦੀਆਂ ਤਿਆਰ ਵੇਲਾਂ ਕਿਸਾਨਾਂ ਨੂੰ ਬਜਾਰ ਵਿੱਚੋਂ ਮਿਲਦੀਆਂ ਹਨ। (Agriculture) ਇਸ ਤੋਂ ਬਿਨਾਂ ਮਿਰਚਾਂ, ਕਰੇਲੇ, ਗੋਭੀ, ਪਿਆਜ ਆਦਿ ਵਰਗੀਆਂ ਬਹੁਤ ਸਾਰੀਆਂ ਅਜਿਹੀਆਂ ਕਿਸਮਾਂ ਹਨ ਜਿਨ੍ਹਾਂ ਦੀ ਕਾਸ਼ਤ ਕਰਕੇ ਅੱਗੇ ਵੇਚਣ ਦਾ ਵਧੀਆ ਕਾਰੋਬਾਰ ਕੀਤਾ ਜਾ ਸਕਦਾ ਹੈ।

ਕੱਦੂ ਜਾਤੀ ਦੀਆਂ ਤਿੰਨ/ਚਾਰ ਪੱਤਿਆਂ ਤੱਕ ਪਹੰੁਚਣ ਵਾਲੀਆਂ ਵੇਲਾਂ ਆਮ ਹੀ ਬਜ਼ਾਰ ਵਿੱਚ ਮਿਲਦੀਆਂ ਹਨ, ਜਿਨ੍ਹਾਂ ਨੂੰ ਅਗੇਤੀਆਂ ਹੀ ਸ਼ੈੱਡਾਂ/ਪਲਾਸਟਿਕ ਦੀਆਂ ਸੀਟਾਂ ਆਦਿ ਹੇੇਠਾਂ ਸਰਦੀ ਦੇ ਮੌਸਮ ਵਿੱਚ ਹੀ ਉਗਾਇਆ ਜਾਂਦਾ ਹੈ ਕਿਉਂਕਿ ਗਰਮ ਰੁੱਤ ਦੀਆਂ ਫਸਲਾਂ ਨੂੰ ਠੰਢਾ ਮੌਸਮ ਉੱਗਣ ਨਹੀਂ ਦਿੰਦਾ। ਜੇਕਰ ਇਨ੍ਹਾਂ ਸਬਜ਼ੀਆਂ ਨੂੰ ਪੈਦਾ ਕਰਕੇ ਸਿਆਲ ਵਿੱਚ ਵੇਚਿਆ ਜਾਵੇ ਤਾਂ ਕਿਸਾਨਾਂ ਨੂੰ ਵਧੀਆ ਮੁੱਲ ਮਿਲ ਸਕਦਾ ਹੈ।

ਲਾਹੇਵੰਦ ਹੋ ਸਕਦੈ ਵੱਖ-ਵੱਖ ਕਿਸਮਾਂ ਦੀ ਪਨੀਰੀ ਵੇਚਣ ਦਾ ਕਾਰੋਬਾਰ (Agriculture)

articul 2

ਪੋਲੀਹਾਊਸ ਕਿਸਾਨਾਂ ਲਈ ਵਰਦਾਨ:

ਗਰਮੀ ਰੁੱਤ ਦੀਆਂ ਸਬਜ਼ੀਆਂ ਬੀਜਣ ਲਈ ਅੱਧਾ ਫੁੱਟ ਡੂੰਘੀ ਤੇ ਦੋ ਫੁੱਟ ਚੌੜੀ ਕਿਆਰੀ ਤਿਆਰ ਕੀਤੀ ਜਾਂਦੀ ਹੈ। ਜਿਸ ਵਿੱਚ 10 ਤੋਂ ਲੈ ਕੇ 20 ਦਸੰਬਰ ਤੱਕ ਬੀਜ ਬੀਜੇ ਜਾਂਦੇ ਹਨ। ਬੀਜਾਂ ਨੂੰ ਬੀਜਣ ਤੋਂ ਪਹਿਲਾਂ ਕਿਆਰੀਆਂ ਵਿੱਚ ਲੋੜੀਂਦੀ ਦੇਸੀ ਖਾਦ ਜਰੂਰ ਪਾ ਦੇਣੀ ਚਾਹੀਦੀ ਹੈ। ਜੇਕਰ ਪੋਲੋਥੀਨ ਹਾਊਸ ਪੱਕੇ ਤੌਰ ’ਤੇ ਨਾ ਬਣਾਇਆ ਹੋਵੇ ਤਾਂ 6 ਐਮ. ਐਮ. ਦੇ ਸਰੀਏ ਗੋਲ ਮੋੜ ਕੇ ਡੇਢ ਮੀਟਰ ਦੇ ਫਾਸਲੇ ’ਤੇ ਲਾ ਕੇ 40 ਮਾਈਕ੍ਰੋਨ ਦੀ ਪਾਰਦਰਸ਼ੀ ਸ਼ੀਟ ਉੱਤੇ ਪਾ ਦੇਣੀ ਚਾਹੀਦੀ ਹੈ।

ਧਿਆਨ ਰੱਖਣ ਯੋਗ ਗੱਲ ਹੈ ਕਿ ਉੱਤਰ ਦਿਸ਼ਾ ਵਾਲੇ ਪਾਸਿਉਂ ਸ਼ੀਟ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਦੱਬ ਦੇਣਾ ਚਾਹੀਦਾ ਹੈ ਅਤੇ ਦੱਖਣ ਵਾਲਾ ਪਾਸਾ ਕੁਝ ਦਿਨ ਬਾਅਦ ਦੱਬ ਦਿਉ। ਜਿਆਦਾਤਰ ਠੰਢੀਆਂ ਹਵਾਵਾਂ ਉੱਤਰ ਵਾਲੇ ਪਾਸਿਉਂ ਆਉਂਦੀਆਂ ਹਨ। ਜਿਸ ਕਰਕੇ ਪੋਲੋਥੀਨ ਸ਼ੀਟ ਚੰਗੀ ਤਰ੍ਹਾਂ ਦੱਬ ਦੇਣੀ ਚਾਹੀਦੀ ਹੈ। ਸ਼ੀਟ ਦੇ ਕਿਆਰਿਆਂ ’ਤੇ ਪੈਣ ਨਾਲ ਤਾਪਮਾਨ ਵਧਣ ਕਰਕੇ ਵੇਲਾਂ ਵਿੱਚ ਵਾਧਾ ਬਹੁਤ ਛੇਤੀ ਹੁੰਦਾ ਹੈ। ਫਰਵਰੀ ਮਹੀਨੇ ਵਿੱਚ ਮੌਸਮ ਤਬਦੀਲ ਹੋਣ ਕਰਕੇ ਦਿਨ ਸਮੇਂ ਸ਼ੀਟ ਚੁੱਕ ਦੇਣੀ ਚਾਹੀਦੀ ਹੈ ਤੇ ਰਾਤ ਨੂੰ ਦੁਬਾਰਾ ਫੇਰ ਪਾ ਦਿਉ। ਇਸ ਢੰਗ ਨਾਲ ਕਿਸਾਨ ਫਰਵਰੀ-ਮਾਰਚ ਦੇ ਮਹੀਨੇ ਕੱਦੂ ਜਾਤੀ ਦੀਆਂ ਅਗੇਤੀਆਂ ਸਬਜ਼ੀਆਂ ਪੈਦਾ ਕਰਕੇ ਵੱਧ ਮੁਨਾਫਾ ਲੈ ਸਕਦੇ ਹਨ। ਪਲਾਸਟਿਕ ਸ਼ੀਟ ਦੀ ਵਰਤੋਂ ਕਰਨ ਨਾਲ ਗਰਮੀ ਰੁੱਤ ਦੀਆਂ ਸਬਜੀਆਂ ਖੀਰਾ, ਕੱਕੜੀ ਆਦਿ ਆਮ ਫਸਲ ਨਾਲੋਂ 45 ਦਿਨ ਪਹਿਲਾਂ ਤਿਆਰ ਹੋ ਜਾਂਦੀਆਂ ਹਨ।

ਕਿਸਾਨ ਵੱਲੋਂ ਖੁਦ ਮੰਡੀਕਰਨ: (Agriculture)

ਜਿਹੜੇ ਕਿਸਾਨ ਵੱਡੇ ਸ਼ਹਿਰਾਂ ਦੇ ਨੇੜੇ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਉਨ੍ਹਾਂ ਕਿਸਾਨਾਂ ਨੂੰ ਵੱਧ ਆਮਦਨ ਹੰੁਦੀ ਹੈ ਕਿਉਂਕਿ ਕਈ ਕਿਸਾਨ ਤਾਂ ਵਿਆਹ ਜਾਂ ਹੋਰ ਖੁਸ਼ੀਆਂ ਮੌਕੇ ਕੈਟਰਿੰਗ ਵਾਲੇ ਨਾਲ ਇਕੱਲੀ ਸਲਾਦ ਦੀ ਸਟਾਲ ਲਾਉਣ ਦਾ ਠੇਕਾ ਹੀ ਮਾਰ ਲੈਂਦੇ ਹਨ। ਜਿਨ੍ਹਾਂ ਦੇ ਆਪਣੇ ਖੇਤ ਵਿੱਚ ਹਰ ਤਰ੍ਹਾਂ ਦਾ ਸਲਾਦ ਅਤੇ ਸਬਜ਼ੀਆਂ ਹੋਣ ਕਾਰਨ ਆਮ ਮੰਡੀ ਨਾਲੋਂ ਦੋ ਗੁਣਾਂ ਵੱਧ ਕਮਾਈ ਕਰ ਜਾਂਦੇ ਹਨ।

ਇਸ ਤੋਂ ਬਿਨਾਂ ਕਈ ਜਿਲ੍ਹਿਆਂ ਅੰਦਰ ਕਿਸਾਨਾਂ ਦੀਆਂ ਆਪਣੀਆਂ ਸਬਜੀ ਮੰਡੀਆਂ ਵੀ ਚੱਲ ਰਹੀਆਂ ਹਨ। ਜਿੱਥੇ ਕਿਸਾਨ ਸਵੇਰੇ ਆਪਣੇ ਸਾਧਨਾਂ ਰਾਹੀਂ ਸਬਜੀਆਂ ਲਿਆ ਕੇ ਖੜ੍ਹ ਜਾਂਦੇ ਹਨ ਤੇ ਬਿਨਾਂ ਕਿਸੇ ਵਿਚੋਲੇ ਤੋਂ ਆਪਣੀ ਪੈਦਾਵਾਰ ਨੂੰ ਸਿੱਧਾ ਖਪਤਕਾਰ ਨੂੰ ਵੇਚਦੇ ਹਨ। ਇਸ ਤਰ੍ਹਾਂ ਹੋਣ ਨਾਲ ਕਿਸਾਨ ਨੂੰ ਵਪਾਰੀ ਵਾਲੀ ਸਬਜੀ ਮੰਡੀ ਨਾਲੋਂ ਵੱਧ ਕਮਾਈ ਹੁੰਦੀ ਹੈ ਅਤੇ ਪਖਤਕਾਰ ਨੂੰ ਸਬਜੀ ਸਸਤੀ ਮਿਲ ਜਾਂਦੀ ਹੈ।

ਸ਼ਾਕਾਹਾਰ ਪ੍ਰਤੀ ਵਧਦਾ ਰੁਝਾਨ ਫਾਇਦੇਮੰਦ:

ਸ਼ਹਿਰਾਂ ਅੰਦਰ ਰਹਿਣ ਵਾਲੇ ਲੋਕਾਂ ਦੇ ਖਾਣ-ਪੀਣ ਵਿੱਚ ਆਈਆਂ ਤਬਦੀਲੀਆਂ ਕਾਰਨ ਵੈਸ਼ਨੂੰ ਚੀਜਾਂ ਦੀ ਮੰਗ ਵਧ ਰਹੀ ਹੈ। ਦੇਸ਼ ਅੰਦਰ ਸ਼ਾਕਾਹਾਰੀ ਭੋਜਨ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਸੰਯੁਕਤ ਰਾਸ਼ਟਰ ਦੇ ਖਾਧ ਅਤੇ ਖੇਤੀ ਸੰਗਠਨ ਅਤੇ ਯੂਨਾਈਟਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ ਦੇ ਸਰਵੇਖਣ ਮੁਤਾਬਿਕ ਭਾਰਤ ਵਿੱਚ ਸ਼ਾਕਾਹਾਰੀਆਂ ਦੀ ਗਿਣਤੀ 42 ਫੀਸਦੀ ਤੱਕ ਪਹੁੰਚ ਗਈ ਹੈ।

ਇਸ ਦਾ ਕਾਰਨ ਲੋਕਾਂ ’ਚ ਸਿਹਤ ਪ੍ਰਤੀ ਵਧ ਰਹੀ ਜਾਗਰੂਕਤਾ ਤੇ ਭਾਰਤ ਦੀ ਸੰਸਕ੍ਰਿਤੀ ਨੂੰ ਮੰਨਿਆ ਗਿਆ ਹੈ। ਪਹਿਲਾਂ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਕਾਹਾਰੀ ਭੋਜਨ ਵਿੱਚ ਬਣਨ ਵਾਲੇ ਪਦਾਰਥਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਹੁਣ ਇਸ ਕੰਮ ਲਈ ਰੋਜ਼ਾਨਾ ਛਪਣ ਵਾਲੀਆਂ ਅਖਬਾਰਾਂ ਦੇ ਸਿਹਤ ਪ੍ਰਤੀ ਹਫਤਾਵਰੀ ਕਾਲਮ, ਕਿਤਾਬਾਂ, ਰਸਾਲੇ ਤੇ ਹੋਰ ਜਾਣਕਾਰੀ ਦੇ ਸਾਧਨ ਪੈਦਾ ਹੋ ਗਏ ਹਨ। ਲੋਕ ਹੁਣ ਸ਼ਾਕਾਹਾਰੀ ਭੋਜਨ ਖਰੀਦਣ ਤੋਂ ਪਹਿਲਾਂ ਪੂਰੀ ਜਾਣਕਾਰੀ ਪ੍ਰਾਪਤ ਕਰਦੇ ਹਨ। ਬਹੁਤ ਗਿਣਤੀ ਲੋਕ ਮਾਸ਼ਾਹਾਰੀ ਖਾਣੇ ਨੂੰ ਪਾਪ ਵੀ ਸਮਝਣ ਲੱਗ ਪਏ ਹਨ।

articul 1

ਲਘੂ ਉਦਯੋਗ ਲਾਏ ਜਾਣ:

ਜੇਕਰ ਦੇਸ਼ ਵਿੱਚ ਬਰੈਡ, ਚਟਨੀ, ਮੱਖਣ, ਪਨੀਰ, ਅਚਾਰ ਆਦਿ ਬਣਾਉਣ ਦੀਆਂ ਫੈਕਟਰੀਆਂ ਦੀ ਗਿਣਤੀ ਵਧ ਜਾਵੇ ਤਾਂ ਫਲ ਅਤੇ ਸਬਜ਼ੀਆਂ ਦੀਆਂ ਅਸਮਾਨ ਛੰੂਹਦੀਆਂ ਕੀਮਤਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਖੇਤੀ ਮੰਤਰਾਲੇ ਦੀ ਇੱਕ ਟੀਮ ਨੇ ਸਰਕਾਰ ਵੱਲੋਂ ਫਲਾਂ ਅਤੇ ਸਬਜੀਆਂ ਦੇ ਉਦਯੋਗਾਂ ਵੱਲ ਧਿਆਨ ਨਾ ਦੇਣ ਦਾ ਮਾਮਲਾ ਵੀ ਸਾਹਮਣੇ ਲਿਆਂਦਾ ਸੀ ਅਤੇ ਰੱਖ-ਰਖਾਅ ਦੇ ਠੀਕ ਪ੍ਰਬੰਧ ਨਾ ਹੋਣ ਕਰਕੇ ਹਰ ਸਾਲ ਪੰਜਾਹ ਹਜਾਰ ਕਰੋੜ ਰੁਪਏ ਤੋਂ ਵੱਧ ਦੇ .ਫਲ ਅਤੇ ਸ਼ਬਜੀਆਂ ਖ਼ਰਾਬ ਹੋ ਰਹੀਆਂ ਹਨ।

ਫਲਾਂ ਅਤੇ ਸਬਜੀਆਂ ਨਾਲ ਜੁੜੇ ਉਦਯੋਗਾਂ ਦੀ ਮਾੜੀ ਹਾਲਤ ਹੋਣ ਕਰਕੇ ਹੀ ਇਹ ਨੁਕਸਾਨ ਹੋ ਰਿਹਾ ਹੈ। ਵਿਸ਼ਵ ਭਰ ਦੇ ਬਜਾਰ ਵਿੱਚ ਇਸ ਕਾਰੋਬਾਰ ਦੀ ਹਿੱਸੇਦਾਰੀ ਸਿਰਫ ਡੇਢ ਪ੍ਰਤੀਸ਼ਤ ਹੈ। ਕਮੇਟੀ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਿਕ ਹਰ ਸਾਲ ਪੰਜਾਹ ਹਜਾਰ ਕਰੋੜ ਰੁਪਏ ਤੋਂ ਵੱਧ ਦੇ ਖਾਧ ਪਦਾਰਥ ਖ਼ਰਾਬ ਹੋਣੇ ਬਹੁਤ ਵੱਡੀ ਗੱਲ ਹੈ। ਦੱਸਿਆ ਜਾਂਦਾ ਹੈ ਕਿ ਖੇਤਾਂ ਵਿੱਚੋਂ ਮੰਡੀ ਤੱਕ ਪਹੁੰਚਣ ਤੋਂ ਪਹਿਲਾਂ ਹੀ 35 ਫੀਸਦੀ ਫਲ ਤੇ ਸਬਜੀਆਂ ਖ਼ਰਾਬ ਹੋ ਜਾਦੀਆਂ ਹਨ।

ਪਾਣੀ ਦੀ ਬੱਚਤ:

ਖੇਤਾਂ ਵਿੱਚ ਪਨੀਰੀ ਨੂੰ ਸਿੱਧੇ ਰੂਪ ’ਚ ਬੀਜਣ ਨਾਲ ਪਾਣੀ ਦੀ ਵੀ ਬੱਚਤ ਹੰੁਦੀ ਹੈ। ਜਿਸ ਕਰਕੇ ਖੇਤੀ ਦੀ ਸਿੰਚਾਈ ਕਰਨ ਲਈ ਦਿਨੋ-ਦਿਨ ਵਧ ਰਹੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਅੰਦਰੂਨੀ ਸਿੰਚਾਈ ਸਿਸਟਮ ਨੂੰ ਵਿਕਸਿਤ ਕੀਤਾ ਗਿਆ ਹੈ। ਇਸ ਸਕੀਮ ਨਾਲ ਕਿਸਾਨ ਪਾਣੀ ਦੀ ਬੱਚਤ ਕਰਨ ਦੇ ਨਾਲ ਹੀ ਖੇਤੀ ਲਾਗਤ ਵੀ ਘੱਟ ਕਰ ਸਕਦੇ ਹਨ। ਖਾਲਾਂ ਰਾਹੀਂ ਪਾਣੀ ਦੇਣ ਦੀ ਬਜਾਏ ਅੰਦਰੂਨੀ ਪਾਈਪਾਂ ਦੱਬ ਕੇ ਫਸਲਾਂ ਨੂੰ ਪਾਣੀ ਦਿੱਤਾ ਜਾ ਸਕਦਾ ਹੈ।

ਇਸ ਯੋਜਨਾ ਨਾਲ ਕਿਸਾਨਾਂ ਦੀ ਉਤਪਾਦਨ ਲਾਗਤ ਵੀ ਘਟ ਜਾਵੇਗੀ। ਪਾਣੀ ਦੀ ਇਸ ਸਮੱਸਿਆ ਤੋਂ ਬਹੁਤ ਹੱਦ ਤੱਕ ਨਿਜਾਤ ਦਵਾਉਣ ਲਈ ਤਾਮਿਲਨਾਡੂ ਦੀ ਖੇਤੀ ਯੂਨੀਵਰਸਿਟੀ ਨੇ ਅੰਦਰੂਨੀ ਸਿੰਚਾਈ ਨੂੰ ਵਧਾਉਣ ਲਈ ਕਈ ਖੋਜਾਂ ਕੀਤੀਆਂ ਹਨ। ਇਸ ਯੂਨੀਵਰਸਿਟੀ ਨੇ ਮਿੱਟੀ ਅਤੇ ਸਿੰਚਾਈ ਵਿਭਾਗ ਵਿੱਚ ਖੋਜਕਰਤਾ ਏ-ਚੇਕੂਰੇਲਾ ਕਹਿੰਦੇ ਹਨ ਕਿ ਸਿੰਚਾਈ ਦੇ ਇਸ ਸਾਧਨ ਵਿੱਚ ਲਾਗਤ ਥੋੜ੍ਹੀ ਜਿਆਦਾ ਹੈ ਪਰ ਇਹ ਕਿਸਾਨਾਂ ਦੇ ਭਵਿੱਖ ਲਈ ਹਰ ਪੱਖੋਂ ਲਾਭਦਾਇਕ ਹੈ। ਜੇਕਰ ਇੱਕ ਏਕੜ ਜਮੀਨ ਵਿੱਚ ਅੰਦਰੂਨੀ ਸਿੰਚਾਈ ਸਿਸਟਮ ਸ਼ੁਰੂ ਕੀਤਾ ਜਾਵੇ ਤਾਂ 10 ਹਜਾਰ ਰੁਪਏ ਖਰਚ ਆਉਂਦਾ ਹੈ। ਬਹੁਤ ਹੱਦ ਤੱਕ ਖਰਚਾ ਪਾਈਪਾਂ ਦੀ ਕੁਆਲਿਟੀ ’ਤੇ ਵੀ ਨਿਰਭਰ ਕਰਦਾ ਹੈ।

ਸਰਕਾਰੀ ਯੋਜਨਾਵਾਂ ਤੇ ਸਬਸਿਡੀਆਂ:

ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਡਰਿੱਪ ਅਤੇ ਸਪਰਿੰਕਲਰ ਸਿੰਚਾਈ ਸਾਧਨਾਂ ’ਤੇ ਵੱਖ-ਵੱਖ ਢੰਗਾਂ ਨਾਲ 25 ਫੀਸਦੀ ਤੋਂ ਲੈ ਕੇ 90 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਇਸ ਮਕਸਦ ਲਈ ਕਿਸਾਨਾਂ ਨੂੰ ਤਰਜੀਹੀ ਟਿਊਬਵੈੱਲ ਕੁਨੈਕਸ਼ਨ ਦੇਣ ਦੀ ਯੋਜਨਾਂ ਵੀ ਮਨਜ਼ੂਰ ਕੀਤੀ ਗਈ ਹੈ। ਜੇਕਰ ਇਕੱਲਾ ਕਿਸਾਨ ਸਬਸਿਡੀ ਲੈਣੀ ਚਾਹੰੁਦਾ ਹੈ ਤਾਂ 25 ਤੋਂ 50 ਫੀਸਦੀ ਅਤੇ ਜੇਕਰ ਗਰੁੱਪ ਬਣਾ ਕੇ ਲੈਂਦੇ ਹਨ ਤਾਂ ਨਬਾਰਡ ਵੱਲੋਂ 90 ਫੀਸਦੀ ਤੱਕ ਵੀ ਸਬਸਿਡੀ ਦਿੱਤੀ ਜਾ ਰਹੀ ਹੈ।

ਕਈ ਵਾਰ ਆਰਥਿਕ ਸਥਿਤੀ ਮਾੜੀ ਹੋਣ ਕਾਰਨ ਸਰਕਾਰਾਂ ਵੱਲੋਂ ਸਬਸਿਡੀ ਦੇਣ ਦੀ ਯੋਜਨਾ ਬੰਦ ਵੀ ਕਰ ਦਿੱਤੀ ਜਾਂਦੀ ਹੈ। ਜਮੀਨ ਅੰਦਰ ਪਾਈਪਾਂ ਦੱਬਣ ਲਈ ਵੀ ਭੂਮੀ ਰੱਖਿਆ ਵਿਭਾਗ ਤਕਰੀਬਨ 80 ਫੀਸਦੀ ਆਰਥਿਕ ਮੱਦਦ ਦਿੰਦਾ ਹੈ ਪਰ ਕਈ ਸਾਲਾਂ ਤੋਂ ਵਿਭਾਗ ਕੋਲ ਪੈਸੇ ਨਾ ਆਉਣ ਕਰਕੇ ਸੈਂਕੜੇ ਹੀ ਕਿਸਾਨ ਜਮੀਨ ਅੰਦਰ ਪਾਈਪਾਂ ਪਾਉਣ ਦੀ ਉਡੀਕ ਕਰ ਰਹੇ ਹਨ। ਜਿਸ ਕਰਕੇ ਪੰਜਾਬ ਸਰਕਾਰ ਨੂੰ ਇਸ ਵੱਲ ਉਚੇਚੇ ਤੌਰ ’ਤੇ ਧਿਆਨ ਦੇਣਾ ਚਾਹੀਦਾ ਹੈ।

ਬਿ੍ਰਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ
ਮੋ. 98761-01698

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ