ਲਖਨਊ ’ਚ ਰੈਲੀ ਦੌਰਾਨ ਕੇਜਰੀਵਾਲ ਨੇ ਕਿਹਾ, ਮੈਂ ਭ੍ਰਿਸ਼ਟਾਚਾਰੀਆਂ ਨੂੰ ਡਰਾਉਣ ਵਾਲਾ ਅੱਤਵਾਦੀ 

Kejriwal

ਕਿਹਾ, ਮੈਂ ਭ੍ਰਿਸ਼ਟਾਚਾਰੀਆਂ ਨੂੰ ਡਰਾਉਣ ਵਾਲਾ ਅੱਤਵਾਦੀ (Kejriwal )

ਲਖਨਊ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Kejriwal ) ਸੋਮਵਾਰ ਨੂੰ ਚੋਣ ਪ੍ਰਚਾਰ ਲਈ ਲਖਨਊ ਪਹੁੰਚੇ। ਇੱਥੇ ਪਹੁੰਚਣ ’ਤੇ ਵਰਕਰਾਂ ਨੇ ਉਨਾਂ ਦਾ ਸਵਾਗਤ ਕੀਤਾ ਤੇ ਇਸ ਤੋਂ ਬਾਅਦ ਉਨਾਂ ਨੇ ਕੈਸਰਬਾਗ ’ਚ ਇੱਕ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅੱਤਵਾਦੀ ਦੋ ਕਿਸਮ ਦੇ ਹੁੰਦੇ ਹਨ। ਇੱਕ ਅੱਤਵਾਦੀ ਜਨਤਾ ਨੂੰ ਡਰਾਉਂਦਾ ਹੈ। ਦੂਜਾ ਅੱਤਵਾਰੀ ਭ੍ਰਿਸ਼ਟਾਚਾਰੀਆਂ ਨੂੰ ਡਰਾਉਂਦਾ ਹੈ। ਅਰਵਿੰਦ ਕੇਜਰੀਵਾਲ ਉਹ ਅੱਤਵਾਦੀ ਹੈ ਜੋ ਭ੍ਰਿਸ਼ਟਾਚਾਰੀਆਂ ਨੂੰ ਡਰਾਉਂਦਾ ਹੈ। ਕੇਜਰੀਵਾਲ ਨੇ ਸ਼ੋਲੇ ਫਿਲ਼ਮ ਦੇ ਡਾਇਲਾਗ ਵਾਂਗ ਡਾਇਲਾਗ ਸੁਣਾਇਆ, ਜਦੋਂ 100-100 ਮੀਲ ਤੱਕ ਬੱਚਾ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਮਾਂ ਕਹਿੰਦੀ ਹੈ ਸੌਂ ਜਾ ਨਹੀਂ ਤਾਂ ਕੇਜਰੀਵਾਲ ਆ ਜਾਵੇਗਾ।

ਇਸ ਦੌਰਾਨ ਕੇਜਰੀਵਾਲ ਨੇ ਕਵੀ ਕੁਮਾਰ ਵਿਸ਼ਵਾਸ ਦਾ ਨਾਂਅ ਲਏ ਬਗੈਰ ਉਨਾਂ ’ਤੇ ਵਿਅੰਗ ਕੱਸਿਆ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਸਾਰੀ ਏਜੰਸੀਆਂ ਤੋਂ ਛਾਪੇ ਮਰਵਾਏ ਪਰੰਤੂ ਉਨਾਂ ਨੂੰ ਕੁਝ ਨਹੀਂ ਮਿਲਿਆ। ਮੇਰੇ ਪੁੱਛਣ ’ਤੇ ਉਨਾਂ ਕਿਹਾ ਕਿ ਗਾਜਿਆਬਾਦ ’ਚ ਕੋਈ ਕਵੀ ਹੈ, ਜਿਸ ਨੇ ਦੱਸਿਆ ਕਿ ਕੇਜਰੀਵਾਲ ਅੱਤਵਾਦੀ ਹੈ। ਮੋਦੀ ਜੀ, ਸਾਰੀ ਏਜੰਸੀਆਂ ਹਟਾਓ ਤੇ ਉਸ ਕਵੀ ਨੂੰ ਰੱਖ ਲਓ। ਉਹੀ ਦੱਸੇਗਾ ਕਿ ਕੌਣ ਅੱਤਵਾਦੀ ਹੈ। ਇਨਾਂ ਲੋਕਾਂ ਦੀ ਖਾਸੀਅਤ ਰਹੀ ਹੈ। ਖੁਦ ਸਰਕਾਰ ’ਚ ਰਹਿ ਕੇ ਕੋਈ ਕੰਮ ਨਹੀਂ ਕਰਦੇ ਤੇ ਜੋ ਕਰਦਾ ਹੈ ਉਸ ਦੇ ਖਿਲਾਫ ਏਜੰਸੀਆਂ ਦੀ ਵਰਤੋਂ ਕਰਦੇ ਹਨ।

ਰੈਲੀ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਯੂਪੀ ’ਚ ਕੁਝ ਦਲ ਬਿਜਲੀ ਮੁਫਤ ਦੇਣ ਦਾ ਵਾਅਦਾ ਕਰ ਰਹੀਆਂ ਹਨ। ਮੈਂ ਉਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ 24 ਘੰਟੇ ਮੁਫਤ ਬਿਜਲੀ ਤੇ ਪਾਣੀ ਦੇਣਾ ਸੌਖਾ ਨਹੀਂ ਹੈ। ਇਹ ਕੰਮ ਅਸੀਂ ਦਿੱਲੀ ’ਚ ਕਰਕੇ ਵਿਖਾਇਆ ਹੈ। ਉਨਾਂ ਕਿਹਾ ਕਿ ਅਸੀਂ ਦਿੱਲੀ ਦੇ ਸਕੂਲ ਤੇ ਹਸਪਤਾਲ ਬਦਲੇ ਹਨ ਅੱਜ ਦਿੱਲੀ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡ ਗਏ ਹਨ। ਹਸਪਤਾਲਾਂ ’ਚ ਮਰੀਜ਼ਾਂ ਦਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ। ਦਿੱਲੀ ’ਚ ਔਰਤਾਂ ਨੂੰ ਬੱਸ ਸਫਰ ਮੁਫਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ